ਜੀ-20 ਸੰਮੇਲਨ ਤੋਂ ਪਹਿਲਾਂ ਬਾਈਡੇਨ ਦਾ ਚੀਨ ਨੂੰ ਝਟਕਾ, ਭਾਰਤ ਨੂੰ ਹੋਵੇਗਾ ਵੱਡਾ ਫ਼ਾਇਦਾ

Tuesday, Sep 05, 2023 - 12:14 PM (IST)

ਜੀ-20 ਸੰਮੇਲਨ ਤੋਂ ਪਹਿਲਾਂ ਬਾਈਡੇਨ ਦਾ ਚੀਨ ਨੂੰ ਝਟਕਾ, ਭਾਰਤ ਨੂੰ ਹੋਵੇਗਾ ਵੱਡਾ ਫ਼ਾਇਦਾ

ਨਿਊਯਾਰਕ (ਰਾਜ ਗੋਗਨਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦਾ ਭਾਰਤ ਦੌਰਾ ਜੀ-20 ਸੰਮੇਲਨ ਲਈ ਅਹਿਮ ਸਾਬਤ ਹੋਵੇਗਾ। ਇਸ ਯਾਤਰਾ ਤੋਂ ਪਹਿਲਾਂ ਰਾਸਟਰਪਤੀ ਜੋਅ ਬਾਈਡੇਨ ਨੇ ਅਮਰੀਕੀ ਕੰਪਨੀਆਂ ਨੂੰ ਚੀਨ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਮੀਕੰਡਕਟਰ ਅਤੇ ਕੁਆਂਟਮ ਕੰਪਿਊਟਿੰਗ ਵਿੱਚ ਨਿਵੇਸ਼ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਬਾਈਡੇਨ ਦੇ ਇਸ ਫ਼ੈਸਲੇ ਦਾ ਭਾਰਤ ਨੂੰ ਸਿੱਧਾ ਫ਼ਾਇਦਾ ਹੋਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਈਡੇਨ ਕੋਰੋਨਾ ਪਾਜ਼ੇਟਿਵ, 2 ਦਿਨਾਂ ਬਾਅਦ ਆਉਣਾ ਸੀ ਭਾਰਤ

ਸੂਤਰਾਂ ਮੁਤਾਬਕ ਇਸ ਫ਼ੈਸਲੇ ਤੋਂ ਬਾਅਦ ਭਾਰਤ 'ਚ ਸ਼ੁਰੂ ਤੋਂ ਹੀ ਲਗਭਗ 1200 ਕਰੋੜ ਰੁਪਏ ਦੇ ਨਿਵੇਸ਼ ਦਾ ਰਾਹ ਪੱਧਰਾ ਕੀਤਾ ਗਿਆ ਹੈ। ਹੁਣ ਭਾਰਤ ਗਲੋਬਲ ਸੈਮੀਕੰਡਕਟਰ ਸਪਲਾਈ ਚੇਨ ਦੇ ਨਵੇਂ ਹੱਬ ਵਜੋਂ ਉਭਰ ਸਕਦਾ ਹੈ। ਹਾਲ ਹੀ 'ਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਅਮਰੀਕਾ ਫੇਰੀ ਦੌਰਾਨ ਸੈਮੀਕੰਡਕਟਰ ਅਤੇ ਜੀਈ ਜੈੱਟ ਇੰਜਣ 'ਤੇ ਸਮਝੌਤਾ ਕੀਤਾ ਸੀ। ਇਸ 'ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਵੀ ਚਰਚਾ ਹੋਵੇਗੀ। ਦੁਵੱਲਾ ਵਪਾਰ 2026-27 ਤੱਕ 30 ਹਜ਼ਾਰ ਕਰੋੜ ਰੁਪਏ ਦੇ ਟੀਚੇ ਨੂੰ ਹਾਸਲ ਕਰਨ ਦੀ ਵੀ ਚਰਚਾ ਹੋ ਸਕਦੀ ਹੈ। ਵਰਤਮਾਨ ਵਿੱਚ ਦੋਵਾਂ ਦੇਸ਼ਾਂ ਵਿਚਕਾਰ 19 ਹਜ਼ਾਰ ਕਰੋੜ ਦਾ ਵਪਾਰ ਹੋ ਰਿਹਾ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਚੰਦਰਯਾਨ ਅਤੇ ਆਦਿਤਿਆ ਦੀ ਸਫਲਤਾ ਤੋਂ ਬਾਅਦ ਜੀ-20 'ਚ ਪੁਲਾੜ 'ਚ ਸਹਿਯੋਗ ਲਈ ਭਾਰਤ ਅਤੇ ਅਮਰੀਕਾ ਵਿਚਾਲੇ ਨਵਾਂ ਸਮਝੌਤਾ ਹੋ ਸਕਦਾ ਹੈ। ਅਮਰੀਕਾ-ਭਾਰਤ ਵਪਾਰ ਪ੍ਰੀਸ਼ਦ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਇੱਕ ਸਪੇਸ ਵਰਕਿੰਗ ਗਰੁੱਪ 'ਤੇ ਕੰਮ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News