ਰੂਸ ਨਾਲ ਲੜ ਰਹੇ ਯੂਕ੍ਰੇਨ ਦੀ ਮਦਦ ਲਈ ਹੋਰ 33 ਅਰਬ ਡਾਲਰ ਦੀ ਇਜਾਜ਼ਤ ਚਾਹੁੰਦੇ ਹਨ ਬਾਈਡੇਨ

04/28/2022 9:48:25 PM

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਰੂਸ ਦੀ ਫੌਜੀ ਕਾਰਵਾਈ ਦਾ ਸਾਹਮਣਾ ਕਰ ਰਹੇ ਯੂਕ੍ਰੇਨ ਦੀ ਮਦਦ ਕਰਨ ਲਈ ਕਾਂਗਰਸ ਨੂੰ  ਵਾਧੂ 33 ਅਰਬ ਡਾਲਰ ਮਨਜ਼ੂਰ ਕਰਨ ਨੂੰ ਕਹਿਣਗੇ। ਬਾਈਡੇਨ ਪ੍ਰਸ਼ਾਸਨ ਦੇ ਦੋ ਅਹੁਦਾ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜੇਕਰ ਅਜਿਹਾ ਹੁੰਦਾ ਹੈ ਤਾਂ ਯੂਕ੍ਰੇਨ ਨੂੰ ਯੁੱਧ 'ਚ, ਜਿਸ ਦਾ ਹਾਲ-ਫਿਲਹਾਲ ਅੰਤ ਹੁੰਦਾ ਦਿਖ ਰਿਹਾ ਹੈ, ਮਜ਼ਬੂਤ ਕਰਨ ਦੀ ਅਮਰੀਕੀ ਕੋਸ਼ਿਸ਼ ਨੂੰ ਹੁਲਾਰਾ ਮਿਲੇਗਾ।

ਇਹ ਵੀ ਪੜ੍ਹੋ : ਸ਼ਰਾਬ ਠੇਕੇਦਾਰਾਂ ਲਈ ਪੰਜਾਬ ਸਰਕਾਰ ਨੇ ਜਾਰੀ ਕੀਤੇ ਇਹ ਨਿਰਦੇਸ਼

ਅਧਿਕਾਰੀਆਂ ਨੇ ਪਛਾਣ ਗੁਪਤ ਰੱਖਦੇ ਹੋਏ ਦੱਸਿਆ ਕਿ ਬਾਈਡੇਨ ਦਾ ਨਵਾਂ ਪ੍ਰਸਤਾਵ ਪੰਜ ਮਹੀਨੇ ਲਈ ਹੋਣ ਦੀ ਉਮੀਦ ਹੈ ਜਿਸ 'ਚ 20 ਅਰਬ ਡਾਲਰ ਤੋਂ ਜ਼ਿਆਦਾ ਰਾਸ਼ੀ ਯੂਕ੍ਰੇਨ ਦੀ ਫੌਜੀ ਸਹਾਇਤਾ ਅਤੇ ਗੁਆਂਢੀ ਦੇਸ਼ਾਂ ਦੇ ਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਲਈ, ਜਦਕਿ 8.5 ਅਰਬ ਡਾਲਰ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਸਰਕਾਰ ਦੇ ਕੰਮ ਕਰਨ ਲਈ ਅਤੇ ਤਿੰਨ ਅਰਬ ਡਾਲਰ ਆਮ ਨਾਗਰਿਕਾਂ ਨੂੰ ਭੋਜਨ ਅਤੇ ਮਨੁੱਖੀ ਸਹਾਇਤਾ ਲਈ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰਸਤਾਵ ਯੂਕ੍ਰੇਨ ਅਤੇ ਪੱਛਮੀ ਸਾਂਝੇਦਾਰਾਂ ਲਈ ਰੱਖਿਆ ਅਤੇ ਆਰਥਿਕ ਮਦਦ ਲਈ ਕਾਂਗਰਸ ਵੱਲੋਂ ਪਿਛਲੇ ਮਹੀਨੇ ਮਨਜ਼ੂਰ ਕੀਤੀ ਗਈ 13.6 ਅਰਬ ਡਾਲਰ ਦੀ ਰਾਸ਼ੀ ਤੋਂ ਦੋਗੁਣੀ ਹੋ ਸਕਦੀ ਹੈ।

ਇਹ ਵੀ ਪੜ੍ਹੋ : CM ਮਾਨ ਨੇ ਆਪਣੀ ਪਾਰਟੀ ਦੇ ਵਿਧਾਇਕਾਂ ਨਾਲ ਮੁਲਾਕਾਤ ਕਰ ਲਈ ਇਹ ਰਿਪੋਰਟ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News