ਦਫਤਰ ਦੀ ਟੈਨਸ਼ਨ 'ਚ ਬਿਲ ਕਲਿੰਟਨ ਨੇ ਮੋਨਿਕਾ ਨਾਲ ਬਣਾਏ ਸਨ ਸਰੀਰਕ ਸਬੰਧ

03/06/2020 8:51:27 PM

ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਨੇ ਆਖਿਰ ਇਹ ਮੰਨ ਹੀ ਲਿਆ ਕਿ ਉਹਨਾਂ ਨੇ ਮੋਨਿਕਾ ਲੇਵਿੰਸਕੀ ਨਾਲ ਸਰੀਰਕ ਸਬੰਧ ਬਣਾਏ ਸਨ। ਇਸ ਦੇ ਪਿੱਛੇ ਉਹਨਾਂ ਨੇ ਇਸ ਦਾ ਕਾਰਨ ਵੀ ਦੱਸਿਆ। ਇਹ ਗੱਲ ਉਹਨਾਂ ਨੇ ਆਪਣੀ ਪਤਨੀ ਹਿਲੇਰੀ ਕਲਿੰਟਨ 'ਤੇ ਹੁਲੂ ਨਾਂ ਦੀ ਇਕ ਮੀਡੀਆ ਸੰਸਥਾਨ ਦੀ ਡਾਕਿਊਮੈਂਟਰੀ 'ਹਿਲੇਰੀ' ਵਿਚ ਮੰਨੀ। ਇਸ ਡਾਕਿਊਮੈਂਟਰੀ ਵਿਚ ਹਿਲੇਰੀ ਕਲਿੰਟਨ ਦੇ ਪੂਰੇ ਜੀਵਨ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ।

PunjabKesari

ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਕਿਹਾ ਕਿ ਜਿਸ ਸਮੇਂ ਮੋਨਿਕਾ ਲੇਵਿੰਸਕੀ ਨਾਲ ਮਿਲੇ, ਉਸ ਵੇਲੇ ਕੰਮ ਦੇ ਤਣਾਅ ਵਿਚ ਚੱਲ ਰਿਹਾ ਸੀ। ਹਰ ਦਿਨ ਬਹੁਤ ਜ਼ਿਆਦਾ ਕੰਮ ਹੁੰਦਾ ਸੀ। ਕੰਮ ਦੇ ਤਣਾਅ ਨੂੰ ਘੱਟ ਕਰਨ ਦੇ ਲਈ ਬਿਲ ਕਲਿੰਟਨ ਨੇ ਮੋਨਿਕਾ ਲੇਵਿੰਸਕੀ ਦੇ ਨਾਲ ਸਰੀਰਕ ਸਬੰਧ ਬਣਾਏ ਸਨ। ਇਹ ਗੱਲ ਉਹਨਾਂ ਨੇ ਆਪਣੀ ਪਤਨੀ ਹਿਲੇਰੀ ਕਲਿੰਟਨ 'ਤੇ ਬਣੀ ਡਾਕਿਊਮੈਂਟਰੀ ਵਿਚ ਮੰਨੀ।

PunjabKesari

ਬਿਲ ਕਲਿੰਟਨ ਨੇ ਇਸ ਡਾਕਿਊਮੈਂਟਰੀ ਵਿਚ ਮੋਨਿਕਾ ਲੇਵਿੰਸਕੀ ਤੋਂ ਮੁਆਫੀ ਵੀ ਮੰਗੀ ਹੈ। ਨਾਲ ਹੀ ਇਹ ਵੀ ਮੰਨਿਆ ਹੈ ਕਿ ਮੋਨਿਕਾ ਦੇ ਨਾਲ ਉਹਨਾਂ ਦੇ ਅਫੇਅਰ ਦੇ ਕਾਰਨ ਉਹਨਾਂ ਦਾ ਜੀਵਨ ਨਰਕ ਬਣ ਗਿਆ ਸੀ।

PunjabKesari

ਸਾਬਕਾ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਜਦੋਂ ਤੁਸੀਂ ਆਮ ਜ਼ਿੰਦਗੀ ਚਾਹੁੰਦੇ ਹੋ ਤੇ ਕੰਮ ਦੇ ਦਬਾਅ ਵਿਚ ਹੁੰਦੇ ਹੋ ਤਾਂ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ। ਬਿਲ ਕਲਿੰਟਨ ਨੇ ਕਿਹਾ ਕਿ 1998 ਵਿਚ ਮੋਨਿਕਾ ਲੇਵਿੰਸਕੀ ਘਟਨਾ ਤੋਂ ਬਾਅਦ ਉਹਨਾਂ ਦੀ ਜ਼ਿਦਗੀ ਵਿਚ ਭਾਰੀ ਉਤਾਰ-ਚੜਾਅ ਆ ਗਿਆ ਸੀ। ਬਿਲ ਤੇ ਹਿਲੇਰੀ ਦੋਵੇਂ ਜਨਤਕ ਸਥਾਨਾਂ 'ਤੇ ਘੱਟ ਦਿਖਾਈ ਦਿੰਦੇ ਹਨ। 

PunjabKesari

ਬਿਲ ਕਲਿੰਟਨ ਨੇ ਆਪਣੀ ਪਤਨੀ ਹਿਲੇਰੀ ਕਲਿੰਟਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬੁਰੇ ਸਮੇਂ ਵਿਚ ਵੀ ਹਿਲੇਰੀ ਨੇ ਉਹਨਾਂ ਦਾ ਸਾਥ ਨਹੀਂ ਛੱਡਿਆ। ਜਦਕਿ ਉਹ ਸਾਰਾ ਸੱਚ ਜਾਣਦੀ ਸੀ। ਇਸ ਕਾਰਨ ਮੇਰੀ ਜ਼ਿੰਦਗੀ ਅਸੰਤੁਲਿਤ ਹੋ ਗਈ ਸੀ।

PunjabKesari

ਹਿਲੇਰੀ ਕਲਿੰਟਨ ਨੇ ਇਸ ਡਾਕਿਊਮੈਂਟਰੀ ਵਿਚ ਦੱਸਿਆ ਹੈ ਕਿ ਜਦੋਂ ਉਹਨਾਂ ਦੇ ਪਤੀ ਨੇ ਉਹਨਾਂ ਨੂੰ ਸੱਚਾਈ ਦੱਸੀ ਸੀ ਤਾਂ ਉਹ ਪੂਰੀ ਤਰ੍ਹਾਂ ਹਿੱਲ ਗਈ ਸੀ। ਉਹਨਾਂ ਨੂੰ ਇਸ ਗੱਲ ਦਾ ਭਰੋਸਾ ਨਹੀਂ ਸੀ ਕਿ ਬਿਲ ਸੱਚ ਬੋਲ ਰਹੇ ਹਨ।

PunjabKesari

ਹਿਲੇਰੀ ਨੇ ਮੰਨਿਆ ਕਿ ਜਦੋਂ ਉਹਨਾਂ ਦੇ ਪਤੀ ਦੀ ਸੱਚਾਈ ਸਾਹਮਣੇ ਆਈ ਤੇ ਬਿਲ ਨੇ ਇਹ ਖੁਦ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਬਿਲ ਦਾ ਸਾਥ ਦੇਣ ਦਾ ਫੈਸਲਾ ਲਿਆ। ਸਭ ਤੋਂ ਬੁਰੀ ਸਥਿਤੀ ਉਸ ਵੇਲੇ ਸਾਹਮਣੇ ਆਈ ਜਦੋਂ ਹਿਲੇਰੀ ਦੇ ਸਾਹਮਣੇ ਬਿਲ ਨੇ ਮੋਨਿਕਾ ਦੇ ਨਾਲ ਆਪਣੇ ਅਫੇਅਰ ਦੀ ਗੱਲ ਆਪਣੀ ਬੇਟੀ ਨੂੰ ਦੱਸੀ। ਬੇਟੀ ਨੇ ਉਹਨਾਂ ਸਾਹਮਣੇ ਸਵਾਲਾਂ ਦੀ ਝੜੀ ਲਾ ਦਿੱਤੀ। ਬਿਲ ਦੀ ਬੇਟੀ ਉਹਨਾਂ ਤੋਂ ਕਈ ਮਹੀਨੇ ਨਾਰਾਜ਼ ਰਹੀ ਸੀ। 

PunjabKesari

ਇਹ ਵੀ ਪੜ੍ਹੋ-

ਅਨੋਖਾ ਦੇਸ਼, ਰੈੱਡ ਲਿਪਸਟਿਕ ਲਾਉਣ ’ਤੇ ਹੋ ਸਕਦੀ ਹੈ ਮੌਤ ਦੀ ਸਜ਼ਾ!

ਸਮੁੰਦਰ ਕਿਨਾਰੇ ਨੌਜਵਾਨਾਂ ਨੂੰ ਮਿਲਿਆ ਖਜ਼ਾਨਾ, ਤਸਵੀਰਾਂ ਵਾਇਰਲ

 


Baljit Singh

Content Editor

Related News