ਅਮਰੀਕਾ ਦੇ ਤਕਰੀਬਨ 40 ਸੂਬਿਆਂ ''ਚ ਬਰਫੀਲੇ ਤੂਫ਼ਾਨਾਂ ਦੀ ਚਿਤਾਵਨੀ ਜਾਰੀ

Saturday, Feb 13, 2021 - 07:51 AM (IST)

ਅਮਰੀਕਾ ਦੇ ਤਕਰੀਬਨ 40 ਸੂਬਿਆਂ ''ਚ ਬਰਫੀਲੇ ਤੂਫ਼ਾਨਾਂ ਦੀ ਚਿਤਾਵਨੀ ਜਾਰੀ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਇਨ੍ਹੀਂ ਦਿਨੀਂ ਬਰਫੀਲੇ ਤੂਫ਼ਾਨ ਦਸਤਕ ਦੇ ਰਹੇ ਹਨ, ਜਿਨ੍ਹਾਂ ਦੇ ਚੱਲਦਿਆਂ ਓਰੇਗਨ ਤੋਂ ਲੈ ਕੇ ਵਰਜੀਨੀਆ ਤੱਕ ਬਰਫਬਾਰੀ ਹੋ ਰਹੀ ਹੈ ਅਤੇ ਬਰਫੀਲਾ ਮੀਂਹ ਪੈ ਰਿਹਾ ਹੈ। ਇਸ ਦੌਰਾਨ ਸਭ ਤੋਂ ਜ਼ਿਆਦਾ ਬਰਫ ਕੈਂਟਕੀ ਅਤੇ ਇਲੀਨੋਏ ਵਿਚ ਪਈ ਹੈ। ਇਸ ਦੇ ਨਾਲ ਹੀ ਟੈਕਸਾਸ ਤੋਂ ਵਰਜੀਨੀਆ ਤੱਕ ਅਤੇ ਅਰਕਨਸਾਸ ਤੋਂ ਕੈਂਟਕੀ ਤੱਕ ਵੀ ਬਰਫ ਦੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। 

ਉੱਤਰ-ਪੂਰਬ ਵਿਚ ਜ਼ਿਆਦਾਤਰ ਬਰਫ ਫਿਲਾਡੈਲਫੀਆ ਤੋਂ ਨਿਊਯਾਰਕ ਸਿਟੀ ਵਿਚ ਪੈ ਰਹੀ ਹੈ, ਜਿਸ ਕਾਰਨ ਉੱਤਰ-ਪੂਰਬ ਵਿਚ ਹੁਣ ਤੱਕ 2 ਤੋਂ 5 ਇੰਚ ਤੱਕ ਬਰਫ ਪਈ ਹੈ। 

ਇਸ ਦੇ ਇਲਾਵਾ ਵੀਰਵਾਰ ਨੂੰ ਓਰੇਗਨ ਤੋਂ ਵਰਜੀਨੀਆ ਤੱਕ ਦੇਸ਼ ਦੇ 40 ਸੂਬੇ ਭਾਰੀ ਬਰਫਬਾਰੀ ਅਤੇ ਠੰਡ ਲਈ ਅਲਰਟ 'ਤੇ ਹਨ। ਦੇਸ਼ ਦੇ ਪੈਸੀਫਿਕ ਉੱਤਰ-ਪੱਛਮ ਵਿਚ ਪੋਰਟਲੈਂਡ, ਓਰੇਗਨ ਵਿਚ ਸਰਦੀਆਂ ਦਾ ਤੂਫ਼ਾਨ ਅੱਗੇ ਵਧ ਰਿਹਾ ਹੈ ਅਤੇ ਇਨ੍ਹਾਂ ਸ਼ਹਿਰਾਂ ਵਿਚ ਕਈ ਇੰਚ ਤੱਕ ਬਰਫ ਪੈਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਇਟਲੀ : ਸੜਕ ਹਾਦਸੇ ਦੌਰਾਨ ਪਾਕਿਸਤਾਨੀ ਵਿਅਕਤੀ ਦੀ ਮੌਤ ਤੇ ਦੋ ਪੰਜਾਬੀ ਜ਼ਖ਼ਮੀ

ਮੌਸਮ ਵਿਭਾਗ ਅਨੁਸਾਰ ਇਹ ਤੂਫਾਨ ਸ਼ਨੀਵਾਰ ਤੱਕ ਦੱਖਣ ਵੱਲ ਵਧੇਗਾ ਅਤੇ ਟੈਕਸਾਸ ਤੋਂ ਵਰਜੀਨੀਆ ਤੱਕ ਵਧੇਰੇ ਬਰਫੀਲੇ ਮੌਸਮ ਨਾਲਸ਼ਨੀਵਾਰ ਰਾਤ ਤੋਂ ਐਤਵਾਰ ਸਵੇਰ ਤੱਕ ਇਹ ਤੂਫਾਨ  ਉੱਤਰ-ਪੂਰਬ ਵਿਚ ਹੋਵੇਗਾ। ਇਨ੍ਹਾਂ ਸਾਰੇ ਤੂਫ਼ਾਨਾਂ ਦੇ ਦੇਸ਼ ਭਰ ਵਿਚ ਚੱਲਣ ਕਾਰਨ, ਹਫ਼ਤੇ ਦੇ ਅੰਤ ਵਿਚ ਵਧੇਰੇ ਬਰਫ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਕਈ ਥਾਵਾਂ 'ਤੇ ਕਈ ਫੁੱਟ ਬਰਫ ਜਮ੍ਹਾਂ ਹੋਣ ਦੀ ਸੰਭਾਵਨਾ ਹੈ। ਇਸ ਦੇ ਇਲਾਵਾ ਕਈ ਝੀਲਾਂ ਅਤੇ ਉੱਤਰ-ਪੂਰਬ ਦੇ ਕੁੱਝ ਹਿੱਸੇ, ਹਫ਼ਤੇ ਦੇ ਅੰਤ ਵਿਚ ਤਕਰੀਬਨ ਅੱਧੇ ਫੁੱਟ ਤੱਕ ਦੀ ਬਰਫਬਾਰੀ ਦਾ ਸਾਹਮਣਾ ਕਰ ਸਕਦੇ ਹਨ।
 

►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


author

Lalita Mam

Content Editor

Related News