ਪਾਕਿਸਤਾਨ ਦੀ ਵਿਰੋਧੀ ਪਾਰਟੀ ਦਾ ਅਲਟੀਮੇਟਮ, 5 ਦਿਨਾਂ ਅੰਦਰ ਕੁਰਸੀ ਛੱਡਣ ਇਮਰਾਨ
Saturday, Mar 05, 2022 - 01:12 PM (IST)
ਇਸਲਾਮਾਬਾਦ (ਏ. ਐੱਨ. ਅਾਈ.)– ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 5 ਦਿਨਾਂ ਅੰਦਰ ਅਸਤੀਫ਼ਾ ਦੇਣ ਜਾਂ ਭਰੋਸੇ ਦੇ ਪ੍ਰਸਤਾਵ ਲਈ ਤਿਅਾਰ ਰਹਿਣ ਲਈ ਕਿਹਾ। ‘ਡਾਨ’ ਅਖ਼ਬਾਰ ਮੁਤਾਬਕ ਲੋਧਰਾਨ ਅਤੇ ਮੁਲਤਾਨ ਵਿਚ ਇਕ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਤੁਰੰਤ ਸੁਤੰਤਰ ਅਤੇ ਨਿਰਪੱਖ ਚੋਣਾਂ ਚਾਹੁੰਦਾ ਹਾਂ। ਪੀ. ਐੱਮ. ਕੋਲ ਸਿਰਫ਼ 2 ਬਦਲ ਹਨ–ਅਸਤੀਫ਼ਾ ਦੇਣ ਜਾਂ ਭਰੋਸੇ ਦੇ ਪ੍ਰਸਤਾਵ ਦਾ ਸਾਹਮਣਾ ਕਰਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਰੂਸ ਵੱਲੋਂ ਜੰਗਬੰਦੀ ਦਾ ਐਲਾਨ, ਨਾਗਰਿਕਾਂ ਲਈ ਯੂਕ੍ਰੇਨ ਛੱਡਣ ਲਈ ਖੋਲ੍ਹੇ ਮਨੁੱਖੀ ਗਲਿਆਰੇ
ਪੀ. ਪੀ. ਪੀ. ਪ੍ਰਧਾਨ ਨੇ ਇਹ ਵੀ ਕਿਹਾ ਕਿ ਭਰੋਸੇ ਦੇ ਪ੍ਰਸਤਾਵ ’ਤੇ ਸਾਰੀਅਾਂ ਪਾਰਟੀਅਾਂ ਇਕਜੁੱਟ ਹਨ ਅਤੇ ਪੀ. ਪੀ. ਪੀ. ਦੇ ਰੁਖ਼ ਦੀ ਜਿੱਤ ਤੈਅ ਹੈ। ਇਸ ਤੋਂ ਪਹਿਲਾਂ ਬਿਲਾਵਲ ਨੇ ਇਮਰਾਨ ਖਾਨ ਖ਼ਿਲਾਫ਼ ਯੁੱਧ ਦਾ ਐਲਾਨ ਕੀਤਾ, ਕਿਉਂਕਿ ਪਾਕਿਸਤਾਨ ਵਿਚ ਮੁਦਰਾਸਫੀਤੀ ਲਗਾਤਾਰ ਵਧ ਰਹੀ ਹੈ, ਨਾਲ ਹੀ ਹੋਰ ਵਿੱਤੀ ਸੰਕਟ ਵੀ ਪ੍ਰਵਾਨ ਚੜ ਰਹੇ ਹਨ।
ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦਰਮਿਆਨ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਪੁਤਿਨ ਨੂੰ ਫੇਸਬੁੱਕ 'ਤੇ ਕੀਤਾ ਅਨਫਰੈਂਡ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।