'ਐਕਸ' ਦੀ ਵੱਡੀ ਕਾਰਵਾਈ, ਹਮਾਸ ਨਾਲ ਸਬੰਧਤ ਸੈਂਕੜੇ 'ਖਾਤੇ' ਹਟਾਏ
Thursday, Oct 12, 2023 - 05:23 PM (IST)
ਲੰਡਨ (ਏਜੰਸੀ): ਅਰਬਪਤੀ ਕਾਰੋਬਾਰੀ ਐਲਨ ਮਸਕ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ਨੇ ਇਜ਼ਰਾਈਲ ‘ਤੇ ਹਮਲੇ ਤੋਂ ਬਾਅਦ ਅੱਤਵਾਦੀ ਸਮੂਹ ਹਮਾਸ ਨਾਲ ਜੁੜੇ ਸੈਂਕੜੇ ‘ਖਾਤਿਆਂ’ ਨੂੰ ਹਟਾ ਦਿੱਤਾ ਹੈ। ਕੰਪਨੀ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਲਿੰਡਾ ਯਾਕਾਰਿਨੋ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 'ਐਕਸ' 'ਤੇ ਹਮਾਸ ਨਾਲ ਸਬੰਧਤ ਸਮੱਗਰੀ ਨੂੰ ਵੀ ਹਟਾ ਦਿੱਤਾ ਗਿਆ ਹੈ। ਯਾਕਾਰਿਨੋ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਗੈਰ-ਕਾਨੂੰਨੀ ਸਮੱਗਰੀ ਨੂੰ ਕੰਟਰੋਲ ਕਰਨ ਲਈ 'ਐਕਸ' ਦੁਆਰਾ ਕੀਤੇ ਗਏ ਯਤਨਾਂ ਦੀ ਰੂਪਰੇਖਾ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਦੇਸ਼ ਪ੍ਰੇਮ ਦੀ ਝਲਕ, ਜੰਗ ਲੜਨ ਲਈ ਦੁਨੀਆ ਭਰ 'ਚ ਰਹਿ ਰਹੇ ਇਜ਼ਰਾਈਲੀ ਪਰਤ ਰਹੇ ਵਾਪਸ
ਯੂਰਪੀਅਨ ਯੂਨੀਅਨ (ਈਯੂ) ਦੇ ਇੱਕ ਚੋਟੀ ਦੇ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਮੰਗੀ ਸੀ ਕਿ ਇਜ਼ਰਾਈਲ-ਹਮਾਸ ਯੁੱਧ ਦੌਰਾਨ 'ਐਕਸ' ਈਯੂ ਡਿਜੀਟਲ ਨਿਯਮਾਂ ਦੀ ਕਿਵੇਂ ਪਾਲਣਾ ਕਰ ਰਿਹਾ ਹੈ। ਇਸ ਦੇ ਜਵਾਬ ਵਿੱਚ ਯਾਕਾਰਿਨੋ ਨੇ ਐਕਸ 'ਤੇ ਪੋਸਟ ਕੀਤੇ ਗਏ ਇਕ ਪੱਤਰ ਵਿਚ ਕਿਹਾ,''ਸੰਘਰਸ਼ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ 'ਐਕਸ' ਨੇ ਹਮਾਸ ਨਾਲ ਜੁੜੇ ਖਾਤਿਆਂ ਦੀ ਪਛਾਣ ਕੀਤੀ ਹੈ ਅਤੇ ਉਹਨਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਮੰਚ ਇਸ ਸੰਕਟ ਦੇ ਦੌਰਾਨ ਪਛਾਣੀ ਗਈ ਜਾਅਲੀ ਸਮੱਗਰੀ ਦਾ ਮੁਲਾਂਕਣ ਕਰ ਰਹੇ ਹਨ ਅਤੇ ਉਹਨਾਂ ਨੂੰ ਹਟਾ ਰਹੇ ਹਨ। ਯੂਰਪੀਅਨ ਯੂਨੀਅਨ ਦੇ ਡਿਜੀਟਲ ਸਰਵਿਸਿਜ਼ ਐਕਟ ਦੇ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਨੂੰ ਗੈਰ ਕਾਨੂੰਨੀ ਸਮੱਗਰੀ ਨੂੰ ਕੰਟਰੋਲ ਕਰਨ ਲਈ ਆਪਣੇ ਪਲੇਟਫਾਰਮਾਂ 'ਤੇ ਨਿਗਰਾਨੀ ਵਧਾਉਣੀ ਪਵੇਗੀ। ਯਾਕਾਰਿਨੋ ਨੇ ਕਿਹਾ "ਅੱਤਵਾਦੀ ਸੰਗਠਨਾਂ ਜਾਂ ਹਿੰਸਕ ਕੱਟੜਪੰਥੀ ਸਮੂਹਾਂ ਲਈ 'ਐਕਸ' 'ਤੇ ਕੋਈ ਜਗ੍ਹਾ ਨਹੀਂ ਹੈ ਅਤੇ ਅਸੀਂ ਇਸ ਤਰ੍ਹਾਂ ਦੇ ਖਾਤਿਆਂ ਨੂੰ ਹਟਾਉਣਾ ਜਾਰੀ ਰੱਖਾਂਗੇ,"।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।