ਅਫਗਾਨਿਸਤਾਨ ’ਚ ਅਸਫਲਤਾ ਲਈ ਪਿਛਲੇ ਪ੍ਰਸ਼ਾਸਨ ਨਹੀਂ, ਸਿਰਫ ਬਾਈਡੇਨ ਜ਼ਿੰਮੇਵਾਰ: ਟਰੰਪ

10/01/2021 3:07:18 AM

ਵਾਸ਼ਿੰਗਟਨ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਗਾਨਿਸਤਾਨ ਤੋਂ ਫੌਜੀਆਂ ਦੀ ਵਾਪਸੀ ਸਬੰਧੀ ਰਾਸ਼ਟਰਪਤੀ ਜੋ ਬਾਈਡੇਨ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਫੌਜ ਦੀ ਨਿਕਾਸੀ ਯੋਜਨਾ ਇਕ ਬੱਚੇ ਵਰਗੀ ਸੋਚ (ਬਚਕਾਣਾ ਹਰਕਤ) ਹੈ ਅਤੇ ਉਸਦੇ ਲਈ ਸਿਰਫ ਬਾਈਡੇਨ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ - ਡੈਲਾਸ 'ਚ ਗੈਸ ਧਮਾਕੇ ਨਾਲ ਡਿੱਗੀ ਇਮਾਰਤ ਕਾਰਨ ਹੋਏ 7 ਜ਼ਖ਼ਮੀ

ਟਰੰਪ ਨੇ ਆਪਣੇ ਬਿਆਨ ਵਿਚ ਕਿਹਾ ਕਿ ਅਫਗਾਨਿਸਤਾਨ ਤੋਂ ਅਸਫਲ ਅਤੇ ਸ਼ਰਮਨਾਕ ਵਾਪਸੀ ਦਾ ਪਿਛਲੇ ਪ੍ਰਸ਼ਾਸਨਾਂ ਜਾਂ ਫਿਰ 20 ਸਾਲ ਪਹਿਲਾਂ ਦੀਆਂ ਘਟਨਾਵਾਂ ਤੋਂ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸ਼ਰਮਨਾਕ ਵਾਪਸੀ ਦਾ ਕਾਰਨ ਇਹ ਹੈ ਕਿ ਅਮਰੀਕੀ ਨਾਗਰਿਕਾਂ ਦੇ ਉਥੋਂ ਨਿਕਲਣ ਤੋਂ ਪਹਿਲਾਂ ਬਾਈਡੇਨ ਪ੍ਰਸ਼ਾਸਨ ਨੇ ਫੌਜ ਦੀ ਵਾਪਸੀ ਕਰਵਾਈ ਅਤੇ ਵਿਸ਼ਵ ਵਿਚ ਉੱਚ ਸਮਰੱਥਾ ਵਾਲੇ 82 ਅਰਬ ਡਾਲਰ ਦੇ ਫੌਜੀ ਉਪਕਰਣ ਉਥੇ ਛੱਡ ਦਿੱਤੇ। ਸਾਬਕਾ ਰਾਸ਼ਟਰਪਤੀ ਦਾ ਇਹ ਬਿਆਨ ਉਸ ਦਿਨ ਆਇਆ ਜਦੋਂ ਰੱਖਿਆ ਮੰਤਰੀ ਲਾਇਡ ਆਸਟਿਨ ਅਤੇ ਸੀਨੇਟ ਦੇ ਹਥਿਆਰਬੰਦ ਸੇਵਾ ਕਮੇਟੀ ਦੇ ਸਾਹਮਣੇ ਆਪਣਾ ਬਿਆਨ ਦਿੱਤਾ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News