''ਦਲਾਈ ਲਾਮਾ ਦੇ ਉਤਰਾਧਿਕਾਰੀ ਨੂੰ ਚੁਣਨ ਦੀ ਪ੍ਰਕਿਰਿਆ ''ਚ ਚੀਨ ਦੀ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ''

Wednesday, Mar 10, 2021 - 06:08 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਚੀਨੀ ਸਰਕਾਰ ਦੀ ਤਿੱਬਤੀ ਅਧਿਆਤਮਿਕ ਗੁਰੂ ਦਲਾਈ ਲਾਮਾ ਦਾ ਉਤਰਾਧਿਕਾਰੀ ਚੁਣਨ ਦੀ ਪ੍ਰਕਿਰਿਆ ਵਿਚ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਇਸ ਨੇ ਦੈਨਿਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਸਾਡਾ ਮੰਨਣਾ ਹੈ ਕਿ ਚੀਨ ਦੀ ਸਰਕਾਰ ਦੀ ਤਿੱਬਤੀ ਅਧਿਆਤਮਿਕ ਗੁਰੂ ਦਲਾਈ ਲਾਮਾ ਦਾ ਉਤਰਾਧਿਕਾਰੀ ਚੁਣਨ ਦੀ ਪ੍ਰਕਿਰਿਆ ਵਿਚ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ।'' 

ਪ੍ਰਾਇਸ ਨੇ ਕਿਹਾ,''25 ਸਾਲ ਤੋਂ ਵੱਧ ਸਮੇਂ ਪਹਿਲਾਂ ਐਂਚੇਨ ਲਾਮਾ ਦੇ ਉਤਰਾਧਿਕਾਰੀ ਦੀ ਪ੍ਰਕਿਰਿਆ ਵਿਚ ਬੀਜਿੰਗ ਦੀ ਦਖਲ ਅੰਦਾਜ਼ੀ, ਜਿਸ ਵਿਚ ਪੰਚੇਨ ਲਾਮਾ ਨੂੰ ਬਚਪਨ ਵਿਚ 'ਗਾਇਬ' ਕਰਨਾ ਅਤੇ ਫਿਰ 'ਪੀਪਲਜ਼ ਰੀਪਬਲਿਕ ਆਫ ਚਾਈਨਾ' (ਪੀ.ਆਰ.ਐੱਸ.) ਸਰਕਾਰ ਦੁਆਰਾ ਚੁਣੇ ਗਏ ਉਤਰਾਧਿਕਾਰੀ ਨੂੰ ਉਹਨਾਂ ਦਾ ਸਥਾਨ ਦੇਣ ਦੀ ਕੋਸ਼ਿਸ਼ ਕਰਨਾ ਧਾਰਮਿਕ ਆਜ਼ਾਦੀ ਦੀ ਘੋਰ ਉਲੰਘਣਾ ਨੂੰ ਦਰਸਾਉਂਦਾ ਹੈ।'' ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਸੰਬਰ ਵਿਚ ਇਕ ਕਾਨੂੰਨ 'ਤੇ ਦਸਤਖ਼ਤ ਕੀਤੇ ਸਨ ਜਿਸ ਵਿਚ ਤਿੱਬਤ ਵਿਚ ਵਣਜ ਦੂਤਾਵਾਸ ਸਥਾਪਿਤ ਕਰਨ ਅਤੇ ਇਕ ਅੰਤਰਰਾਸ਼ਟਰੀ ਗਠਜੋੜ ਬਣਾਉਣ ਦੀ ਗੱਲ ਕੀਤੀ ਗਈ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਅਗਲੇ ਦਲਾਈ ਲਾਮਾ ਸਿਰਫ ਤਿੱਬਤ ਬੌਧ ਭਾਈਚਾਰੇ ਦੁਆਰਾ ਚੁਣੇ ਜਾਣ ਅਤੇ ਇਸ ਵਿਚ ਚੀਨ ਦੀ ਕੋਈ ਦਖਲ ਅੰਦਾਜ਼ੀ ਨਾ ਹੋਵੇ।

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਪ੍ਰਸ਼ਾਸਨ ਵੈਨਜ਼ੁਏਲਾ ਦੇ ਲੱਖਾਂ ਪ੍ਰਵਾਸੀਆਂ ਲਈ ਕਰੇਗਾ ਅਸਥਾਈ ਕਾਨੂੰਨੀ ਦਰਜੇ ਦੀ ਪੇਸ਼ਕਸ਼

ਚੀਨ ਦੀ ਵੱਡੀ ਯੋਜਨਾ
ਤਿੱਬਤ 'ਤੇ ਕਬਜ਼ੇ ਦੇ 70 ਸਾਲ ਬਾਅਦ ਵੀ ਚੀਨ ਦੀ ਪਕੜ ਇੰਨੀ ਮਜ਼ਬੂਤ ਨਹੀਂ ਹੋ ਪਾਈ ਹੈ ਜਿੰਨੀ ਚੀਨੀ ਕਮਿਊਨਿਸਟ ਪਾਰਟੀ ਕਰਨਾ ਚਾਹੁੰਦੀ ਹੈ। ਇਸੇ ਕਾਰਨ ਜਿਨਪਿੰਗ ਪ੍ਰਸ਼ਾਸਨ ਹੁਣ ਤਿੱਬਤ ਵਿਚ ਧਰਮ ਦਾ ਕਾਰਡ ਖੇਡਣ ਦੀ ਤਿਆਰੀ ਕਰ ਰਿਹਾ ਹੈ। ਤਿੱਬਤ ਵਿਚ ਬੌਧ ਧਰਮ ਦੇ ਸਭ ਤੋਂ ਵੱਧ ਜ਼ਿਆਦਾ ਚੇਲੇ ਰਹਿੰਦੇ ਹਨ ਜਦਕਿ ਚੀਨ ਦੀ ਕਮਿਊਨਿਸਟ ਸਰਕਾਰ ਕਿਸੇ ਵੀ ਧਰਮ ਨੂੰ ਨਹੀਂ ਮੰਨਦੀ ਹੈ। ਇਸ ਲਈ ਇੱਥੋਂ ਦੇ ਲੋਕਾਂ ਵਿਚ ਆਪਣਾ ਦਬਦਬਾ ਬਣਾਉਣ ਲਈ ਚੀਨ ਹੁਣ ਪੰਚੇਨ ਲਾਮਾ ਦਾ ਸਹਾਰਾ ਲੈਣ ਦੀ ਤਿਆਰੀ ਕਰ ਰਿਹਾ ਹੈ।

ਜਾਣੋ ਪੰਚੇਨ ਲਾਮਾ ਬਾਰੇ
ਤਿੱਬਤੀ ਬੌਧ ਧਰਮ ਵਿਚ ਦਲਾਈ ਲਾਮਾ ਦੇ ਬਾਅਦ ਦੂਜਾ ਸਭ ਤੋਂ ਮਹੱਤਵਪੂਰਨ ਵਿਅਕਤੀ ਪੰਚੇਨ ਲਾਮਾ ਨੂੰ ਮੰਨਿਆ ਜਾਂਦਾ ਹੈ। ਉਹਨਾਂ ਦਾ ਅਹੁਦਾ ਵੀ ਦਲਾਈ ਲਾਮਾ ਦੀ ਤਰ੍ਹਾਂ ਪੁਨਰਜਨਮ ਦੀ ਆਸਥਾ 'ਤੇ ਆਧਾਰਿਤ ਹੈ। ਤਿੱਬਤੀ ਬੌਧ ਧਰਮ ਦੇ ਦੂਜੇ ਸਭ ਤੋਂ ਮਹੱਤਵਪੂਰਨ ਵਿਅਕਤੀ ਪੰਚੇਨ ਲਾਮਾ ਦੀ 1989 ਵਿਚ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ ਸੀ। ਕੁਝ ਲੋਕਾਂ ਦਾ ਮੰਨਣਾ ਹੈ ਕਿ ਚੀਨ ਸਰਕਾਰ ਨੇ ਉਹਨਾਂ ਨੂੰ ਜ਼ਹਿਰ ਦੇ ਕੇ ਮਰਵਾਇਆ ਸੀ ਜਿਸ ਦੇ ਬਾਅਦ ਤੋਂ ਉਹਨਾਂ ਦਾ ਜਲਦ ਹੀ ਦੂਜਾ ਜਨਮ ਲੈਣ ਦੀ ਆਸ ਜ਼ਾਹਰ ਕੀਤੀ ਗਈ ਸੀ।


Vandana

Content Editor

Related News