ਯੂਕਰੇਨ ਸੰਕਟ 'ਤੇ ਬਾਈਡੇਨ ਦੀ ਰੂਸ ਨੂੰ ਚਿਤਾਵਨੀ, ਬੋਲੇ- ਹਾਲੇ ਵੀ ਦੇਰ ਨਹੀਂ ਹੋਈ

Saturday, Feb 19, 2022 - 10:28 AM (IST)

ਵਾਸ਼ਿੰਗਟਨ (ਬਿਊਰੋ): ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਜਾਰੀ ਹੈ। ਯੂਕਰੇਨ ਨੇ ਕਿਹਾ ਕਿ ਰੂਸ ਦੀ ਫ਼ੌਜ ਯੂਕਰੇਨ ਦੀ ਫੌ਼ਜ ਨੂੰ ਹਮਲੇ ਲਈ ਉਕਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ ਨੂੰ ਚਿਤਾਵਨੀ ਦਿੱਤੀ ਹੈ। ਬਾਈਡੇਨ ਨੇ ਕਿਹਾ ਹੈ ਕਿ ਵਿਵਾਦ ਨੂੰ ਗੱਲਬਾਤ ਜ਼ਰੀਏ ਹੱਲ ਕੀਤਾ ਜਾ ਸਕਦਾ ਹੈ। ਹਾਲੇ ਵੀ ਦੇਰੀ ਨਹੀਂ ਹੋਈ ਹੈ। ਰੂਸ ਹੁਣ ਵੀ ਕੂਟਨੀਤਕ ਢੰਗ ਨਾਲ ਇਸ ਸਮੱਸਿਆ ਦਾ ਹੱਲ ਚੁਣ ਸਕਦਾ ਹੈ। ਹੁਣ ਵੀ ਟੇਬਲ 'ਤੇ ਬੈਠ ਕੇ ਇਸ ਮੁੱਦੇ 'ਤੇ ਚਰਚਾ ਕੀਤੀ ਜਾ ਸਕਦੀ ਹੈ।

ਰੂਸ-ਯੂਕਰੇਨ ਤਣਾਅ ਦੇ ਮੁੱਦੇ 'ਤੇ ਬਾਈਡੇਨ ਨੇ ਸ਼ਨੀਵਾਰ ਨੂੰ ਇਕ ਦੇ ਬਾਅਦ ਕਈ ਟਵੀਟ ਕੀਤੇ। ਉਹਨਾਂ ਨੇ ਕਿਹਾ ਕਿ ਦੱਖਣ ਵਿਚ ਰੂਸ ਦੇ ਸੈਵਿਕ ਹੁਣ ਵੀ ਬਲੈਕ ਸੀ ਦੇ ਨੇੜੇ ਬੇਲਾਰੂਸ ਵਿਚ ਤਾਇਨਾਤ ਹਨ। ਉਹਨਾਂ ਨੇ ਯੂਕਰੇਨ ਨੂੰ ਘੇਰ ਕੇ ਰੱਖਿਆ ਹੈ। ਇਹ ਗੱਲ ਮੰਨਣ ਦੇ ਕਈ ਕਾਰਨ ਹਨ ਕਿ ਰੂਸ ਦੀ ਫ਼ੌਜ ਆਉਣ ਵਾਲੇ ਦਿਨਾਂ ਵਿਚ ਯੂਕਰੇਨ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੀ ਹੈ। ਅਜਿਹਾ ਹੋਣ 'ਤੇ ਸੰਯੁਕਤ ਰਾਜ ਅਮਰੀਕਾ ਅਤੇ ਸਾਡੇ ਸਹਿਯੋਗੀ ਦੇਸ਼ ਯੂਕਰੇਨ ਦੇ ਲੋਕਾਂ ਦਾ ਸਮਰਥਨ ਕਰਨਗੇ। ਪੱਛਮੀ ਦੇਸ਼ ਇਸ ਮੁੱਦੇ 'ਤੇ ਇਕਜੁੱਟ ਹਨ। ਰੂਸ ਯੂਕਰੇਨ 'ਤੇ ਹਮਲਾ ਕਰਦਾ ਹੈ ਤਾਂ ਅਸੀਂ ਰੂਸ 'ਤੇ ਸਖ਼ਤ ਪਾਬੰਦੀਆਂ ਲਗਾਉਣ ਲਈ ਤਿਆਰ ਹਾਂ।

ਪੜ੍ਹੋ ਇਹ ਅਹਿਮ ਖ਼ਬਰ -ਵੈਕਸੀਨ ਮੈਂਡਟ ਵਿਰੋਧੀ ਮੁਜਾਹਰਾਕਾਰੀਆਂ ਖ਼ਿਲਾਫ਼ ਕੈਨੇਡੀਅਨ ਪੁਲਸ ਦੀ ਸਖ਼ਤੀ ਜਾਰੀ (ਤਸਵੀਰਾਂ)

ਅਮਰੀਕੀ ਰਾਸ਼ਟਰਪਤੀ ਦਫਤਰ ਵ੍ਹਾਈਟ ਹਾਊਸ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਰੂਸ ਦੇ ਯੂਕਰੇਨ 'ਤੇ ਹਮਲਾ ਕਰਨ ਦੀ ਸਥਿਤੀ ਵਿਚ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ ਯੂਕਰੇਨ ਨੂੰ ਪੈਕੇਜ ਦੇਣ 'ਤੇ ਵਿਚਾਰ ਕਰ ਰਹੇ ਹਨ। ਵ੍ਹਾਈਟ ਹਾਊਸ ਦੇ ਡਿਪਟੀ ਸਿਕਓਰਿਟੀ ਐਡਵਾਈਜ਼ਰ ਦਿਲੀਪ ਸਿੰਘ ਨੇ ਕਿਹਾ ਹੈ ਕਿ ਹਾਲ ਹੀ ਵਿਚ ਹੋਏ ਡਿਸਟ੍ਰੀਬਿਊਟਿਡ ਡਿਨਾਇਲ ਆਫ ਸਰਵਿਸ ਹਮਲਿਆਂ ਦੇ ਪਿੱਛੇ ਰੂਸੀ ਫ਼ੌਜ ਦੀ ਖੁਫੀਆ ਏਜੰਸੀ ਹੈ। ਰੂਸੀ ਏਜੰਸੀ ਨੇ ਕੁਝ ਸਮੇਂ ਲਈ ਯੂਕਰੇਨ ਦੀ ਬੈਂਕਿੰਗ ਅਤੇ ਸਰਕਾਰੀ ਵੈਬਸਾਈਟਾਂ ਨੂੰ ਆਫਲਾਈਨ ਕਰ ਦਿੱਤਾ ਸੀ। ਅਮਰੀਕਾ ਦੀ ਡਿਪਟੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਏਨੀ ਨਿਊਬਰਗਰ ਨੇ ਕਿਹਾ ਹੈ ਕਿ ਰੂਸ ਸਾਈਬਰ ਸਪੇਸ ਵਿਚ ਬਹੁਤ ਹਮਲਾਵਰ ਕਦਮ ਚੁੱਕ ਰਿਹਾ ਹੈ। ਵਾਸ਼ਿੰਗਟਨ ਇਸ ਲਈ ਰੂਸ ਦੀ ਜਵਾਬਦੇਹੀ ਤੈਅ ਕਰਨੀ ਚਾਹੁੰਦਾ ਹੈ। ਨਿਊਬਰਗਰ ਨੇ ਕਿਹਾ ਹੈ ਕਿ ਅਮਰੀਕਾ ਕੋਲ ਡਾਟਾ ਹੈ, ਜਿਸ ਵਿਚ ਦਿਸ ਰਿਹਾ ਹੈ ਕਿ ਰੂਸ ਦੇ ਹਮਲੇ ਦੇ ਤਾਰ ਰੂਸ ਦੀ ਏਜੰਸੀ ਨਾਲ ਜੁੜੇ ਹੋਏ ਹਨ।ਇੱਥੇ ਦੱਸ ਦਈਏ ਕਿ ਰੂਸ ਨੇ ਸਾਈਬਰ ਹਮਲੇ ਦੇ ਪਿੱਛੇ ਆਪਣੀ ਭੂਮਿਕਾ ਤੋਂ ਇਨਕਾਰ ਕੀਤਾ ਹੈ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News