ਵੱਡਾ ਸਵਾਲ- ਨਿਕੋਲਸ ਕਰੂਜ਼ ਨੇ ਕਿਉਂ ਦਿੱਤਾ ਸਕੂਲ ਵਿਚ ਗੋਲੀਬਾਰੀ ਕਾਂਡ ਨੂੰ ਅੰਜਾਮ?

02/16/2018 7:41:48 PM

ਪਾਰਕਲੈਂਡ (ਏ.ਪੀ.)- ਨਿਕੋਲਸ ਕਰੂਜ਼ ਉਬਰ ਕਾਰ ਤੋਂ ਛਲਾਂਗ ਲਗਾ ਕੇ ਉਤਰਿਆ ਅਤੇ ਮੇਰਜਰੀ ਸਟੋਨਮੈਨ ਡਗਲਸ ਹਾਈ ਸਕੂਲ ਦੀ 12ਵੀਂ ਇਮਾਰਤ ਵੱਲ ਵੱਧ ਗਿਆ। ਉਸ ਦੇ ਹੱਥ ਵਿਚ ਇਕ ਕਾਲਾ ਬੈਗ ਸੀ। ਸਕੂਲ ਅੰਦਰ ਇਕ ਵਿਅਕਤੀ ਨੇ ਕਰੂਜ਼ ਨੂੰ ਦੇਖਿਆ। ਉਹ ਜਾਣਦਾ ਸੀ ਕਿ 19 ਸਾਲ ਦਾ ਕਰੂਜ਼ ਸਕੂਲ ਦਾ ਸਾਬਕਾ ਵਿਦਿਆਰਥੀ ਹੈ। ਉਸ ਸ਼ਖਸ ਨੇ ਆਪਣੇ ਇਕ ਸਹਿਯੋਗੀ ਨੂੰ ਇਸ ਬਾਰੇ ਦੱਸਿਆ ਅਤੇ ਇਕ ਮਿੰਟ ਅੰਦਰ ਹੀ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਕਰੂਜ਼ ਨੇ ਲਾਲ ਰੰਗ ਦੀ ਕਮੀਜ਼, ਕਾਲੀ ਪੈਂਟ ਅਤੇ ਕਾਲੀ ਹੈਟ ਪਹਿਨੀ ਹੋਈ ਸੀ। ਕਰੂਜ਼ ਨੂੰ ਦੇਖ ਰਹੇ ਵਿਅਕਤੀ ਜਿਸ ਦਾ ਨਾਂ ਸ਼ੈਰਿਫ ਦੇ ਹਲਫਨਾਮੇ ਤੋਂ ਹਟਾ ਦਿੱਤਾ ਗਿਆ, ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਕਰੂਜ਼ ਇਮਾਰਤ ਵਿਚ ਦਾਖਲ ਹੋ ਗਿਆ।
PunjabKesari
ਪੌੜੀਆਂ ਉੱਤੇ ਚੜ੍ਹ ਗਿਆ ਅਤੇ ਆਪਣੇ ਬੈਗ ਵਿਚੋਂ ਉਸ ਨੇ ਇਕ ਰਾਈਫਲ ਕੱਢੀ। ਉਸ ਨੇ ਪਹਿਲੀ ਮੰਜ਼ਿਲ ਦੇ ਚਾਰ ਕਮਰਿਆਂ ਵਿਚ ਗੋਲੀਆਂ ਚਲਾਈਆਂ, ਫਿਰ ਦੋ ਕਮਰਿਆਂ ਵਿਚ ਦੁਬਾਰਾ ਜਾ ਕੇ ਗੋਲੀਆਂ ਵਰ੍ਹਾਈਆਂ, ਇਸ ਤੋਂ ਬਾਅਦ ਪੌੜੀਆਂ ਰਾਹੀਂ ਉਪਰ ਚਲਾ ਗਿਆ ਅਤੇ ਦੂਜੀ ਮੰਜ਼ਿਲ ਉੱਤੇ ਵਿਅਕਤੀ ਨੂੰ ਮਾਰ ਦਿੱਤਾ। ਬ੍ਰੋਵਰਡ ਕਾਊਂਟੀ ਸ਼ੇਰਿਫ ਦਫਤਰ ਵਲੋਂ ਜਾਰੀ ਘਟਨਾ ਦੇ ਵੇਰਵੇ ਮੁਤਾਬਕ ਇਸ ਤੋਂ ਬਾਅਦ ਤੀਜੀ ਮੰਜ਼ਿਲ ਉੱਤੇ ਗਿਆ ਤਿੰਨ ਮਿੰਟ ਬਾਅਦ ਆਪਣੀ ਰਾਈਫਲ ਰੱਖੀ ਅਤੇ ਆਪਣਾ ਬੈਗ ਵੀ ਰੱਖ ਦਿੱਤਾ। ਫਿਰ ਪੌੜੀਆਂ ਤੋਂ ਹੇਠਾਂ ਉਤਰ ਗਿਆ ਅਤੇ ਤੁਰੰਤ ਘਬਰਾਹਟ ਵਿਚ ਇਧਰ-ਓਧਰ ਭੱਜ ਰਹੇ ਵਿਦਿਆਰਥੀਆਂ ਵਿਚਾਲੇ ਚਲਾ ਗਿਆ। ਤੀਜੀ ਮੰਜ਼ਿਲ ਦਾ ਮੁਆਇਨਾ ਕਰਨ ਵਾਲੇ ਫਲੋਰੀਡਾ ਸੂਬੇ ਦੇ ਸੈਨੇਟਰ ਬਿਲ ਗੇਲਵੇਨੋ ਨੇ ਕਿਹਾ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਅਜਿਹਾ ਲਗਦਾ ਹੈ ਕਿ ਕਰੂਜ਼ ਨੇ ਤੀਜੀ ਮੰਜ਼ਿਲ ਦੀ ਤਾਕੀ ਤੋਂ ਗੋਲੀ ਚਲਾ ਕੇ ਸਕੂਲ ਤੋਂ ਜਾ ਰਹੇ ਵਿਦਿਆਰਥੀਆਂ ਉਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਤਾਕੀ ਟੁੱਟ ਨਹੀਂ ਸਕੀ।
PunjabKesari
ਪੁਲਸ ਨੇ ਗੇਲਵੇਨੋ ਨੂੰ ਦੱਸਿਆ ਕਿ ਤਾਕੀਆਂ ਖੋਲ੍ਹਣਾ ਜ਼ਿਆਦਾ ਮੁਸ਼ਕਲ ਨਹੀਂ ਸੀ। ਗੇਲਵੇਨੋ ਨੇ ਕਿਹਾ ਕਿ ਈਸ਼ਵਰ ਦਾ ਸ਼ਕਰ ਹੈ ਕਿ ਉਹ ਅਜਿਹਾ ਨਹੀਂ ਕਰ ਸਕਿਆ। ਕਰੂਜ਼ ਵਲੋਂ ਇਮਾਰਤ ਵਿਚ ਦਾਖਲ ਹੋਣ ਅਤੇ ਉਥੋਂ ਨਿਕਲਣ ਵਿਚਾਲੇ ਸਿਰਫ 6 ਮਿੰਟ ਦਾ ਸਮਾਂ ਬੀਤਿਆ, ਪਰ ਇਸ ਮਿਆਦ ਵਿਚ ਉਸ ਨੇ ਦੋ ਦਰਜਨ ਤੋਂ ਜ਼ਿਆਦਾ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਉੱਤੇ ਗੋਲੀਆਂ ਚਲਾਈਆਂ ਜਿਸ ਵਿਚ 17 ਲੋਕ ਮਾਰੇ ਗਏ। ਇਹ ਖੂਨੀ ਖੇਡ ਖੇਡਣ ਤੋਂ ਬਾਅਦ ਕਰੂਜ਼ ਇਕ ਵਾਲਮਾਰਟ ਸਟੋਰ ਚਲਾ ਗਿਆ ਅਤੇ ਫਿਰ ਮੈਕਡੋਨਾਲਡਸ ਜਾਣ ਤੋਂ ਪਹਿਲਾਂ ਇਕ ਸਵ-ਵੇ-ਰੈਸਟੋਰੈਂਟ ਵਿਚ ਇਕ ਪਾਣੀ ਦੀ ਬੋਤਲ ਖਰੀਦੀ। ਮੈਕਡੋਨਾਲਡ ਜਾਣ ਤੋਂ ਕੁਝ 40 ਮਿੰਟ ਬਾਅਦ ਇਕ ਅਧਿਕਾਰੀ ਨੇ ਉਸ ਨੂੰ ਦੱਖਣੀ ਫਲੋਰੀਡਾ ਦੀ ਸੜਕ ਉੱਤੇ ਜਾਂਦੇ ਦੇਖਿਆ ਤਾਂ ਉਸ ਨੂੰ ਫੜ ਲਿਆ। ਉਸ ਨੇ ਫੜੇ ਜਾਣ ਦਾ ਵਿਰੋਧ ਨਹੀਂ ਕੀਤਾ। ਕਰੂਜ਼ ਵਲੋਂ ਅੰਜਾਮ ਦਿੱਤੇ ਗਏ ਕਤਲੇਆਮ ਵਿਚ ਜਾਣ ਗਵਾਉਣ ਵਾਲਿਆਂ ਵਿਚ ਸਹਾਇਕ ਫੁਟਬਾਲ ਕੋਚ ਏਰੋਨ ਫੀਸ (ਵਿਦਿਆਰਥੀਆਂ ਨੂੰ ਗੋਲੀਆਂ ਨਾਲ ਬਚਾਉਂਦੇ ਸਮੇਂ ਮਾਰੇ ਗਏ), ਜੋ ਕਿ ਓਲੀਵਰ (ਆਪਣੇ ਵੱਖਰੇ ਲੁੱਕ ਲਈ ਵਿਦਿਆਰਥੀਆਂ ਵਿਚਾਲੇ ਪ੍ਰਸਿੱਧ), ਅਲੀਸ਼ਾ ਅਲਹਾਡੇਫ (ਫੁੱਟਬਾਲ ਖਿਡਾਰੀ ਅਤੇ ਵਿਦਿਆਰਥੀ), 35 ਸਾਲ ਦੀ ਭੂਗੋਲ ਦੀ ਅਧਿਆਪਿਕਾ ਸਕਾਟ ਬਿਗੇਲ (ਇਕ ਬੰਦ ਕਮਰੇ ਵਿਚ ਵਿਦਿਆਰਥੀਆਂ ਨੂੰ ਦਾਖਲ ਕਰਵਾਉਣ ਵਿਚ ਮਦਦ ਕਰਨ ਵਾਲੀ) ਸ਼ਾਮਲ ਸਨ। ਚਸ਼ਮਦੀਦਾਂ ਅਤੇ ਕਾਨੂੰਨ ਐਨਫੋਰਸਮੈਂਟ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਉੱਤੇ ਇਸ ਘਟਨਾ ਦਾ ਵੇਰਵਾ ਸਾਹਮਣੇ ਆਇਆ ਹੈ। ਸਕੂਲ ਨੇੜੇ ਵੀਰਵਾਰ ਦੀ ਰਾਤ ਨੂੰ ਕੈਂਡਲ ਮਾਰਚ ਕੀਤਾ ਗਿਆ ਅਤੇ ਘਟਨਾ ਵਿਚ ਮਾਰੇ ਗਏ ਲੋਕਾਂ ਪ੍ਰਤੀ ਸ਼ੋਕ ਜਤਾਇਆ। ਇਸ ਵਿਚ ਘੱਟੋ-ਘੱਟ 1000 ਲੋਕਾਂ ਨੇ ਹਿੱਸਾ ਲਿਆ।


Related News