ਬ੍ਰਿਟੇਨ ਦੀ ਮਹਾਰਾਣੀ ਨਾਲ ਮੁਲਾਕਾਤ ਕਰਨ ਵਾਲੇ 13ਵੇਂ ਅਮਰੀਕੀ ਰਾਸ਼ਟਰਪਤੀ ਹੋਣਗੇ ਬਾਈਡੇਨ
Friday, Jun 11, 2021 - 05:54 PM (IST)

ਲੰਡਨ (ਭਾਸ਼ਾ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੱਖਣੀ-ਪੱਛਮੀ ਇੰਗਲੈਂਡ ਵਿਚ ਜੀ7 ਸਮੂਹ ਦੇ ਨੇਤਾਵਾਂ ਦੇ ਸਿਖ਼ਰ ਸੰਮੇਲਨ ਦੇ ਬਾਅਦ ਐਤਵਾਰ ਨੂੰ ਸ਼ਾਹੀ ਪਰਿਵਾਰ ਦੇ ਆਵਾਸ ਵਿੰਡਸਰ ਕੈਸਲ ਵਿਚ ਮਹਾਰਾਣੀ ਐਲਿਜਾਬੇਥ ਦੂਜੀ ਨਾਲ ਮੁਲਾਕਾਤ ਕਰਨ ਵਾਲੇ ਹਨ। 95 ਸਾਲਾ ਮਹਾਰਾਣੀ ਨਾਲ ਮੁਲਾਕਾਤ ਕਰਨ ਵਾਲੇ ਉਹ ਅਮਰੀਕਾ ਦੇ 13ਵੇਂ ਰਾਸ਼ਟਰਪਤੀ ਹਨ।
ਇਹ ਵੀ ਪੜ੍ਹੋ: ਕੋਰੋਨਾ ਮਗਰੋਂ UK ’ਚ ਇਕ ਹੋਰ ਵਾਇਰਸ ਦੀ ਦਸਤਕ, ਮਿਲੇ 'ਮੰਕੀਪਾਕਸ' ਦੇ ਮਾਮਲੇ, ਜਾਣੋ ਕੀ ਹਨ ਲੱਛਣ
ਵ੍ਹਾਈਟ ਹਾਊਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬਾਈਡੇਨ ਨੇ 1982 ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ, ਉਸ ਸਮੇਂ ਉਹ ਸੈਨੇਟਰ ਸਨ। ਮਹਾਰਾਣੀ ਅਤੇ ਬਾਈਡੇਨ ਦੀ ਮੁਲਾਕਾਤ ਤੋਂ ਪਹਿਲਾਂ ਜੀ7 ਨੇਤਾ ਸ਼ੁੱਕਰਵਾਰ ਨੂੰ ਆਯੋਜਿਤ ਇਕ ਸਮਾਰੋਹ ਵਿਚ ਸ਼ਾਮਲ ਹੋਣਗੇ, ਜਿਸ ਵਿਚ ਮਹਾਰਾਣੀ, ਉਨ੍ਹਾਂ ਦੇ ਪੁੱਤਰ ਪ੍ਰਿੰਸ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ, ਚਾਰਲਸ ਦੇ ਪੁੱਤਰ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੈਟ ਵੀ ਮੌਜੂਦ ਰਹਿਣਗੇ।
ਇਹ ਵੀ ਪੜ੍ਹੋ: ਚੀਨੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਲੁਭਾਉਣ ਲਈ ਦਿੱਤਾ ਸਰੀਰਕ ਸਬੰਧ ਬਣਾਉਣ ਦਾ ਆਫ਼ਰ
ਮਹਾਰਾਣੀ ਨੇ ਆਪਣੇ ਕਰੀਬ 70 ਸਾਲ ਦੇ ਸ਼ਾਸਨ ਵਿਚ ਡਵਾਈਟ ਆਈਜਨਹਾਵਰ ਤੋਂ ਲੈ ਕੇ ਸਾਰੇ ਅਮਰੀਕੀ ਰਾਸ਼ਟਰਪਤੀਆਂ ਨਾਲ ਮੁਲਾਕਾਤ ਕੀਤੀ ਹੈ। ਲਿੰਡਨ ਜਾਨਸਨ ਆਪਣੇ ਕਾਰਜਕਾਲ ਵਿਚ ਬ੍ਰਿਟੇਨ ਨਹੀਂ ਆਏ, ਇਸ ਲਈ ਉਨ੍ਹਾਂ ਦੀ ਮੁਲਾਕਾਤ ਮਹਾਰਾਣੀ ਨਾਲ ਨਹੀਂ ਹੋਈ। ਮਹਾਰਾਣੀ 1951 ਵਿਚ ਵਾਸ਼ਿੰਗਟਨ ਆਈ ਸੀ, ਉਦੋਂ ਉਹ 25 ਸਾਲ ਦੀ ਸੀ।
ਇਹ ਵੀ ਪੜ੍ਹੋ: ਪਾਕਿਸਤਾਨ: ਬੱਸ ਹਾਦਸੇ ’ਚ 18 ਲੋਕਾਂ ਦੀ ਮੌਤ, 30 ਜ਼ਖ਼ਮੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।