ਲਸ਼ਕਰ-ਏ-ਤੋਇਬਾ ਨੂੰ ਵੱਡਾ ਝਟਕਾ, ਪਾਕਿਸਤਾਨ ''ਚ ਹਾਫਿਜ਼ ਸਈਦ ਦੇ ਕਰੀਬੀ ਅੱਤਵਾਦੀ ਦਾ ਕਤਲ

Sunday, Mar 16, 2025 - 08:35 AM (IST)

ਲਸ਼ਕਰ-ਏ-ਤੋਇਬਾ ਨੂੰ ਵੱਡਾ ਝਟਕਾ, ਪਾਕਿਸਤਾਨ ''ਚ ਹਾਫਿਜ਼ ਸਈਦ ਦੇ ਕਰੀਬੀ ਅੱਤਵਾਦੀ ਦਾ ਕਤਲ

ਲਾਹੌਰ : ਪਾਕਿਸਤਾਨ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੂੰ ਵੱਡਾ ਝਟਕਾ ਲੱਗਾ ਹੈ। ਮੋਸਟ ਵਾਂਟੇਡ ਅੱਤਵਾਦੀ ਅਬੂ ਕਤਾਲ ਸਿੰਘੀ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਬੀਤੀ ਸ਼ਨੀਵਾਰ ਦੀ ਰਾਤ ਨੂੰ ਵਾਪਰੀ। ਅਬੂ ਕਤਾਲ ਨੇ ਭਾਰਤ ਵਿੱਚ ਵੀ ਕਈ ਵੱਡੇ ਹਮਲਿਆਂ ਨੂੰ ਅੰਜਾਮ ਦਿੱਤਾ ਸੀ। NIA ਨੇ ਉਸ ਨੂੰ ਲੋੜੀਂਦਾ ਅੱਤਵਾਦੀ ਐਲਾਨ ਕੀਤਾ ਹੋਇਆ ਸੀ। ਇਹ ਅੱਤਵਾਦੀ ਫੌਜ ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਸੀ। 

ਅੱਤਵਾਦੀ ਅਬੂ ਕਤਾਲ ਨੂੰ ਖ਼ਤਰਨਾਕ ਅੱਤਵਾਦੀ ਹਾਫਿਜ਼ ਸਈਦ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਸੀ। ਹਾਫਿਜ਼ ਮੁੰਬਈ ਹਮਲਿਆਂ ਦਾ ਮਾਸਟਰਮਾਈਂਡ ਹੈ। 26/11 ਦੇ ਮੁੰਬਈ ਅੱਤਵਾਦੀ ਹਮਲੇ 'ਚ 166 ਲੋਕਾਂ ਦੀ ਮੌਤ ਹੋ ਗਈ ਸੀ। ਲਸ਼ਕਰ-ਏ-ਤੋਇਬਾ ਦੇ 10 ਪਾਕਿਸਤਾਨੀ ਅੱਤਵਾਦੀਆਂ ਨੇ ਮੁੰਬਈ 'ਚ ਕਈ ਥਾਵਾਂ 'ਤੇ ਹਮਲੇ ਕੀਤੇ ਸਨ। ਇਸ ਘਟਨਾ ਕਾਰਨ ਪਾਕਿਸਤਾਨ ਅਤੇ ਭਾਰਤ ਦੇ ਰਿਸ਼ਤੇ ਵਿਗੜ ਗਏ ਸਨ। ਦੋਹਾਂ ਦੇਸ਼ਾਂ ਵਿਚਾਲੇ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਸੀ। ਹਾਫਿਜ਼ ਸਈਦ ਨੇ ਜੰਮੂ-ਕਸ਼ਮੀਰ 'ਤੇ ਵੱਡੇ ਹਮਲੇ ਕਰਨ ਦੀ ਜ਼ਿੰਮੇਵਾਰੀ ਅੱਬੂ ਨੂੰ ਦਿੱਤੀ ਸੀ। ਹਾਫਿਜ਼ ਨੇ ਹੀ ਅਬੂ ਨੂੰ ਲਸ਼ਕਰ ਦਾ ਚੀਫ ਆਪਰੇਸ਼ਨਲ ਕਮਾਂਡਰ ਬਣਾਇਆ ਸੀ। ਹਾਫਿਜ਼ ਸਈਦ ਅਬੂ ਨੂੰ ਹੁਕਮ ਦਿੰਦਾ ਸੀ, ਜਿਸ ਤੋਂ ਬਾਅਦ ਉਹ ਕਸ਼ਮੀਰ 'ਚ ਵੱਡੇ ਹਮਲੇ ਕਰਦਾ ਸੀ।

ਇਹ ਵੀ ਪੜ੍ਹੋ : ਟੈਰਿਫ ਵਾਰ ਨਾਲ ਅਮਰੀਕਾ ਨੂੰ ਹੋ ਸਕਦੈ ਨੁਕਸਾਨ! F35 ਜਹਾਜ਼ਾਂ ਦੀ ਡੀਲ ਰੱਦ ਕਰ ਸਕਦਾ ਹੈ ਕੈਨੇਡਾ

ਦੱਸਣਯੋਗ ਹੈ ਕਿ ਬੀਤੀ 9 ਜੂਨ ਨੂੰ ਜੰਮੂ-ਕਸ਼ਮੀਰ ਦੇ ਰਿਆਸੀ 'ਚ ਸ਼ਿਵ-ਖੋਦੀ ਮੰਦਰ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਬੱਸ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਉਸ ਹਮਲੇ ਦਾ ਮਾਸਟਰਮਾਈਂਡ ਅਬੂ ਕਤਾਲ ਸਿੰਘੀ ਹੀ ਸੀ। ਇਸ ਤੋਂ ਇਲਾਵਾ ਕਤਾਲ ਨੂੰ ਕਸ਼ਮੀਰ ਵਿੱਚ ਕਈ ਵੱਡੇ ਹਮਲਿਆਂ ਦਾ ਮਾਸਟਰਮਾਈਂਡ ਵੀ ਮੰਨਿਆ ਜਾਂਦਾ ਸੀ। ਐੱਨਆਈਏ ਨੇ 2023 ਦੇ ਰਾਜੌਰੀ ਹਮਲੇ ਲਈ ਕਤਾਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਰਾਜੌਰੀ ਹਮਲੇ 'ਚ ਕੀ ਹੋਇਆ ਸੀ?
ਦਰਅਸਲ, ਐੱਨਆਈਏ ਨੇ ਜਨਵਰੀ 2023 ਵਿੱਚ ਰਾਜੌਰੀ ਵਿੱਚ ਹੋਏ ਹਮਲੇ ਲਈ 5 ਲੋਕਾਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ, ਜਿਸ ਵਿੱਚ ਲਸ਼ਕਰ ਦੇ 3 ਪਾਕਿਸਤਾਨੀ ਅੱਤਵਾਦੀ ਸ਼ਾਮਲ ਸਨ। 1 ਜਨਵਰੀ 2023 ਨੂੰ ਰਾਜੌਰੀ ਜ਼ਿਲ੍ਹੇ ਦੇ ਪਿੰਡ ਢਾਂਗਰੀ 'ਚ ਨਾਗਰਿਕਾਂ 'ਤੇ ਅੱਤਵਾਦੀ ਹਮਲਾ ਹੋਇਆ ਸੀ। ਅਗਲੇ ਦਿਨ ਆਈਈਡੀ ਧਮਾਕਾ ਹੋਇਆ। ਇਨ੍ਹਾਂ ਹਮਲਿਆਂ ਵਿੱਚ 2 ਬੱਚਿਆਂ ਸਮੇਤ ਸੱਤ ਲੋਕ ਮਾਰੇ ਗਏ ਸਨ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਚਾਰਜਸ਼ੀਟ 'ਚ ਸ਼ਾਮਲ ਤਿੰਨ ਅੱਤਵਾਦੀ ਲਸ਼ਕਰ-ਏ-ਤੋਇਬਾ ਦੇ ਕਾਰਕੁਨ ਦੱਸੇ ਗਏ ਹਨ, ਜਿਨ੍ਹਾਂ ਦੀ ਪਛਾਣ ਸੈਫੁੱਲਾ ਉਰਫ ਸਾਜਿਦ ਜੱਟ, ਮੁਹੰਮਦ ਕਾਸਿਮ ਅਤੇ ਅਬੂ ਕਤਾਲ ਉਰਫ ਕਤਾਲ ਸਿੰਘੀ ਵਜੋਂ ਹੋਈ ਹੈ। ਕਤਾਲ ਅਤੇ ਸਾਜਿਦ ਜੱਟ ਪਾਕਿਸਤਾਨੀ ਨਾਗਰਿਕ ਸਨ, ਜਦੋਂਕਿ ਕਾਸਿਮ 2002 ਦੇ ਆਸਪਾਸ ਪਾਕਿਸਤਾਨ ਚਲਾ ਗਿਆ ਸੀ ਅਤੇ ਉੱਥੇ ਲਸ਼ਕਰ ਅੱਤਵਾਦੀ ਸਮੂਹਾਂ ਵਿੱਚ ਸ਼ਾਮਲ ਹੋ ਗਿਆ ਸੀ।

ਇਹ ਵੀ ਪੜ੍ਹੋ : ਮਹਿੰਗੀ ਪਈ ਇਕ ਕੱਪ ਕੌਫੀ! ਹੁਣ ਡਿਲੀਵਰੀ ਬੁਆਏ ਨੂੰ ਮਿਲਣਗੇ 434 ਕਰੋੜ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News