ਪਹਿਲਗਾਮ ''ਚ ਹੋਏ ਹਮਲੇ ''ਤੇ ਪਾਕਿਸਤਾਨ ਦੇ ਡਿਪਟੀ PM ਦਾ ਸ਼ਰਮਨਾਕ ਬਿਆਨ

Friday, Apr 25, 2025 - 01:34 PM (IST)

ਪਹਿਲਗਾਮ ''ਚ ਹੋਏ ਹਮਲੇ ''ਤੇ ਪਾਕਿਸਤਾਨ ਦੇ ਡਿਪਟੀ PM ਦਾ ਸ਼ਰਮਨਾਕ ਬਿਆਨ

ਇੰਟਰਨੈਸ਼ਨਲ ਡੈਸਕ- ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੀ ਜਿੱਥੇ ਦੁਨੀਆ ਭਰ ਵਿਚ ਨਿੰਦਾ ਹੋ ਰਹੀ ਹੈ ਉੱਥੇ ਪਾਕਿਸਤਾਨ ਆਪਣੀ ਘਟੀਆ ਬਿਆਨਬਾਜ਼ੀ ਤੋਂ ਬਾਜ ਨਹੀਂ ਆ ਰਿਹਾ। ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਮੰਗਲਵਾਰ ਨੂੰ ਹੋਏ ਹਮਲੇ ਤੋਂ ਬਾਅਦ ਜਦੋਂ ਪਾਕਿਸਤਾਨ 'ਤੇ ਦੋਸ਼ ਲਗਾਏ ਗਏ ਤਾਂ ਉਸ ਨੇ ਹਮਲੇ 'ਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ। ਇਸ ਦੇ ਨਾਲ ਹੀ ਪਾਕਿਸਤਾਨ ਨੇ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਪੀੜਤਾਂ ਪ੍ਰਤੀ ਆਪਣੀ ਝੂਠੀ ਹਮਦਰਦੀ ਜਤਾਈ। ਪਰ ਹੁਣ ਪਾਕਿਸਤਾਨ ਆਪਣੇ ਅਸਲੀ ਰੰਗ ਵਿੱਚ ਆ ਗਿਆ ਹੈ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਪਹਿਲਗਾਮ ਦੇ ਅੱਤਵਾਦੀਆਂ ਨੂੰ 'ਆਜ਼ਾਦੀ ਘੁਲਾਟੀਏ' ਦੱਸਿਆ ਹੈ।

ਰਾਜਧਾਨੀ ਇਸਲਾਮਾਬਾਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਰ ਨੇ ਕਿਹਾ, 'ਜੰਮੂ-ਕਸ਼ਮੀਰ ਦੇ ਪਹਿਲਗਾਮ ਜ਼ਿਲੇ 'ਚ 22 ਅਪ੍ਰੈਲ ਨੂੰ ਹਮਲਾ ਕਰਨ ਵਾਲੇ ਲੋਕ ਆਜ਼ਾਦੀ ਘੁਲਾਟੀਏ ਹੋ ਸਕਦੇ ਹਨ।' ਪਾਕਿਸਤਾਨੀ ਮੰਤਰੀ ਦੀ ਇਹ ਟਿੱਪਣੀ ਅੱਤਵਾਦੀ ਹਮਲਿਆਂ ਨੂੰ ਲੈ ਕੇ ਪਾਕਿਸਤਾਨ ਖ਼ਿਲਾਫ਼ ਭਾਰਤ ਦੀ ਕਾਰਵਾਈ ਤੋਂ ਬਾਅਦ ਆਈ ਹੈ। ਭਾਰਤ ਨੇ ਪਾਕਿਸਤਾਨ ਨਾਲ ਅਟਾਰੀ ਸਰਹੱਦ ਬੰਦ ਕਰ ਦਿੱਤੀ ਹੈ, ਕੂਟਨੀਤਕ ਸਬੰਧ ਪੂਰੀ ਤਰ੍ਹਾਂ ਸੀਮਤ ਕਰ ਦਿੱਤੇ ਹਨ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ 1960 ਤੋਂ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਹੈ। ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਸਾਰੇ ਵੀਜ਼ੇ ਵੀ ਰੱਦ ਕਰ ਦਿੱਤੇ ਹਨ।

ਪੜ੍ਹੋ ਇਹ ਅਹਿਮ ਖ਼ਬਰ-'ਅਸੀਂ 3 ਦਹਾਕਿਆਂ ਤੋਂ ਅਮਰੀਕਾ ਲਈ ਕਰ ਰਹੇ ਗੰਦਾ ਕੰਮ', ਅੱਤਵਾਦ 'ਤੇ ਪਾਕਿ ਰੱਖਿਆ ਮੰਤਰੀ ਦਾ ਸਨਸਨੀਖੇਜ ਖੁਲਾਸਾ

ਭਾਰਤ ਨੂੰ ਦੇਵਾਂਗੇ ਜਵਾਬ

ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਮੁੱਦੇ 'ਤੇ ਡਾਰ ਨੇ ਕਿਹਾ, 'ਪਾਕਿਸਤਾਨ ਦੇ 24 ਕਰੋੜ ਲੋਕਾਂ ਨੂੰ ਪਾਣੀ ਦੀ ਲੋੜ ਹੈ... ਤੁਸੀਂ ਇਸ ਨੂੰ ਰੋਕ ਨਹੀਂ ਸਕਦੇ। ਇਹ ਜੰਗ ਦੇ ਬਰਾਬਰ ਹੈ। ਕੋਈ ਵੀ ਮੁਅੱਤਲੀ ਜਾਂ ਕਬਜ਼ੇ ਸਵੀਕਾਰ ਨਹੀਂ ਕੀਤੇ ਜਾਣਗੇ।' ਡਾਰ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਭਾਰਤ ਪਾਕਿਸਤਾਨ 'ਤੇ ਹਮਲਾ ਕਰਦਾ ਹੈ ਤਾਂ ਪਾਕਿਸਤਾਨ ਉਸੇ ਤਰ੍ਹਾਂ ਦਾ ਜਵਾਬ ਦੇਵੇਗਾ। ਉਨ੍ਹਾਂ ਕਿਹਾ, 'ਜੇਕਰ ਪਾਕਿਸਤਾਨ 'ਤੇ ਸਿੱਧਾ ਹਮਲਾ ਹੋਇਆ ਤਾਂ ਢੁਕਵਾਂ ਜਵਾਬ ਦਿੱਤਾ ਜਾਵੇਗਾ।' ਇਸ ਤੋਂ ਪਹਿਲਾਂ ਪਾਕਿਸਤਾਨੀ ਸਰਕਾਰ ਨੇ ਕਿਹਾ ਸੀ ਕਿ ਸਿੰਧੂ ਜਲ ਸੰਧੀ ਤਹਿਤ ਦਰਿਆਵਾਂ ਦੇ ਪਾਣੀ ਦੇ ਵਹਾਅ ਨੂੰ ਰੋਕਣਾ ‘ਜੰਗ ਦੀ ਕਾਰਵਾਈ’ ਮੰਨਿਆ ਜਾਵੇਗਾ।

ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ ਨੇ ਦਾਅਵਾ ਕੀਤਾ ਹੈ ਕਿ ਭਾਰਤ ਪੂਰੇ ਪਾਕਿਸਤਾਨ ਵਿੱਚ ਹਮਲਿਆਂ ਦੀ ਯੋਜਨਾ ਬਣਾ ਰਿਹਾ ਹੈ। ਆਸਿਫ਼ ਨੇ ਕਿਹਾ, 'ਜੇਕਰ ਭਾਰਤ ਸਾਡੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਭਾਰਤੀ ਨਾਗਰਿਕ ਵੀ ਸੁਰੱਖਿਅਤ ਨਹੀਂ ਰਹਿਣਗੇ। ਇਹ ਟਿੱਟ-ਫੋਰ-ਟੈਟ ਮਾਮਲਾ ਹੋਵੇਗਾ।' ਜ਼ਿਕਰਯੋਗ ਹੈ ਕਿ ਮੰਗਲਵਾਰ 22 ਅਪ੍ਰੈਲ ਨੂੰ ਪਹਿਲਗਾਮ ਦੀ ਬੈਸਰਨ ਘਾਟੀ 'ਚ ਅੱਤਵਾਦੀਆਂ ਨੇ ਜਾਨਲੇਵਾ ਹਮਲਾ ਕੀਤਾ, ਜਿਸ 'ਚ 26 ਲੋਕ ਮਾਰੇ ਗਏ। ਮਰਨ ਵਾਲਿਆਂ 'ਚ ਜ਼ਿਆਦਾਤਰ ਸੈਲਾਨੀ ਸਨ। ਇਹ ਹਮਲਾ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਕਸ਼ਮੀਰ ਘਾਟੀ ਵਿੱਚ ਸਭ ਤੋਂ ਘਾਤਕ ਹਮਲਾ ਸੀ। ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ (LeT) ਨਾਲ ਜੁੜੇ ਰੈਜ਼ਿਸਟੈਂਸ ਫਰੰਟ (TRF) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News