UNGA ਦੌਰਾਨ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਬਾਈਡੇਨ
Wednesday, Sep 18, 2024 - 01:10 PM (IST)

ਵਾਸ਼ਿੰਗਟਨ- ਵ੍ਹਾਈਟ ਹਾਊਸ ਦੇ ਬੁਲਾਰੇ ਕੈਰੀਨ ਜੀਨ-ਪੀਅਰੇ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ 23-25 ਸਤੰਬਰ ਤੱਕ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੌਰਾਨ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਅਤੇ ਕੌਮਾਂਤਰੀ ਚੁਣੌਤੀਆਂ 'ਤੇ ਚਰਚਾ ਕਰਨਗੇ। ਇਸ ਦੌਰਾਨ ਬੁਲਾਰੇ ਨੇ ਕਿਹਾ , "23 ਤੋਂ 25 ਸਤੰਬਰ ਤੱਕ, ਰਾਸ਼ਟਰਪਤੀ (ਜੋਅ ਬਾਈਡੇਨ) ਸੰਯੁਕਤ ਰਾਸ਼ਟਰ ਮਹਾਸਭਾ ਦੇ 79ਵੇਂ ਸੈਸ਼ਨ ’ਚ ਸ਼ਾਮਲ ਹੋਣ ਲਈ ਨਿਊਯਾਰਕ ਸਿਟੀ ਦੀ ਯਾਤਰਾ ਕਰਨਗੇ। ਮੰਗਲਵਾਰ ਨੂੰ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨ ਤੋਂ ਇਲਾਵਾ, ਰਾਸ਼ਟਰਪਤੀ ਕੌਮਾਂਤਰੀ ਸ਼ਾਂਤੀ ਲਈ ਖਤਰੇ ਨੂੰ ਵੀ ਸੰਬੋਧਨ ਕਰਨਗੇ ਅਤੇ ਸੁਰੱਖਿਆ, ਗਲੋਬਲ ਖੁਸ਼ਹਾਲੀ, ਮਨੁੱਖੀ ਅਧਿਕਾਰਾਂ ਨੂੰ ਅੱਗੇ ਵਧਾਉਣ ਅਤੇ ਸੁਰੱਖਿਆ ’ਚ ਸਹਿਯੋਗ 'ਤੇ ਚਰਚਾ ਕਰਨ ਲਈ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕਰਨਗੇ।” UNGA ਦਾ 79ਵਾਂ ਸੈਸ਼ਨ 10 ਸਤੰਬਰ ਨੂੰ ਸ਼ੁਰੂ ਹੋਇਆ ਸੀ ਅਤੇ ਸਾਲਾਨਾ ਬਹਿਸ 24-28 ਸਤੰਬਰ ਅਤੇ 30 ਸਤੰਬਰ ਨੂੰ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ-ਹਮਲਿਆਂ ਦਾ ਟਰੰਪ ਕਾਰਡ, 1 ਘੰਟੇ ’ਚ ਡੋਨੇਸ਼ਨ ਦੇ 10 ਲੱਖ ਈਮੇਲ ਭੇਜੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।