ਬਾਈਡੇਨ ਪ੍ਰਸ਼ਾਸਨ ਭਾਰਤ ਨਾਲ ਰੱਖਿਆ ਸਹਿਯੋਗ ਨੂੰ ਕਰਨਾ ਚਾਹੁੰਦਾ ਹੈ ਹੋਰ ਮਜ਼ਬੂਤ : ਅਮਰੀਕੀ ਅਧਿਕਾਰੀ

02/02/2021 6:01:54 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਨਾਲ ਅਮਰੀਕਾ ਰੱਖਿਆ ਸੰਬੰਧ ਅਤੇ ਸਹਿਯੋਗ ਰਾਸ਼ਟਰਪਤੀ ਜੋਅ ਬਾਈਡੇਨ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਜਾਰੀ ਰਹੇਗਾ। ਅਮਰੀਕੀ ਹਵਾਈ ਸੈਨਾ ਦੀ ਡਿਪਟੀ ਸਕੱਤਰ (ਅੰਤਰਰਾਸ਼ਟਰੀ ਮਾਮਲੇ) ਕੇਲੀ ਐੱਲ ਸੇਬੋਲਟ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ,''ਭਾਰਤ ਨੂੰ ਅਮਰੀਕਾ ਦਾ ਪ੍ਰਮੁੱਖ ਰੱਖਿਆ ਹਿੱਸੇਦਾਰ ਘੋਸ਼ਿਤ ਕਰਨਾ ਇਕ ਮੀਲ ਦਾ ਪੱਥਰ ਸੀ। ਇਸ ਦੀ ਘੋਸ਼ਣਾ ਪਹਿਲਾਂ ਦੀਆਂ ਸਰਕਾਰਾਂ ਦੌਰਾਨ ਕੀਤੀ ਗਈ ਸੀ। ਅਸੀਂ ਆਪਣੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ।'' 

ਅਮਰੀਕਾ ਵਿਚ ਨਵੇਂ ਪ੍ਰਸ਼ਾਸਨ ਦੇ ਨਾਲ ਰੱਖਿਆ ਸੰਬੰਧਾਂ ਵਿਚ ਸੰਭਾਵਿਤ ਤਬਦੀਲੀ ਦੇ ਬਾਰੇ ਵਿਚ ਪੁੱਛੇ ਗਏ ਸਵਾਲ 'ਤੇ ਸੇਬੋਲਟ ਨੇ ਕਿਹਾ ਕਿ ਉਹਨਾਂ ਦੀ ਇੱਛਾ ਹੈ ਕਿ ਇਹ ਮਜ਼ਬੂਤ ਸਹਿਯੋਗ ਜਾਰੀ ਰਹੇ ਕਿਉਂਕਿ ਦੋਵੇਂ ਦੇਸ਼ਾਂ ਦੇ ਕਈ ਆਪਸੀ ਹਿੱਤ ਹਨ ਅਤੇ ਅਸੀਂ ਸੁਰੱਖਿਅਤ ਅਤੇ ਮੁਕਤ ਹਿੰਦ-ਪ੍ਰਸ਼ਾਂਤ ਖੇਤਰ ਚਾਹੁੰਦੇ ਹਾਂ। ਉਹਨਾਂ ਨੇ ਕਿਹਾ ਕਿ ਸਾਡੀ ਇੱਛਾ ਹੈ ਕਿ ਇਹ ਮਜ਼ਬੂਤ ਸੰਬੰਧ ਜਾਰੀ ਰਹੇ ਅਤੇ ਅਸੀਂ ਹੋਰ ਕਰੀਬੀ ਸੰਬੰਧ ਚਾਹਾਂਗੇ। ਅਮਰੀਕੀ ਰੱਖਿਆ ਮੰਤਰੀ ਲਾਇਡ ਜੇ ਆਸਟਿਨ ਨੇ ਸਭ ਤੋਂ ਪਹਿਲਾਂ ਭਾਰਤ ਦੇ ਆਪਣੇ ਹਮਰੁਤਬਾ (ਰੱਖਿਆ ਮੰਤਰੀ ਰਾਜਨਾਥ ਸਿੰਘ) ਨਾਲ ਗੱਲ ਕੀਤੀ। ਉਹਨਾਂ ਮੁਤਾਬਕ, ਇਹ ਸਾਡੇ ਸੰਬੰਧਾਂ ਨੂੰ ਬਿਆਨ ਕਰਦਾ ਹੈ। 

ਅਮਰੀਕੀ ਸਰਕਾਰ ਦਾ ਇਕ ਉੱਚ ਪੱਧਰੀ ਵਫਦ ਅਤੇ ਰੱਖਿਆ ਉਦਯੋਗ ਦੇ ਪ੍ਰਤੀਨਿਧੀ 'ਏਰੋ ਇੰਡੀਆ 2021' ਵਿਚ ਹਿੱਸਾ ਲੈ ਰਹੇ ਹਨ। ਭਾਰਤ ਵਿਚ ਮਿਸ਼ਨ ਇੰਚਾਰਜ ਡੋਨ ਹੇਫਲਿਨ ਨੇ ਭਾਰਤ ਅਤੇ ਅਮਰੀਕਾ ਵਿਚ ਰੱਖਿਆ ਸਹਿਯੋਗ 'ਤੇ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਸੈਨਾਵਾਂ ਵਿਚ ਸੰਬੰਧ ਮਜ਼ਬੂਤ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਰੱਖਿਆ ਖੇਤਰ ਵਿਚ ਅਮਰੀਕਾ, ਭਾਰਤ ਦਾ ਭਰੋਸੇਮੰਦ ਹਿੱਸੇਦਾਰ ਹੈ। ਅਮਰੀਕਾ ਨੇ ਭਾਰਤ ਨੂੰ ਦੁਨੀਆ ਦੇ ਬਿਹਤਰੀਨ ਰੱਖਿਆ ਉਪਕਰਨਾਂ ਦੀ ਪੇਸ਼ਕਸ਼ ਕੀਤੀ ਹੈ। ਹਿੰਦ-ਪ੍ਰਸ਼ਾਂਤ ਖੇਤਰ ਵਿਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਹੈ ਅਤੇ ਸਾਡਾ ਦ੍ਰਿਸ਼ਟੀਕੌਣ ਨਿਯਮਾਂ ਦੇ ਪਾਲਨ ਵਾਲੀ ਵਿਵਸਥਾ ਕਾਇਮ ਕਰਨਾ ਅਤੇ ਸਾਰੇ ਦੇਸ਼ਾਂ ਦੀ ਸੁਰੱਖਿਆ, ਖੁਸ਼ਹਾਲੀ ਨੂੰ ਵਧਾਵਾ ਦੇਣਾ ਹੈ।


Vandana

Content Editor

Related News