ਅਫਗਾਨਿਸਤਾਨ ''ਚ ਧਮਾਕਾ, ਸੁਰੱਖਿਆ ਅਧਿਕਾਰੀ ਦੀ ਮੌਤ
Thursday, Apr 30, 2020 - 03:42 PM (IST)

ਕਾਬੁਲ- ਅਫਗਾਨਿਸਤਾਨ ਦੇ ਦੱਖਣੀ ਹੇਲਮੰਦ ਸੂਬੇ ਦੇ ਨਵਾਂ ਜ਼ਿਲੇ ਵਿਚ ਸੜਕ ਕਿਨਾਰੇ ਬੰਬ ਧਮਾਕੇ ਵਿਚ ਇਕ ਸੁਰੱਖਿਆ ਅਧਿਕਾਰੀ ਦੀ ਮੌਤ ਹੋ ਗਈ ਹੈ ਤੇ ਪੰਜ ਹੋਰ ਫੌਜੀ ਜ਼ਖਮੀ ਹੋ ਗਏ ਹਨ। ਸੁਰੱਖਿਆ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਸੜਕ ਕਿਨਾਰੇ ਬੰਬ ਧਮਾਕੇ ਵਿਚ ਨਵਾ ਜ਼ਿਲੇ ਦੇ ਰਾਸ਼ਟਰੀ ਸੁਰੱਖਿਆ ਦਫਤਰ ਦੇ ਮੁਖੀ ਮੁਹੰਮਦ ਇਸਮਾਈਲ ਦੀ ਮੌਤ ਹੋ ਗਈ ਤੇ ਹੋਰ ਪੰਜ ਫੌਜੀ ਜ਼ਖਮੀ ਹੋ ਗਏ। ਅਜੇ ਤੱਕ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ।