ਅਫਗਾਨਿਸਤਾਨ ਦਾ ਵੱਡਾ ਬਿਆਨ, ਤਾਲਿਬਾਨ ਨਾਲ ਜੰਗ 'ਚ ਲੈਣਗੇ ਭਾਰਤ ਦੀ ਮਦਦ

Thursday, Jul 15, 2021 - 10:25 AM (IST)

ਅਫਗਾਨਿਸਤਾਨ ਦਾ ਵੱਡਾ ਬਿਆਨ, ਤਾਲਿਬਾਨ ਨਾਲ ਜੰਗ 'ਚ ਲੈਣਗੇ ਭਾਰਤ ਦੀ ਮਦਦ

ਕਾਬੁਲ (ਬਿਊਰੋ): ਅਫਗਾਨਿਸਤਾਨ ਤੋਂ ਅਮਰੀਕੀ ਅਤੇ ਨਾਟੋ ਸੈਨਿਕਾਂ ਦੇ ਵਾਪਸ ਪਰਤਣ ਮਗਰੋਂ ਇਸ ਯੁੱਧ ਪੀੜਤ ਦੇਸ਼ ਵਿਚ ਅਰਾਜਕਤਾ ਦੀ ਸਥਿਤੀ ਪੈਦਾ ਹੋ ਗਈ ਹੈ। ਤਾਲਿਬਾਨ ਦਾ ਦਾਅਵਾ ਹੈ ਕਿ ਉਸ ਨੇ ਅਫਗਾਨਿਸਤਾਨ ਦੇ 80 ਫੀਸਦੀ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ। ਤਾਲਿਬਾਨ ਅਫਗਾਨਿਸਤਾਨ ਵਿਚ ਸਟਾਕਹੋਲਮ ਦੇ ਤੌਰ 'ਤੇ ਆਪਣੀ ਮੌਜੂਦਗੀ ਸਥਾਪਿਤ ਕਰਨ ਲਈ ਸਾਰੇ ਦੇਸ਼ਾਂ ਨਾਲ ਸੰਪਰਕ ਕਰ ਰਿਹਾ ਹੈ। ਤਾਲਿਬਾਨ ਇਹ ਦੱਸਣ ਦੀ ਕੋਸ਼ਿਸ਼ ਵਿਚ ਹੈ ਕਿ ਉਹ 20 ਸਾਲ ਪਹਿਲਾਂ ਵਰਗਾ ਨਹੀਂ ਰਿਹਾ ਮਤਲਬ ਬਦਲ ਚੁੱਕਾ ਹੈ। ਪਾਕਿਸਤਾਨ ਵੀ ਤਾਲਿਬਾਨ ਨੂੰ ਅਫਗਾਨ ਸਰਕਾਰ ਵਿਚ ਹਿੱਸੇਦਾਰ ਬਣਾਏ ਜਾਣ ਦੀ ਹਮਾਇਤ ਕਰ ਰਿਹਾ ਹੈ।

ਇਸ ਵਿਚਕਾਰ ਦੇਸ਼ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਅਫਗਾਨਿਸਤਾਨ ਦੇ ਨੇਤਾ ਤਾਲਿਬਾਨ ਨਾਲ ਦੋਹਾ ਵਿਚ ਵਾਰਤਾ ਕਰਨ ਵਾਲੇ ਹਨ। ਟੋਲੋ ਨਿਊਜ਼ ਮੁਤਾਬਕ ਇਹਨਾਂ ਵਾਰਤਕਾਰਾਂ ਵਿਚ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਵੀ ਸ਼ਾਮਲ ਹਨ ਪਰ ਅਫਗਾਨਿਸਤਾਨ ਨੇ ਕਿਹਾ ਹੈ ਕਿ ਜੇਕਰ ਤਾਲਿਬਾਨ ਨਾਲ ਵਾਰਤਾ ਅਸਫਲ ਰਹਿੰਦੀ ਹੈ ਤਾਂ ਉਹ ਭਾਰਤ ਤੋਂ ਮਿਲਟਰੀ ਮਦਦ ਮੰਗ ਸਕਦਾ ਹੈ। ਭਾਰਤ ਵਿਚ ਤਾਇਨਾਤ ਅਫਗਾਨਿਸਤਾਨ ਦੇ ਰਾਜਦੂਤ ਨੇ ਭਾਰਤ ਦੀ ਮਦਦ ਲੈਣ ਦੀ ਗੱਲ ਕਹੀ ਹੈ।

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੀ ਬੇਰਹਿਮੀ, 'ਅੱਲਾਹ' ਦਾ ਨਾਮ ਲੈ ਕੇ 22 ਅਫਗਾਨ ਸੈਨਿਕਾਂ ਨੂੰ ਗੋਲੀਆਂ ਨਾਲ ਭੁੰਨਿਆ (ਵੀਡੀਓ)

ਭਾਰਤ ਵਿਚ ਅਫਗਾਨਿਸਤਾਨ ਦੇ ਰਾਜਦੂਥ ਫਰੀਦ ਮਮੁੰਡਜੇ ਨੇ ਭਾਵੇਂਕਿ ਐੱਨਡੀਟੀਵੀ ਨਾਲ ਗੱਲਬਾਤ ਵਿਚ ਸਪਸ਼ੱਟ ਕੀਤਾ ਕਿ ਇਸ ਮਦਦ ਦੇ ਤਹਿਤ ਸੈਨਿਕਾਂ ਨੂੰ ਭੇਜਣਾ ਸ਼ਾਮਲ ਨਹੀਂ ਹੋਵੇਗਾ ਸਗੋਂ ਅਫਗਾਨੀ ਮਿਲਟਰੀ ਬਲਾਂ ਨੂੰ ਟਰੇਨਿੰਗ ਅਤੇ ਤਕਨੀਕੀ ਮਦਦ ਮੁਹੱਈਆ ਕਰਾਉਣਾ ਹੋਵੇਗਾ। ਤਾਲਿਬਾਨ ਅਤੇ ਅਫਗਾਨਿਸਤਾਨ ਸਰਕਾਰ ਦੇ ਪ੍ਰਤੀਨਿਧੀ ਦੇਸ਼ 'ਤੇ ਬਾਗੀਆਂ ਦੇ ਵੱਧਦੇ ਕੰਟਰੋਲ ਵਿਚਕਾਰ ਗੱਲਬਾਤ ਕਰ ਰਹੇ ਹਨ। ਅਮਰੀਕਾ ਨੇ ਐਲਾਨ ਕੀਤਾ ਹੈ ਕਿ ਅਫਗਾਨਿਸਤਾਨ ਵਿਚ ਅਗਸਤ ਦੇ ਅਖੀਰ ਤੱਕ ਉਸ ਦਾ ਮਿਲਟਰੀ ਮਿਸ਼ਨ ਪੂਰਾ ਹੋ ਜਾਵੇਗਾ। ਨਿਊਜ਼ ਏਜੰਸੀ ਦਾ ਦਾਅਵਾ ਹੈ ਕਿ ਦੋਹਾ ਵਿਚ ਹੋ ਰਹੀ ਵਾਰਤਾ ਕਾਫੀ ਹੱਦ ਤੱਕ ਅਸਫਲ ਰਹੀ ਹੈ।ਤਾਲਿਬਾਨ ਹੁਣ ਪੂਰੀ ਤਰ੍ਹਾਂ ਨਾਲ ਮਿਲਟਰੀ ਜਿੱਤ ਦਾ ਐਲਾਨ ਕਰਨ ਲਈ ਤਿਆਰ ਹੈ। 

ਅਫਗਾਨਿਸਤਾਨ ਦੇ ਰਾਜਦੂਤ ਫਰੀਦ ਮਮੁੰਡਜੇ ਨੇ ਕਿਹਾ ਕਿ ਜੇਕਰ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਅਸਫਲ ਰਹਿੰਦੀ ਹੈ ਤਾਂ ਆਉਣ ਵਾਲੇ ਸਾਲਾਂ ਵਿਚ ਸਾਨੂੰ ਭਾਰਤ ਦੀ ਮਿਲਟਰੀ ਮਦਦ ਦੀ ਲੋੜ ਹੋਵੇਗੀ। ਉਹਨਾਂ ਨੇ ਸਪਸ਼ੱਟ ਕੀਤਾ ਕਿ ਅਸੀਂ ਭਾਰਤ ਤੋਂ ਇਹ ਮੰਗ ਕਰ ਰਹੇ ਹਾਂ ਕਿ ਉਹ ਅਫਗਾਨਿਸਤਾਨ ਵਿਚ ਸੈਨਾ ਭੇਜੇ। ਰਾਜਦੂਤ ਮੁਤਾਬਕ ਉਸ ਦੇ ਦੇਸ਼ ਨੂੰ ਏਅਰ ਫੋਰਸ ਦੀ ਲੋੜ ਹੋਵੇਗੀ। ਭਾਰਤ ਸਾਨੂੰ ਦੋ ਹੋਰ ਮੋਰਚਿਆਂ 'ਤੇ ਮਦਦ ਕਰ ਸਕਦਾ ਹੈ। ਪਹਿਲਾਂ ਮਿਲਟਰੀ ਟਰੇਨਿੰਗ ਅਤੇ ਦੂਜਾ ਸਾਡੇ ਕੈਡੇਟਸ ਲਈ ਸਕਾਲਰਸ਼ਿਪ। ਗੱਲਬਾਤ ਦੌਰਾਨ ਉਹਨਾਂ ਨੇ ਭਾਰਤ ਵੱਲੋਂ ਦਿੱਤੀ ਜਾਣ ਵਾਲੀ 1000 ਸਲਾਨਾ ਸਕਾਲਰਸ਼ਿਪ ਦਾ ਵੀ ਜ਼ਿਕਰ ਕੀਤਾ। ਫਿਲਹਾਲ ਭਾਰਤ ਵਿਚ 20,000 ਅਫਗਾਨ ਵਿਦਿਆਰਥੀ ਪੜ੍ਹ ਰਹੇ ਹਨ। ਰਾਜਦੂਤ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਮੌਜੂਦਾ ਸਥਿਤੀ ਗੰਭੀਰ ਹੈ। ਸੁਰੱਖਿਆ ਬਲ 150 ਜ਼ਿਲ੍ਹਿਆਂ ਵਿਚ ਤਾਲਿਬਾਨ ਨਾਲ ਲੜ ਰਹੇ ਹਨ। ਅਪ੍ਰੈਲ 2021 ਤੋਂ ਹੁਣ ਤੱਕ 2 ਲੱਖ ਤੋਂ ਵੱਧ ਲੋਕ ਵਿਸਥਾਪਿਤ ਹੋਏ ਹਨ ਜਦਕਿ 4000 ਮਾਰੇ ਗਏ ਹਨ।

ਨੋਟ- ਅਫਗਾਨਿਸਤਾਨ ਦਾ ਵੱਡਾ ਬਿਆਨ, ਤਾਲਿਬਾਨ ਨਾਲ ਜੰਗ 'ਚ ਲੈਣਗੇ ਭਾਰਤ ਦੀ ਮਦਦ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News