ਬਾਈਡੇਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਆਪਣਾ ਵੀ ਉਡਾਇਆ ਮਜ਼ਾਕ
Sunday, May 01, 2022 - 10:16 PM (IST)
ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਸ਼ਨੀਵਾਰ ਰਾਤ ਇਕ ਪ੍ਰੋਗਰਾਮ ’ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਆਪਣਾ ਮਜ਼ਾਕ ਉਡਾਇਆ। ਵ੍ਹਾਈਟ ਹਾਊਸ ਪੱਤਰਕਾਰ ਐਸੋਸੀਏਸ਼ਨ ਵੱਲੋਂ ਪੱਤਰਕਾਰਾਂ ਲਈ ਆਯੋਜਿਤ ਡਿਨਰ ਪ੍ਰੋਗਰਾਮ ’ਚ ਬਾਈਡੇਨ ਨੇ ਕਿਹਾ, ‘‘ਜ਼ਰਾ ਸੋਚੋ, ਜੇਕਰ ਮੇਰੀ ਜਗ੍ਹਾ ਮੇਰੇ ਸਾਬਕਾ ਇਸ ਡਿਨਰ ’ਚ ਆਏ ਹੁੰਦੇ ਤਾਂ ਕੀ ਹੁੰਦਾ।’’ ਦਰਅਸਲ, ਟਰੰਪ ਨੂੰ ਮੀਡੀਆ ਨੂੰ ਲੈ ਕੇ ਕੀਤੀਆਂ ਗਈਆਂ ਤਿੱਖੀਆਂ ਟਿੱਪਣੀਆਂ ਲਈ ਜਾਣਿਆ ਜਾਂਦਾ ਹੈ, ਜਿਸ ਕਾਰਨ ਬਾਈਡੇਨ ਨੇ ਉਨ੍ਹਾਂ ’ਤੇ ਵਿਅੰਗ ਕੱਸਦੇ ਹੋਏ ਇਹ ਗੱਲ ਕਹੀ।
ਇਹ ਵੀ ਪੜ੍ਹੋ : ਰੂਸ ਦੇ 'ਸਾਈਬਰ ਫੌਜੀ' ਨੇਤਾਵਾਂ ਨੂੰ ਬਣਾ ਰਹੇ ਹਨ ਨਿਸ਼ਾਨਾ : ਬ੍ਰਿਟੇਨ
ਇਸ ਦੌਰਾਨ ਬਾਈਡੇਨ ਨੇ ਆਪਣਾ ਵੀ ਮਜ਼ਾਕ ਉਡਾਇਆ। ਉਨ੍ਹਾਂ ਕਿਹਾ, ‘‘ਮੈਂ ਅੱਜ ਰਾਤ ਇੱਥੇ ਆਉਣ ਲਈ ਬਹੁਤ ਉਤਸ਼ਾਹਿਤ ਸੀ, ਕਿਉਂਕਿ ਇਹ ਅਮਰੀਕੀਆਂ ਦਾ ਇਕੋ-ਇਕ ਸਮੂਹ ਹੈ ਜੋ ਮੇਰੇ ਹਿਸਾਬ ਨਾਲ ਮੇਰੀ ਲੋਕਪ੍ਰਿਅਤਾ ਦੀ ਰੇਟਿੰਗ ਨੂੰ ਘੱਟ ਦੱਸਦਾ ਹੈ।’’ ਇਸ ਸਾਲਾਨਾ ਪ੍ਰੋਗਰਾਮ ਦੀ ਸ਼ੁਰੂਆਤ ਸਾਲ 1921 ’ਚ ਹੋਈ ਸੀ ਅਤੇ 3 ਸਾਲ ਬਾਅਦ ਕੈਲਵਿਨ ਕੂਲਿਜ ਇਸ ’ਚ ਸ਼ਾਮਲ ਹੋਣ ਵਾਲੇ ਪਹਿਲੇ ਰਾਸ਼ਟਰਪਤੀ ਬਣੇ ਸਨ।
ਇਹ ਵੀ ਪੜ੍ਹੋ : ਨਾਟੋ ਫੌਜੀਆਂ ਨੂੰ ਹਿੱਸੇਦਾਰੀ ਵਾਲਾ ਫੌਜੀ ਅਭਿਆਸ ਸ਼ੁਰੂ : ਪੋਲੈਂਡ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ