Gay ਮੇਲੇ ਵਰਗੇ ਪ੍ਰੋਗਰਾਮਾਂ ਬਾਰੇ ਆ ਗਿਆ ਵੱਡਾ ਫ਼ੈਸਲਾ ! ਸਰਕਾਰ ਦੇ ਫ਼ੈਸਲੇ ਨੂੰ ਮਿਲ ਗਈ ਹਰੀ ਝੰਡੀ
Tuesday, Apr 15, 2025 - 11:08 AM (IST)

ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਹੰਗਰੀ ਦੀ ਸੰਸਦ ਨੇ ਸੰਵਿਧਾਨ ਵਿੱਚ ਇੱਕ ਸੋਧ ਪਾਸ ਕੀਤੀ ਹੈ, ਜਿਸ ਅਨੁਸਾਰ ਹੁਣ ਸਰਕਾਰ ਨੂੰ LGBTQ+ ਭਾਈਚਾਰਿਆਂ ਵੱਲੋਂ ਕਰਵਾਏ ਜਾਣ ਵਾਲੇ ਜਨਤਕ ਸਮਾਗਮਾਂ 'ਤੇ ਪਾਬੰਦੀ ਲਗਾਉਣ ਦੀ ਆਗਿਆ ਮਿਲਦੀ ਹੈ। ਸਰਕਾਰ ਦੇ ਇਸ ਫ਼ੈਸਲੇ ਨੂੰ ਕਾਨੂੰਨੀ ਵਿਦਵਾਨਾਂ ਅਤੇ ਆਲੋਚਕਾਂ ਨੇ ਤਾਨਾਸ਼ਾਹੀ ਵੱਲ ਇੱਕ ਹੋਰ ਕਦਮ ਦੱਸਿਆ ਹੈ ਕਿਉਂਕਿ ਪਾਪੁਲਿਸਟ ਸਰਕਾਰ LGBTQ+ ਭਾਈਚਾਰਿਆਂ ਦੇ ਅਧਿਕਾਰਾਂ ਨੂੰ ਸੀਮਤ ਰੱਖਣਾ ਚਾਹੁੰਦੀ ਹੈ।
ਇਸ ਮਾਮਲੇ 'ਚ ਸੰਸਦ 'ਚ ਵੋਟਿੰਗ ਕਰਵਾਈ ਗਈ, ਜਿਸ ਦੇ ਹੱਕ ਵਿੱਚ 140 ਵੋਟਾਂ ਪਈਆਂ, ਜਦਕਿ 21 ਮੈਂਬਰਾਂ ਨੇ ਇਸ ਫ਼ੈਸਲੇ ਦੇ ਖ਼ਿਲਾਫ਼ ਵੋਟਿੰਗ ਕੀਤੀ। ਇਹ ਪਾਪੁਲਿਸਟ ਪ੍ਰਧਾਨ ਮੰਤਰੀ ਵਿਕਟਰ ਓਰਬਨ ਦੀ ਅਗਵਾਈ ਵਾਲੇ ਸੱਤਾਧਾਰੀ ਫਿਡੇਜ਼-ਕੇ.ਡੀ.ਐੱਨ.ਪੀ. ਗੱਠਜੋੜ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ, ਜਿਸ 'ਤੇ ਆਲੋਚਕਾਂ ਨੇ ਉਨ੍ਹਾਂ ਦੇ 15 ਸਾਲਾਂ ਦੇ ਸ਼ਾਸਨ ਦੌਰਾਨ ਵੱਧ ਤੋਂ ਵੱਧ ਤਾਨਾਸ਼ਾਹੀ ਚਾਲਾਂ ਵਰਤਣ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ- ਪ੍ਰਵਾਸੀ ਮਜ਼ਦੂਰਾਂ 'ਤੇ ਸਖ਼ਤ ਐਕਸ਼ਨ ਦੀ ਤਿਆਰੀ 'ਚ ਸਰਕਾਰ, ਮੰਤਰੀ ਨੇ ਕਿਹਾ- 'ਦੂਜੇ ਸੂਬਿਆਂ ਤੋਂ ਆਉਣ ਵਾਲੇ...'
ਵੋਟਿੰਗ ਤੋਂ ਪਹਿਲਾਂ ਵਿਰੋਧੀ ਸਿਆਸਤਦਾਨਾਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੇ ਸੱਤਾਧਾਰੀ ਪਾਰਟੀ ਦੇ ਕਾਨੂੰਨਸਾਜ਼ਾਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਸੰਸਦ ਪਾਰਕਿੰਗ ਗੈਰਾਜ ਦੇ ਪ੍ਰਵੇਸ਼ ਦੁਆਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਆਪਣੇ-ਆਪ ਨੂੰ ਇਕੱਠੇ ਰੱਖਣ ਲਈ ਜ਼ਿਪ-ਟਾਈਜ਼ ਲਗਾਈਆਂ ਹੋਈਆਂ ਸਨ, ਨੂੰ ਪੁਲਸ ਨੇ ਉੱਥੋਂ ਜ਼ਬਰਦਸਤੀ ਹਟਾ ਦਿੱਤਾ।
ਕਾਨੂੰਨ 'ਚ ਇਹ ਸੋਧ ਜਨਤਕ LGBTQ+ ਸਮਾਗਮਾਂ 'ਤੇ ਪਾਬੰਦੀ ਨੂੰ ਸੰਹਿਤਾਬੱਧ ਕਰਦੀ ਹੈ ਜਿਸ ਵਿੱਚ ਪ੍ਰਸਿੱਧ ਪ੍ਰਾਈਡ ਈਵੈਂਟ ਵੀ ਸ਼ਾਮਲ ਹੈ ਜੋ ਹਰ ਸਾਲ ਰਾਜਧਾਨੀ ਬੁਡਾਪੇਸਟ ਵਿੱਚ ਹਜ਼ਾਰਾਂ ਲੋਕ ਸ਼ਿਰਕਤ ਕਰਦੇ ਹਨ। ਜ਼ਿਕਰਯੋਗ ਹੈ ਕਿ ਜਦੋਂ ਤੋਂ ਪ੍ਰਧਾਨ ਮੰਤਰੀ ਓਰਬਨ ਸੱਤਾ 'ਚ ਆਏ ਹਨ, ਉਦੋਂ ਤੋਂ ਇਹ ਹੰਗਰੀ ਦੇ ਸੰਵਿਧਾਨ 'ਚ 15ਵੀਂ ਸੋਧ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e