Trudeau ਦੇ ਸਾਬਕਾ ਸਾਥੀ Jagmeet Singh ਨੂੰ ਲੈ ਕੇ ਵੱਡਾ ਖੁਲਾਸਾ

Tuesday, Nov 12, 2024 - 01:26 PM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ 'ਚ ਖਾਲਿਸਤਾਨ ਸਮਰਥਕ ਇਕ ਵਾਰ ਫਿਰ ਸਰਗਰਮ ਹੁੰਦੇ ਨਜ਼ਰ ਆ ਰਹੇ ਹਨ। ਹੁਣ ਖ਼ਬਰ ਹੈ ਕਿ ਹਰਦੀਪ ਸਿੰਘ ਨਿੱਝਰ ਸਮੇਤ ਕਈ ਖਾਲਿਸਤਾਨ ਸਮਰਥਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੁਰਾਣੇ ਸਿਆਸੀ ਸਾਥੀ ਜਗਮੀਤ ਸਿੰਘ ਦੀ ਪਾਰਟੀ ਨੂੰ ਚੰਦਾ ਦਿੰਦੇ ਸਨ। ਹਾਲਾਂਕਿ ਪੁਲਸ ਨੇ ਇਸ ਸਬੰਧੀ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਜਾਣਕਾਰੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਭਾਰਤ ਅਤੇ ਕੈਨੇਡਾ ਦੇ ਸਬੰਧ ਖਾਲਿਸਤਾਨ ਦੇ ਮੁੱਦੇ 'ਤੇ ਤਣਾਅਪੂਰਨ ਬਣੇ ਹੋਏ ਹਨ।

ਸੀ.ਐਨ.ਐਨ ਨਿਊਜ਼ 18 ਦੀ ਰਿਪੋਰਟ ਵਿੱਚ ਖ਼ਾਸ ਦਸਤਾਵੇਜ਼ਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਕਈ ਖਾਲਿਸਤਾਨ ਸਮਰਥਕ ਜਗਮੀਤ ਸਿੰਘ ਦੀ ਐਨ.ਡੀ.ਪੀ ਯਾਨੀ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ ਨੂੰ ਚੰਦਾ ਦਿੰਦੇ ਸਨ। ਰਿਪੋਰਟ ਮੁਤਾਬਕ ਨਿੱਝਰ ਨੇ 2014 ਤੋਂ 2019 ਤੱਕ ਐਨ.ਡੀ.ਪੀ ਨੂੰ ਕਈ ਵਾਰ ਫੰਡ ਦਿੱਤੇ। ਇਨ੍ਹਾਂ ਵਿਚ ਪਹਿਲਾ ਦਾਨ 26 ਜੂਨ, 2014 ਨੂੰ 250 ਕੈਨੇਡੀਅਨ ਡਾਲਰ ਦਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਨਵੰਬਰ 2017 ਵਿੱਚ ਨਿੱਝਰ ਨੇ ਤਿੰਨ ਵਾਰ NDP ਨੂੰ 375 ਕੈਨੇਡੀਅਨ ਡਾਲਰ ਦਾਨ ਕੀਤੇ।

ਪੜ੍ਹੋ ਇਹ ਅਹਿਮ ਖ਼ਬਰ- Canada 'ਚ ਮੰਦਰ ਨੂੰ ਸੁਰੱਖਿਆ ਦੇਣ 'ਚ ਪੁਲਸ ਨਾਕਾਮ, ਪ੍ਰੋਗਰਾਮ ਰੱਦ

ਐਨ.ਡੀ.ਪੀ ਵੀ ਪਹਿਲਾਂ ਲਿਬਰਲ ਪਾਰਟੀ ਨਾਲ ਗੱਠਜੋੜ ਵਿੱਚ ਸੀ ਅਤੇ ਸਿੰਘ ਨੇ ਟਰੂਡੋ ਦੀ ਘੱਟ ਗਿਣਤੀ ਸਰਕਾਰ ਦਾ ਸਮਰਥਨ ਕੀਤਾ ਸੀ। ਹਾਲਾਂਕਿ ਸਤੰਬਰ 2024 ਵਿੱਚ ਹੀ ਐਨ.ਡੀ.ਪੀ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀ। ਮਾਰਚ 2022 ਵਿੱਚ ਦੋਵਾਂ ਵਿਚਾਲੇ ਸਮਝੌਤਾ ਹੋਇਆ ਸੀ। ਰਿਪੋਰਟ ਅਨੁਸਾਰ ਇੱਕ ਹੋਰ ਦਸਤਾਵੇਜ਼ ਵਿੱਚ ਸਾਹਮਣੇ ਆਇਆ ਹੈ ਕਿ ਖਾਲਿਸਤਾਨੀ ਅੱਤਵਾਦੀ ਮੋਧਾਲੀਵਾਲ ਨੇ ਵੀ ਐਨ.ਡੀ.ਪੀ ਨੂੰ 2017 ਵਿੱਚ 1550 ਕੈਨੇਡੀਅਨ ਡਾਲਰ ਅਤੇ 14 ਨਵੰਬਰ 2018 ਨੂੰ 1000 ਕੈਨੇਡੀਅਨ ਡਾਲਰ ਦਿੱਤੇ ਸਨ। ਇਸ ਤੋਂ ਬਾਅਦ ਮਈ ਤੋਂ ਜੂਨ 2019 ਦਰਮਿਆਨ NDP ਨੂੰ 4 ਹਜ਼ਾਰ ਤੋਂ ਵੱਧ ਕੈਨੇਡੀਅਨ ਡਾਲਰਾਂ ਦਾ ਦਾਨ ਦਿੱਤਾ ਗਿਆ। ਧਾਲੀਵਾਲ ਨੇ 6 ਸਤੰਬਰ 2019 ਨੂੰ 1 ਹਜ਼ਾਰ ਕੈਨੇਡੀਅਨ ਡਾਲਰ ਦਾਨ ਕੀਤੇ। 18 ਸਤੰਬਰ 2021 ਨੂੰ 500 ਡਾਲਰ ਦਿੱਤੇ ਗਏ।

ਰਿਪੋਰਟ ਮੁਤਾਬਕ ਖਾਲਿਸਤਾਨ ਸਮਰਥਕ ਟਹਿਲ ਸਿੰਘ ਨੇ 26 ਅਕਤੂਬਰ 2017 ਨੂੰ ਐਨ.ਡੀ.ਪੀ ਨੂੰ 200 ਕੈਨੇਡੀਅਨ ਡਾਲਰ ਦਿੱਤੇ ਸਨ। ਰਿਪੋਰਟ ਵਿੱਚ ਕੈਨੇਡਾ ਦੀ ਅਧਿਕਾਰਤ ਚੋਣ ਵੈੱਬਸਾਈਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅੱਤਵਾਦੀ ਭਗਤ ਬਰਾੜ ਨੇ ਜੂਨ 2017 ਵਿੱਚ ਸਿੰਘ ਨੂੰ 400 ਡਾਲਰ ਦਾਨ ਕੀਤੇ ਸਨ। ਇਸ ਤੋਂ ਇਲਾਵਾ ਰਿਪੋਰਟ ਵਿੱਚ ਮਲਕੀਤ ਸਿੰਘ ਅਤੇ ਦੁਲਈ ਦੇ ਨਾਂ ’ਤੇ ਚੰਦੇ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News