ਅਮਰੀਕਾ ''ਚ ਹੋਈ ਵੱਡੀ ਵਾਰਦਾਤ ! ਪਿੱਛਾ ਕਰਦੇ ਭਾਰਤੀ ਨੌਜਵਾਨ ਨੂੰ ਚੋਰ ਨੇ ਗੋਲ਼ੀ ਮਾਰ ਕਰ''ਤਾ ਕਤਲ
Tuesday, Apr 22, 2025 - 04:06 PM (IST)

ਨਿਊਯਾਰਕ (ਰਾਜ ਗੋਗਨਾ)- ਲੰਘੀ 17 ਅਪ੍ਰੈਲ ਨੂੰ ਵਰਜੀਨੀਆ ਸੂਬੇ ਵਿੱਚ ਇੱਕ ਗੈਸ ਸਟੇਸ਼ਨ ਦੀ ਪਾਰਕਿੰਗ ਵਿੱਚ ਗੁਜਰਾਤੀ ਵਿਅਕਤੀ ਪਿਨਾਕਿਨ ਪਟੇਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦਾ ਕਤਲ ਕਰਨ ਵਾਲੇ ਮੁਲਜ਼ਮ ਦੀ ਪਛਾਣ ਹੋ ਗਈ ਹੈ, ਪਰ ਪੁਲਸ ਅਜੇ ਉਸ ਤੱਕ ਪਹੁੰਚ ਨਹੀਂ ਸਕੀ ਹੈ।
ਜਾਣਕਾਰੀ ਅਨੁਸਾਰ ਕਾਤਲ ਸਟੋਰ ਤੋਂ ਚੋਰੀ ਕਰਕੇ ਭੱਜ ਗਿਆ ਸੀ ਤੇ ਪਿਨਾਕਿਨ ਪਟੇਲ ਨੇ ਉਸ ਨੂੰ ਕਾਬੂ ਕਰਨ ਲਈ ਉਸ ਦਾ ਪਿੱਛਾ ਕਰ ਰਿਹਾ ਸੀ, ਜਿਸ ਮਗਰੋਂ ਚੋਰ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਭਾਰਤ ਦੇ ਗੁਜਰਾਤ ਸੂਬੇ ਦਾ ਰਹਿਣ ਵਾਲਾ ਪਿਨਾਕਿਨ ਪਟੇਲ ਅਤੇ ਉਸ ਦੀ ਪਤਨੀ ਇੱਕ ਗੈਸ ਸਟੇਸ਼ਨ (ਪੈਟਰੋਲ ਪੰਪ) ਦੇ ਨਾਲ ਸਥਿਤ ਇਕ ਸਟੋਰ ਚਲਾਉਂਦੇ ਸਨ। ਉਸ ਦੇ ਪਰਿਵਾਰ ਦੀ ਮਦਦ ਲਈ ਹੁਣ ਕ੍ਰਾਊਡਫੰਡਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਜਦੋਂ ਸਜ਼ਾ ਸੁਣ ਮੁਲਜ਼ਮ ਨੇ ਜੱਜ ਨੂੰ ਹੀ ਦੇ'ਤੀ ਧਮਕੀ- 'ਤੂੰ ਮੈਨੂੰ ਬਾਹਰ ਮਿਲ...'
ਮਾਮਲੇ 'ਚ ਕਾਰਵਾਈ ਕਰਦਿਆਂ ਸਥਾਨਕ ਪੁਲਸ ਨੇ ਕਾਰ ਦੀ ਲਾਇਸੈਂਸ ਪਲੇਟ ਦੇ ਆਧਾਰ 'ਤੇ ਕਾਤਲ ਦੀ ਪਛਾਣ ਕਰ ਲਈ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਟੇਲ ਦੇ ਪਰਿਵਾਰ ਦੀ ਮਦਦ ਲਈ ਇੱਕ ਲੱਖ ਡਾਲਰ ਇਕੱਠੇ ਕਰਨ ਦੇ ਟੀਚੇ ਨਾਲ ਇੱਕ ਕ੍ਰਾਊਡਫੰਡਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਹੁਣ ਤੱਕ 26 ਹਜ਼ਾਰ ਡਾਲਰ ਤੋਂ ਵੱਧ ਇਕੱਠੇ ਕੀਤੇ ਜਾ ਚੁੱਕੇ ਹਨ।
ਇਹ ਕ੍ਰਾਊਡਫੰਡਿੰਗ ਨਿਸ਼ੀਲ ਪਟੇਲ ਨਾਂ ਦੇ ਵਿਅਕਤੀ ਦੁਆਰਾ ਕੀਤੀ ਜਾ ਰਹੀ ਹੈ, ਜਿਸ ਨੇ ਗੋਫੰਡਮੀ 'ਤੇ ਇੱਕ ਅਪੀਲ ਕਰਦੇ ਹੋਇਆ ਕਿਹਾ ਹੈ ਕਿ ਪਿਨਾਕਿਨ ਪਟੇਲ ਆਪਣੀ ਪਤਨੀ, ਬੱਚਿਆਂ ਅਤੇ ਮਾਂ ਨਾਲ ਅਮਰੀਕਾ ਵਿੱਚ ਰਹਿੰਦਾ ਸੀ। ਹਾਲਾਂਕਿ ਕ੍ਰਾਊਡਫੰਡਿੰਗ ਅਪੀਲ ਵਿੱਚ ਇਸ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ ਕਿ ਉਹ ਗੁਜਰਾਤ ਵਿੱਚ ਕਿੱਥੋਂ ਦੇ ਰਹਿਣ ਵਾਲੇ ਸਨ ਅਤੇ ਉਹ ਕਿੰਨੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e