ਬੇਰੂਤ ਧਮਾਕੇ ''ਚ ਮਰਨ ਵਾਲਿਆਂ ਦੀ ਗਿਣਤੀ ਵਧਕੇ ਹੋਈ 171

8/12/2020 2:09:10 AM

ਬੇਰੂਤ: ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਇਕ ਗੋਦਾਮ ਦੇ ਅੰਦਰ ਹੋਏ ਭਿਆਨਕ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਮੰਗਲਵਾਰ ਨੂੰ ਵਧਕੇ 171 'ਤੇ ਪਹੁੰਚ ਗਈ ਤੇ ਅਜੇ ਵੀ 30-40 ਲੋਕ ਲਾਪਤਾ ਹਨ। ਲੇਬਨਾਨ ਦੇ ਦੇਖਭਾਲ ਮੰਤਰੀ ਹਮਦ ਹਸਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਧਮਾਕੇ ਵਿਚ ਜ਼ਖਮੀ ਹੋਏ ਕੁੱਲ ਲੋਕਾਂ ਵਿਚੋਂ 1500 ਲੋਕਾਂ ਦਾ ਇਲਾਜ ਹਸਪਤਾਲਾਂ ਵਿਚ ਕੀਤਾ ਜਾ ਰਿਹਾ ਹੈ ਜਦਕਿ 120 ਲੋਕਾਂ ਦੀ ਹਾਲਤ ਗੰਭੀਰ ਹੈ।

ਸ਼੍ਰੀ ਹਸਨ ਵਲੋਂ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਐਮਰਜੈਂਸੀ ਡਾਇਰੈਕਟਰ ਰਿਕ ਬ੍ਰੇਨਨ ਨੇ ਬੇਰੂਤ ਧਮਾਕੇ ਨਾਲ ਹੋਏ ਨੁਕਸਾਨ ਨੂੰ ਲੈ ਕੇ ਉਨ੍ਹਾਂ ਨਾਲ ਚਰਚਾ ਕੀਤੀ ਸੀ। ਜ਼ਿਕਰਯੋਗ ਹੈ ਕਿ ਚਾਰ ਅਗਸਤ ਨੂੰ ਤੱਟੀ ਸ਼ਹਿਰ ਬੇਰੂਤ ਵਿਚ ਸਥਾਨਕ ਸਮੇਂ ਮੁਤਾਬਕ 6:10 ਮਿੰਟ 'ਤੇ ਦੋ ਭਿਆਨਕ ਧਮਾਕੇ ਹੋਏ ਜਿਸ ਵਿਚ ਸ਼ਹਿਰ ਦੀਆਂ ਤਕਰੀਬਨ ਅੱਧੀਆਂ ਇਮਾਰਤਾਂ ਬੁਰੀ ਤਰ੍ਹਾਂ ਹਿੱਲ ਗਈਆਂ। ਇਸ ਧਮਾਕੇ ਨਾਲ ਮਚੀ ਤਬਾਹੀ ਤੋਂ ਸੰਭਲਣ ਦੇ ਲਈ ਭਾਰਤ ਤੇ ਫਰਾਂਸ ਸਣੇ ਕਈ ਦੇਸ਼ਾਂ ਨੇ ਲੇਬਨਾਨ ਨੂੰ ਮਨੁੱਖੀ ਸਹਾਇਤਾ ਮੁਹੱਈਆ ਕਰਾਈ ਹੈ।


Baljit Singh

Content Editor Baljit Singh