ਬਾਈਡੇਨ ਦਾ ਵੱਡਾ ਬਿਆਨ, ਕਿਹਾ- ਰੂਸ ਨੂੰ ਰੋਕਣ ਦਾ ਇਕੋ ਵਿਕਲਪ ''ਤੀਜਾ ਵਿਸ਼ਵ ਯੁੱਧ''

02/27/2022 10:16:57 AM

ਵਾਸ਼ਿੰਗਟਨ (ਬਿਊਰੋ): ਯੂਕ੍ਰੇਨ 'ਤੇ ਹਮਲੇ ਦੇ ਬਾਅਦ ਤੋਂ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਰੂਸ, ਉਸ ਦੇ ਅਧਿਕਾਰੀਆਂ, ਕਾਰੋਬਾਰੀਆਂ, ਬੈਂਕ ਅਤੇ ਪੂਰੇ ਆਰਥਿਕ ਖੇਤਰ 'ਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਹੁਣ ਇਸ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੱਡਾ ਬਿਆਨ ਦਿੱਤਾ ਹੈ। ਬਾਈਡੇਨ ਨੇ ਕਿਹਾ ਕਿ ਯੂਕ੍ਰੇਨ ਨੂੰ ਲੈ ਕੇ ਰੂਸ 'ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਦੇ ਇਲਾਵਾ ਇਕੋਇਕ ਵਿਕਲਪ 'ਤੀਜੇ ਵਿਸ਼ਵ ਯੁੱਧ' ਦੀ ਸ਼ੁਰੂਆਤ ਹੋਵੇਗੀ।

ਬਾਈਡੇਨ ਨੇ ਇਕ ਇੰਟਰਿਵਿਊ ਵਿਚ ਕਿਹਾ ਇਕ ਵਿਕਲਪ ਹੈ ਕਿ ਰੂਸ ਨਾਲ ਯੁੱਧ ਲੜਿਆ ਜਾਵੇ ਅਤੇ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਕੀਤੀ ਜਾਵੇ ਜਾਂ ਦੂਜਾ ਵਿਕਲਪ ਹੈ ਕਿ ਇਹ ਯਕੀਨੀ ਕੀਤਾ ਜਾਵੇ ਕਿ ਜਿਹੜੇ ਦੇਸ਼ ਅੰਤਰਰਾਸ਼ਟਰੀ ਕਾਨੂੰਨ ਦੇ ਉਲਟ ਕੰਮ ਕਰਨ ਉਹਨਾਂ ਨੂੰ ਅਜਿਹਾ ਕਰਨ ਲਈ ਇਕ ਕੀਮਤ ਚੁਕਾਉਣੀ ਪਵੇ।ਬਾਈਡੇਨ ਨੇ ਕਿਹਾ ਕਿ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਜੋ ਤੁਰੰਤ ਹੋਵੇ। ਮੈਨੂੰ ਲੱਗਦਾ ਹੈ ਕਿ ਇਹ ਆਰਥਿਕ ਅਤੇ ਰਾਜਨੀਤਕ ਪਾਬੰਦੀ ਇਤਿਹਾਸ ਵਿਚ ਇਹ ਸਭ ਤੋਂ ਵਿਆਪਕ ਪਾਬੰਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਸਕੌਟ ਮੌਰੀਸਨ ਦਾ ਵੱਡਾ ਕਦਮ, ਰੂਸ ਵਿਰੁੱਧ ਪਾਬੰਦੀਆਂ 'ਚ ਕੀਤਾ ਵਾਧਾ

ਰੂਸ 'ਤੇ ਵਿਆਪਕ ਪਾਬੰਦੀਆਂ
ਯੂਕ੍ਰੇਨ 'ਤੇ ਹਮਲੇ ਦੇ ਬਾਅਦ ਅਮਰੀਕਾ, ਬ੍ਰਿਟੇਨ ਅਤੇ ਯੂਰਪੀ  ਸੰਘ ਨੇ ਰੂਸ 'ਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕਾ, ਬ੍ਰਿਟੇਨ ਅਤੇ ਯੂਰਪ ਸੰਘ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਆਰਮੀ ਚੀਫ ਦੀਆਂ ਸੰਪੱਤੀਆਂ ਨੂੰ ਜ਼ਬਤ ਕਰਨ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਯੂਕ੍ਰੇਨ 'ਤੇ ਹਮਲਾ ਕਰਨ ਦੇ ਬਦਲੇ ਰੂਸ ਨੂੰ ਇਸ ਦਾ ਖਮਿਆਜਾ ਭੁਗਤਣਾ ਹੋਵੇਗਾ ਕਿਉਂਕਿ ਰੂਸ ਦੇ ਇਸ ਬਿਨਾਂ ਕਾਰਨ ਹਮਲੇ ਦੇ ਯੂਕ੍ਰੇਨ ਦੇ ਲੋਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਦੀ ਰੂਸੀ ਸਰਕਾਰ ਗੰਭੀਰ ਆਰਥਿਕ ਅਤੇ ਰਾਜਨੀਤਕ ਕੀਮਤ ਚੁਕਾਏਗੀ।

ਕੀਵ ਤੋਂ 30 ਕਿਲੋਮੀਟਰ ਦੂਰੀ ਰੂਸੀ ਫ਼ੌਜ
ਉੱਧਰ ਇਕ ਅਮਰੀਕੀ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਰੂਸੀ ਦੀ ਫੌ਼ਜ ਯੂਕ੍ਰੇਨ ਦੀ ਰਾਜਧਾਨੀ ਕੀਵ ਤੋਂ 30 ਕਿਲੋਮੀਟਰ ਦੂਰ ਹੈ। ਹਾਲਾਂਕਿ ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਰੂਸੀ ਫ਼ੌਜੀ ਯੂਕ੍ਰੇਨ ਵਿਚ ਦਾਖਲ ਹੋਏ ਹਨ ਪਰ ਅਮਰੀਕਾ ਦਾ ਅਨੁਮਾਨ ਹੈ ਕਿ ਯੂਕ੍ਰੇਨ ਦੀ ਸੀਮਾ ਨੇੜੇ ਰੂਸ ਦੇ ਕਰੀਬ 1.5 ਲੱਖ ਫ਼ੌਜੀ ਜਮਾਂ ਸਨ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਯੂਕ੍ਰੇਨ ਦੀ ਰਾਜਧਾਨੀ ਵੱਲ ਵੱਧ ਰਹੀ ਰੂਸੀ ਫੌਜ ਦੀ ਗਤੀ ਅਸਥਾਈ ਤੌਰ 'ਤੇ ਹੌਲੀ ਪੈ ਗਈ ਹੈ। ਇਸ ਦਾ ਕਾਰਨ ਫ਼ੌਜੀ ਮੁਸ਼ਕਲਾਂ ਅਤੇ ਯੂਕ੍ਰੇਨ ਦੀ ਮਜ਼ਬੂਤ ਜਵਾਬੀ ਕਾਰਵਾਈ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News