ਬਿਲ-ਮੇਲਿੰਡਾ ਦਾ ਤਲਾਕ ਬਣਿਆ ਸੁਰਖੀਆਂ, ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ ਹੋਣਗੇ ਪ੍ਰਭਾਵਿਤ

Monday, May 10, 2021 - 07:23 PM (IST)

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਨੇ ਵਾਸ਼ਿੰਗਟਨ ਦੇ ਕਿੰਗ ਕਾਊਂਟੀ ਕੋਰਟ ਵਿਚ 27 ਸਾਲ ਤੱਕ ਵਿਆਹੁਤਾ ਜੀਵਨ ਬਿਤਾਉਣ ਦੇ ਬਾਅਦ ਤਲਾਕ ਦੀ ਪਟੀਸ਼ਨ ਦਾਇਰ ਕਰ ਦਿੱਤੀ ਹੈ। 65 ਸਾਲ ਦੇ ਬਿਲ ਗੇਟਸ ਅਤੇ 56 ਸਾਲ ਦੀ ਮੇਲਿੰਡਾ ਵਿਚਾਲੇ ਸਭ ਕੁਝ ਠੀਕ ਨਹੀਂ ਹੈ, ਇਸ ਦਾ ਪਤਾ ਪਿਛਲੇ ਸਾਲ ਦੀ ਇਕ ਘਟਨਾ ਤੋਂ ਚੱਲਿਆ। ਉਦੋਂ ਬਿਲ ਨੇ ਮਾਈਕ੍ਰੋਸਾਫਟ ਅਤੇ ਦੁਨੀਆ ਦੇ ਮਸ਼ਹੂਰ ਨਿਰਦੇਸ਼ਕ ਵਾਰੇਨ ਬਫੇਟ ਦੀ ਕੰਪਨੀ ਬਰਕਸ਼ਾਇਰ ਹੈਥਵੇ ਦੇ ਬੋਰਡ ਆਫ ਡਾਇਰੈਕਟਰਜ਼ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦੇ ਸਨ।

ਕਈ ਮੀਡੀਆ ਹਾਊਸ ਨੇ ਐਮੇਜ਼ਾਨ ਦੇ ਸੰਸਥਾਪਕ ਜੇਫ ਬੇਜੋਸ ਅਤੇ ਮੈਕੇਂਜੀ ਸਕੌਟ ਦੇ ਤਲਾਕ ਦੇ ਨਾਲ ਇਹਨਾਂ ਦੀ ਤੁਲਨਾ ਕੀਤੀ ਪਰ ਬਿਲ ਅਤੇ ਮੇਲਿੰਡਾ ਦਾ ਮਾਮਲਾ ਵੱਖਰਾ ਹੈ। ਉਹਨਾਂ ਵਿਚਕਾਰ ਤਲਾਕ ਦਾ ਅਸਰ ਸਿਰਫ ਮਾਈਕ੍ਰੋਸਾਫਟ, ਗੇਟਸ ਪਰਿਵਾਰ ਦੀਆਂ ਨਿੱਜੀ ਕੰਪਨੀਆਂ ਅਤੇ ਉਹਨਾਂ ਦੀ ਮਲਕੀਅਤ ਤੱਕ ਹੀ ਸੀਮਤ ਨਹੀਂ  ਹੋਵੇਗਾ ਸਗੋਂ ਇਸ ਦਾ ਅਸਰ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਚੱਲ ਰਹੇ ਸਿਹਤ ਪ੍ਰੋਗਰਾਮਾਂ, ਕਲਾਈਮੇਟ ਚੇਂਜ ਪਾਲਿਸੀ ਅਤੇ ਸਮਾਜਿਕ ਮਾਮਲਿਆਂ 'ਤੇ ਵੀ ਪੈ ਸਕਦਾ ਹੈ। ਇਸ ਦਾ ਕਾਰਨ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਹੈ ਜੋ ਇਹਨਾਂ ਖੇਤਰਾਂ ਵਿਚ ਦੁਨੀਆ ਭਰ ਵਿਚ ਕੰਮ ਕਰ ਰਿਹਾ ਹੈ। ਉਹ ਹੁਣ ਤੱਕ 50 ਅਰਬ ਡਾਲਰ ਮਤਲਬ ਸਾਢੇ 3 ਲੱਖ ਕਰੋੜ ਰੁਪਏ ਤੋਂ ਵੱਧ ਰਾਸ਼ੀ ਅਜਿਹੀ ਪਹਿਲ 'ਤੇ ਖਰਚ ਕਰ ਚੁੱਕੇ ਹਨ।

ਕਰੋੜਾਂ ਵਿਚ ਕਰਦੇ ਹਨ ਚੈਰਿਟੀ
ਫਾਊਂਡੇਸ਼ਨ ਹਰੇਕ ਸਾਲ 37 ਹਜ਼ਾਰ ਕਰੋੜ ਰੁਪਏ ਚੈਰਿਟੀ ਦੇ ਕੰਮ ਵਿਚ ਲਗਾਉਂਦੀ ਹੈ।ਕੋਰੋਨਾ ਮਹਾਮਾਰੀ ਨਾਲ ਲੜਨ ਵਿਚ ਵੀ ਫਾਊਂਡੇਸ਼ਨ ਨੇ ਕਰੀਬ 8 ਹਜ਼ਾਰ ਕਰੋਰ ਰੁਪਏ ਦੀ ਮਦਦ ਕੀਤੀ। ਕੋਵਿਡ-19 ਵਾਇਰਸ ਪਿਛਲੇ ਸਾਲ ਜਦੋਂ ਦੁਨੀਆ ਵਿਚ ਫੈਲਿਆ ਤਾਂ ਉਸ ਨੂੰ ਖ਼ਤਮ ਕਰਨ ਲਈ ਵੈਕਸੀਨ ਬਣਾਉਣ ਦੀ ਪਹਿਲ ਵਿਚ ਬਿਲ ਗੇਟਸ ਨੇ ਅਹਿਮ ਭੂਮਿਕਾ ਨਿਭਾਈ। 92 ਗਰੀਬ ਦੇਸ਼ਾਂ ਅਤੇ ਦਰਜਨ ਭਰ ਹੋਰ ਦੇਸ਼ਾਂ ਲਈ ਕੋਵੈਕਸ ਨਾਮ ਤੋਂ ਇਕ ਅੰਤਰਰਾਸ਼ਟਰੀ ਪਹਿਲ ਸ਼ੁਰੂ ਹੋਈ ਹੈ, ਜਿਸ ਵਿਚ ਇਹ ਸੰਸਥਾ ਅਹਿਮ ਰੋਲ ਨਿਭਾਉਂਦੀ ਹੈ। ਸਟੇਨਫੋਰਡ ਯੂਨੀਵਰਸਿਟੀ ਦੇ ਪੌਲੀਟੀਕਲ ਸਾਈਂਸ ਦੇ ਪ੍ਰੋਫੈਸਰ ਰੌਬ ਰਾਇਖ ਕਹਿੰਦੇ ਹਨ ਕਿ ਇਸ ਤਲਾਕ ਤੋਂ ਫਾਊਂਡੇਸ਼ਨ ਅਤੇ ਦੁਨੀਆ ਵਿਚ ਉਸ ਦੇ ਕੰਮਕਾਜ 'ਤੇ ਕਾਫੀ ਅਸਰ ਪੈ ਸਕਦਾ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਨਾਲ ਜੂਝ ਰਹੇ ਭਾਰਤ ਨੂੰ ਡਾ. ਫਾਉਚੀ ਨੇ ਮੁੜ ਸੁਝਾਇਆ ਆਫ਼ਤ ਨਾਲ ਨਜਿੱਠਣ ਦਾ ਇਹ ਰਾਹ

ਕਰਦੇ ਰਹਿਣਗੇ ਇਕੱਠੇ ਕੰਮ
ਬਿਲ ਅਤੇ ਮੇਲਿੰਡਾ ਵੱਲੋਂ ਸਿਰਫ ਇੰਨਾ ਦੱਸਿਆ ਗਿਆ ਹੈ ਕਿ ਉਹ ਚੈਰਿਟੀ ਦੇ ਕੰਮ ਨੂੰ ਲੈਕੇ ਆਪਸ ਵਿਚ ਸਹਿਯੋਗ ਕਰਦੇ ਰਹਿਣਗੇ। ਬਫੇਟ ਨੇ ਵੀ ਗੇਟਸ ਫਾਊਂਡੇਸ਼ਨ ਨੂੰ ਅਰਬਾਂ ਡਾਲਰ ਦਾ ਦਾਨ ਦਿੱਤਾ ਹੈ। ਦੁਨੀਆ ਵਿਚ ਨਾ ਰਹਿਣ 'ਤੇ ਵੀ ਉਹਨਾਂ ਦੀ ਜਾਇਦਾਦ ਦਾ ਵੱਡਾ ਹਿੱਸਾ ਇਸ ਨੂੰ ਮਿਲੇਗਾ। ਇਸ ਤੋਂ ਪਹਿਲਾਂ 2010 ਵਿਚ ਬਫੇਟ ਅਤੇ ਬਿਲ ਨੇ 'ਗਿਵਿੰਗ ਪਲੇਜ' ਨਾਮ ਦੀ ਪਹਿਲ ਸ਼ੁਰੂ ਕੀਤੀ ਸੀ ਤਾਂ ਜੋ ਅਮੀਰ ਲੋਕ ਆਪਣੀ ਜਾਇਦਾਦ ਦਾ ਵੱਡਾ ਹਿੱਸਾ ਚੈਰਿਟੀ ਲਈ ਦੇਵੇ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਗੇਟਸ ਪਰਿਵਾਰ ਕੋਲ ਅਮਰੀਕਾ ਵਿਚ ਸਭ ਤੋਂ ਵੱਧ ਜ਼ਮੀਨ ਹੈ। ਇਸ ਲਈ ਦੁਨੀਆ ਦੀ ਦਿਲਚਸਪੀ ਇਹ ਜਾਣਨ ਵਿਚ ਹੋਵੇਗੀ ਕਿ ਇਸ ਤਲਾਕ ਵਿਚ ਕਿਸ ਦੇ ਹਿੱਸੇ ਕਿੰਨੀ ਰਾਸ਼ੀ ਆਉਂਦੀ ਹੈ।

 ਮਾਹਰਾਂ ਮੁਤਾਬਕ ਤਲਾਕ ਦੇ ਪਿੱਛੇ ਹੋ ਸਕਦੇ ਹੈ ਇਹ ਕਾਰਨ
- ਬਿਲ ਗੇਟਸ ਦੇ ਤਲਾਕ ਦਾ ਇਕ ਕਾਰਨ ਬਾਈਡੇਨ ਪ੍ਰਸ਼ਾਸਨ ਦੀ ਅਮੀਰਾਂ 'ਤੇ ਵਾਧੂ ਟੈਕਸ ਦੀ ਨੀਤੀ ਨੂੰ ਵੀ ਮੰਨਿਆ ਜਾ ਰਿਹਾ ਹੈ। ਇਸ ਦੇ ਤਹਿਤ ਵਿਆਹੁਤਾ ਅਤੇ ਜ਼ਿਆਦਾ ਕਮਾਈ ਕਰਨ ਵਾਲਿਆਂ ਨੂੰ ਮੈਰਿਜ ਪੈਨਲਟੀਟੈਕਸ (4 ਫੀਸਦੀ) ਭਰਨ ਦੀ ਵਿਵਸਥਾ ਹੈ।

- ਮਨੀ ਮੈਨੇਜਮੈਂਟ ਮਾਹਰ ਏਲਵਿਨਾ ਲੋ ਕਹਿੰਦੇ ਹਨ ਕਿ ਤਲਾਕ ਦੇ ਕਈ ਆਧਾਰ ਹੋ ਸਕਦੇ ਹਨ ਪਰ ਪੈਨਲਟੀ ਟੈਕਸ ਤੋਂ ਬਚਣ ਦੀ ਗੱਲ ਕਰੀਏ ਤਾਂ ਗੇਟਸ 4 ਬਿਲੀਅਨ ਡਾਲਰ ਮਤਲਬ ਕਰੀਬ 30 ਹਜ਼ਾਰ ਕਰੋੜ ਰੁਪਏ ਬਚਾ ਲੈਣਗੇ।

- ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹਨਾ ਦੀ ਸਭ ਤੋਂ ਛੋਟੀ ਬੇਟੀ ਫੋਏਬ ਏਡਲੇ ਗੇਟਸ ਸਤੰਬਰ ਵਿਚ 18 ਸਾਲ ਦੀ ਹੋ ਗਈ ਹੈ। ਹੁਣ ਉਹ ਬਾਲਗਾਂ ਦੀ ਸ਼੍ਰੇਣੀ ਵਿਚ ਆ ਚੁੱਕੀ ਹੈ। ਦੋ ਹੋਰ ਬੱਚੇ ਜੇਨਿਫਰ ਅਤੇ ਰੋਰੀ ਪਹਿਲਾਂ ਹੀ ਬਾਲਗ ਹਨ। ਇਸ ਲਈ ਜਾਇਦਾਦ ਵੰਡ ਵਿਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਮੁਸ਼ਕਲ ਨਹੀਂ ਆਵੇਗੀ। 


Vandana

Content Editor

Related News