ਅਰਬਪਤੀ ਸੁਲਤਾਨ ਇਬਰਾਹਿਮ ਨੇ ਮਲੇਸ਼ੀਆ ਦੇ 17ਵੇਂ ਰਾਜਾ ਵਜੋਂ ਚੁੱਕੀ ਸਹੁੰ
Wednesday, Jan 31, 2024 - 04:57 PM (IST)
ਕੁਆਲਾਲੰਪੁਰ (ਭਾਸ਼ਾ)- ਮਲੇਸ਼ੀਆ ਦੇ ਜੋਹੋਰ ਰਾਜ 'ਤੇ ਸ਼ਾਸਨ ਕਰਨ ਵਾਲੇ ਅਰਬਪਤੀ ਸੁਲਤਾਨ ਨੇ ਹੌਲੀ-ਹੌਲੀ ਬਦਲ ਰਹੀ ਰਾਜਸ਼ਾਹੀ ਪ੍ਰਣਾਲੀ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਦੇਸ਼ ਦੇ 17ਵੇਂ ਰਾਜਾ ਵਜੋਂ ਸਹੁੰ ਚੁੱਕੀ। ਸੁਲਤਾਨ ਇਬਰਾਹਿਮ ਇਸਕੰਦਰ (65) ਨੇ ਮਹਿਲ 'ਚ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਨੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ, ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਅਤੇ ਕੈਬਨਿਟ ਮੈਂਬਰਾਂ ਦੀ ਮੌਜੂਦਗੀ ਵਿੱਚ ਇੱਕ ਸਮਾਰੋਹ ਵਿੱਚ ਸਹੁੰ ਨਾਲ ਸਬੰਧਤ ਮੁੱਖ ਦਸਤਾਵੇਜ਼ 'ਤੇ ਦਸਤਖ਼ਤ ਕੀਤੇ। ਤਾਜਪੋਸ਼ੀ ਸਮਾਗਮ ਬਾਅਦ ਵਿੱਚ ਹੋਵੇਗਾ।
ਦੇਸ਼ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ, ਸੁਲਤਾਨ ਇਬਰਾਹਿਮ ਕੋਲ ਰੀਅਲ ਅਸਟੇਟ ਤੋਂ ਲੈ ਕੇ ਦੂਰਸੰਚਾਰ ਅਤੇ ਪਾਵਰ ਪਲਾਂਟਾਂ ਤੱਕ ਇੱਕ ਵਿਸ਼ਾਲ ਵਪਾਰਕ ਸਾਮਰਾਜ ਹੈ। ਸਾਲ 1957 ਵਿੱਚ ਮਲੇਸ਼ੀਆ ਨੂੰ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਦੁਨੀਆ ਦੀ ਇੱਕੋ ਇੱਕ ਅਜਿਹੀ ਪ੍ਰਣਾਲੀ ਤਹਿਤ 9 ਸ਼ਾਹੀ ਪਰਿਵਾਰਾਂ ਦੇ ਮੁਖੀ ਹਰ ਪੰਜ ਸਾਲ ਬਾਅਦ ਵਾਰੀ-ਵਾਰੀ ਰਾਜਾ ਬਣਦੇ ਹਨ। ਮਲੇਸ਼ੀਆ ਦੇ 13 ਰਾਜ ਹਨ ਅਤੇ 9 ਵਿਚ ਸ਼ਾਹੀ ਪਰਿਵਾਰ ਹਨ। ਪੇਰਾਕ ਰਾਜ ਦੇ ਸ਼ਾਸਕ ਅਤੇ ਗੱਦੀ ਦੇ ਅਗਲੇ ਵਾਰਸ ਸੁਲਤਾਨ ਨਾਜ਼ਰੀਨ ਨੂੰ ਉਪ ਰਾਜਾ ਵਜੋਂ ਦੁਬਾਰਾ ਚੁਣਿਆ ਗਿਆ। ਰਾਜੇ ਨੂੰ 'ਯਾਂਗ ਦੀ-ਪਰਟੂਆਨ ਅਗੋਂਗ' ਵੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ: ਦੁਖ਼ਭਰੀ ਖ਼ਬਰ; ਅਮਰੀਕਾ 'ਚ ਇਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ, ਯੂਨੀਵਰਸਿਟੀ ਦੇ ਕੈਂਪਸ 'ਚੋਂ ਮਿਲੀ ਲਾਸ਼
ਰਾਜਾ ਵੱਡੇ ਪੱਧਰ 'ਤੇ ਰਸਮੀ ਭੂਮਿਕਾ ਨਿਭਾਉਂਦੇ ਹਨ, ਕਿਉਂਕਿ ਪ੍ਰਸ਼ਾਸਕੀ ਸ਼ਕਤੀ ਪ੍ਰਧਾਨ ਮੰਤਰੀ ਅਤੇ ਸੰਸਦ ਦੇ ਕੋਲ ਹੁੰਦੀ ਹੈ। ਰਾਜੇ ਕੋਲ ਸਿਰਫ਼ ਐਮਰਜੈਂਸੀ ਘੋਸ਼ਿਤ ਕਰਨ ਅਤੇ ਅਪਰਾਧੀਆਂ ਨੂੰ ਮੁਆਫ ਕਰਨ ਦਾ ਅਧਿਕਾਰ ਹੁੰਦਾ ਹੈ। ਸੁਲਤਾਨ ਇਬਰਾਹਿਮ, ਅਲ-ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਦੀ ਥਾਂ ਲੈਣਗੇ। ਸੁਲਤਾਨ ਇਬਰਾਹਿਮ ਨੂੰ ਕਲਿਆਣਕਾਰੀ ਮੁੱਦਿਆਂ ਬਾਰੇ ਸਪੱਸ਼ਟ ਤੌਰ 'ਤੇ ਆਪਣੀ ਗੱਲ ਰੱਖਣ ਲਈ ਜਾਣਿਆ ਜਾਂਦਾ ਹੈ ਅਤੇ ਆਪਣੇ ਰਾਜ ਵਿੱਚ ਲੋਕਾਂ ਨੂੰ ਮਿਲਣ ਲਈ ਆਪਣੇ ਮੋਟਰਸਾਈਕਲ 'ਤੇ ਸੜਕ ਯਾਤਰਾ ਕਰਦੇ ਹਨ। ਜੈੱਟ ਜਹਾਜ਼ਾਂ ਦੇ ਬੇੜੇ ਤੋਂ ਇਲਾਵਾ, ਸੁਲਤਾਨ ਇਬਰਾਹਿਮ ਕੋਲ ਕਾਰਾਂ ਅਤੇ ਮੋਟਰਸਾਈਕਲਾਂ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਕਾਫ਼ੀ ਜਾਇਦਾਦ ਵੀ ਹੈ। ਉਨ੍ਹਾਂ ਦੀ ਪਤਨੀ ਜ਼ਰੀਥ ਸੋਫੀਆ ਇੱਕ ਹੋਰ ਸ਼ਾਹੀ ਪਰਿਵਾਰ ਤੋਂ ਹੈ ਅਤੇ ਉਹ ਆਕਸਫੋਰਡ ਗ੍ਰੈਜੂਏਟ ਅਤੇ ਇੱਕ ਲੇਖਿਕਾ ਹੈ। ਸੋਫੀਆ ਨੇ ਬੱਚਿਆਂ ਲਈ ਕਈ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਦੇ 5 ਪੁੱਤਰ ਅਤੇ ਇੱਕ ਧੀ ਹੈ।
ਇਹ ਵੀ ਪੜ੍ਹੋ: ਕੈਨੇਡਾ ਦੁਨੀਆ ਦਾ ਦੂਜਾ ਸਭ ਤੋਂ ਵੱਧ ਨਸ਼ੀਲੀਆਂ ਦਵਾਈਆਂ ਦਾ ਆਦੀ ਦੇਸ਼ : ਅਧਿਐਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।