ਇੰਡੋਨੇਸ਼ੀਆ ਦੀ ਇਸਲਾਮਿਕ ''ਵਰਸਿਟੀ ''ਚ ਵਿਦਿਆਰਥੀ ਪੜ੍ਹਣਗੇ ਭਾਜਪਾ ਦਾ ਇਤਿਹਾਸ

02/23/2020 11:16:11 PM

ਜਕਾਰਤਾ (ਏਜੰਸੀ)- ਭਾਜਪਾ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਵਾਲੀ ਇਕ ਕਿਤਾਬ ਇੰਡੋਨੇਸ਼ੀਆ ਦੀ ਇਸਲਾਮਿਕ ਯੂਨੀਵਰਸਿਟੀ ਵਿਚ ਸਿਲੇਬਸ ਦਾ ਹਿੱਸਾ ਬਣੇਗੀ। ਭਾਰਤ ਦੀਆਂ ਆਮ ਚੋਣਾਂ ਵਿਚ ਭਾਜਪਾ ਦੀ ਲਗਾਤਾਰ ਦੋ ਵਾਰ ਜਿੱਤ ਨੇ ਵਿੱਦਿਅਕ ਕੇਂਦਰਾਂ ਵਿਚ ਪਾਰਟੀ ਨੂੰ ਲੈ ਕੇ ਦਿਲਚਸਪੀ ਪੈਦਾ ਕਰ ਦਿੱਤੀ ਹੈ। ਸ਼ਾਂਤਨੂੰ ਗੁਪਤਾ ਦੀ ਕਿਤਾਬ ਭਾਰਤੀ ਜਨਤਾ ਪਾਰਟੀ ਅਤੀਤ, ਮੌਜੂਦਾ ਅਤੇ ਭਵਿੱਖ, ਵਿਸ਼ਵ ਦੇ ਸਭ ਤੋਂ ਵੱਡੇ ਰਾਜਨੀਤਕ ਪਾਰਟੀ ਦੀ ਕਹਾਣੀ ਕੌਮਾਂਤਰੀ ਸਬੰਧ ਵਿਭਾਗ ਵਿਚ ਦੱਖਣੀ ਏਸ਼ੀਆਈ ਅਧਿਐਨ ਦੇ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਬਣੇਗੀ।

ਯੂਨੀਵਰਸਿਟੀ ਵਿਚ ਕੌਮਾਂਤਰੀ ਸਬੰਧਿਤ ਵਿਭਾਗ ਦੇ ਸੰਕਾਏ ਮੈਂਬਰ ਹਦਜ਼ਾ ਮਿਨ ਫਦਲੀ ਨੇ ਕਿਹਾ ਕਿ ਆਮ ਚੋਣਾਂ ਵਿਚ ਭਾਜਪਾ ਦੀ ਦੋ ਵਾਰ ਜਿੱਤ ਕਾਰਨ ਵਿੱਦਿਅਕ ਕੇਂਦਰਾਂ ਵਿਚ ਪਾਰਟੀ ਨੂੰ ਲੈ ਕੇ ਦਿਲਚਸਪੀ ਵਧ ਰਹੀ ਹੈ। ਹਦਜ਼ਾ ਨੇ ਦੱਸਿਆ ਕਿ ਭਾਰਤ ਦੀ ਹਾਲੀਆ ਯਾਤਰਾ ਦੌਰਾਨ ਉਨ੍ਹਾਂ ਨੂੰ ਕਿਤਾਬ ਬਾਰੇ ਪਤਾ ਲੱਗਾ। ਉਹ ਇੰਡੀਆ ਫਾਊਂਡੇਸ਼ਨ ਵਲੋਂ ਆਯੋਜਿਤ ਕੌਟਿਲਯ ਫੈਲੋਸ਼ਿਪ ਪ੍ਰੋਗਰਾਮ ਲਈ ਭਾਰਤ ਆਏ ਸਨ। ਉਨ੍ਹਾਂ ਨੇ ਕਿਹਾ ਕਿ ਇੰਡੋਨੇਸ਼ੀਆ ਦੇ ਲੋਕ ਭਾਰਤ ਦੇ ਨਾਲ ਸਾਡੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਸੱਤਾਧਾਰੀ ਪਾਰਟੀ ਭਾਜਪਾ ਨੂੰ ਸਮਝਣਾ ਮਹੱਤਵਪੂਰਨ ਹੈ।

ਸਾਨੂੰ ਉਮੀਦ ਹੈ ਕਿ ਭਾਜਪਾ ਵੀ ਅਜਿਹਾ ਹੀ ਚਾਹੁੰਦੀ ਹੈ। ਜਦੋਂ ਸ਼ਾਂਤਨੂ ਗੁਪਤਾ ਤੋਂ ਇੰਡੋਨੇਸ਼ੀਆ ਦੀ ਯੂਨੀਵਰਸਿਟੀ ਵਿਚ ਸਿਲੇਬਸ ਦਾ ਹਿੱਸਾ ਬਣਾਉਣ ਲਈ ਉਨ੍ਹਾਂ ਦੀ ਕਿਤਾਬ ਨੂੰ ਚੁਣੇ ਜਾਣ 'ਤੇ ਪ੍ਰਤੀਕਿਰਿਆ ਮੰਗੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੰਮ ਨੂੰ ਸੰਸਾਰਕ ਪਛਾਣ ਮਿਲਣਾ ਲੇਖਕ ਦੇ ਤੌਰ 'ਤੇ ਉਨ੍ਹਾਂ ਲਈ ਬਹੁਤ ਸੰਤੋਖਜਨਕ ਹੈ। ਗੁਪਤਾ ਨੇ ਯੋਗੀ ਅਦਿੱਤਿਆਨਾਥ ਦੀ ਜੀਵਨੀ ਅਤੇ ਭਾਰਤ ਵਿਚ ਫੁੱਟਬਾਲ 'ਤੇ ਇਕ ਕਿਤਾਬ ਸਣੇ ਪੰਜ ਕਿਤਾਬਾਂ ਲਿਖੀਆਂ ਹਨ।


Sunny Mehra

Content Editor

Related News