ਏਅਰ ਸਟ੍ਰਾਈਕ ਮਗਰੋਂ ਬਾਈਡੇਨ ਦੀ ਈਰਾਨ ਨੂੰ ਚੇਤਾਵਨੀ, ਅਮਰੀਕਾ ਆਪਣੇ ਲੋਕਾਂ ਦੀ ਰੱਖਿਆ ਲਈ ਤਿਆਰ
Saturday, Mar 25, 2023 - 10:35 AM (IST)
ਵਾਸ਼ਿੰਗਟਨ (ਭਾਸ਼ਾ)- ਉੱਤਰ-ਪੂਰਬੀ ਸੀਰੀਆ 'ਚ ਗਠਜੋੜ ਫੌਜੀ ਅੱਡੇ 'ਤੇ ਵੀਰਵਾਰ ਨੂੰ ਕੀਤੇ ਗਏ ਸ਼ੱਕੀ ਈਰਾਨੀ ਡਰੋਨ ਹਮਲੇ 'ਚ ਇਕ ਅਮਰੀਕੀ ਠੇਕੇਦਾਰ ਦੀ ਮੌਤ ਅਤੇ 5 ਅਮਰੀਕੀ ਫ਼ੌਜੀ ਅਤੇ ਇਕ ਹੋਰ ਠੇਕੇਦਾਰ ਦੇ ਜ਼ਖ਼ਮੀ ਹੋ ਜਾਣ ਤੋਂ ਬਾਅਦ ਅਮਰੀਕਾ ਨੇ ਵੀ ਸੀਰੀਆ 'ਤੇ ਜਵਾਬੀ ਕਾਰਵਾਈ ਕਰਦੇ ਹੋਏ ਹਵਾਈ ਹਮਲੇ ਕੀਤੇ।
ਈਰਾਨੀ ਲੜਾਕਿਆਂ 'ਤੇ ਹਮਲੇ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਈਰਾਨ ਨੂੰ ਚੇਤਾਵਨੀ ਵੀ ਦਿੱਤੀ ਹੈ। ਬਾਈਡੇਨ ਨੇ ਕਿਹਾ ਹੈ ਕਿ ਉਹ ਅਮਰੀਕੀ ਨਾਗਰਿਕਾਂ ਦੀ ਰੱਖਿਆ ਲਈ ਜ਼ਬਰਦਸਤ ਕਾਰਵਾਈ ਕਰਨ ਲਈ ਤਿਆਰ ਹੈ। ਸਰਕਾਰੀ ਦੌਰੇ 'ਤੇ ਕੈਨੇਡਾ ਗਏ ਬਾਈਡੇਨ ਨੇ ਮਾਰੇ ਗਏ ਅਮਰੀਕੀ ਦੇ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਬਾਈਡੇਨ ਨੇ ਕਿਹਾ ਕਿ ਅਮਰੀਕਾ ਈਰਾਨ ਨਾਲ ਸੰਘਰਸ਼ ਨਹੀਂ ਚਾਹੁੰਦਾ ਪਰ ਅਮਰੀਕਾ ਆਪਣੇ ਲੋਕਾਂ ਦੀ ਰੱਖਿਆ ਲਈ ਜ਼ਬਰਦਸਤ ਕਾਰਵਾਈ ਕਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ: ਕੈਨੇਡੀਅਨ ਸਿੱਖ ਸਰਵਣ ਸਿੰਘ ਨੇ ਬਣਾਇਆ ਦੁਨੀਆ ਦੀ ਸਭ ਤੋਂ ਲੰਮੀ ਦਾੜ੍ਹੀ ਰੱਖਣ ਦਾ ਰਿਕਾਰਡ (ਵੀਡੀਓ)
ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਵੀਰਵਾਰ ਦੇਰ ਰਾਤ ਜਾਰੀ ਇਕ ਬਿਆਨ ਵਿਚ ਕਿਹਾ ਕਿ ਅਮਰੀਕੀ ਕੇਂਦਰੀ ਕਮਾਂਡ ਬਲਾਂ ਨੇ ਜਵਾਬੀ ਕਾਰਵਾਈ ਦੇ ਤੌਰ 'ਤੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨਾਲ ਜੁੜੇ ਸਮੂਹਾਂ ਵੱਲੋਂ ਪੂਰਬੀ ਸੀਰੀਆ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਅੱਡਿਆਂ 'ਤੇ "ਸਟੀਕ ਹਵਾਈ ਹਮਲੇ" ਕੀਤੇ। ਰੱਖਿਆ ਵਿਭਾਗ ਨੇ ਕਿਹਾ ਕਿ ਖੁਫੀਆ ਕਮਿਊਨਿਟੀ ਨੇ ਪਤਾ ਲਗਾਇਆ ਹੈ ਕਿ ਮਨੁੱਖ ਰਹਿਤ ਡਰੋਨ ਈਰਾਨੀ ਮੂਲ ਦਾ ਸੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।