ਬ੍ਰਿਟਿਸ਼ ਕੋਲੰਬੀਆ ''ਚ ਸ਼ੁਰੂ ਹੋਈਆਂ ਚੋਣਾਂ, ਅਰਲੀ ਵੋਟਿੰਗ ਰਾਹੀਂ 1 ਮਿਲੀਅਨ ਲੋਕ ਪਾ ਚੁੱਕੇ ਵੋਟਾਂ

Saturday, Oct 24, 2020 - 10:31 PM (IST)

ਬ੍ਰਿਟਿਸ਼ ਕੋਲੰਬੀਆ ''ਚ ਸ਼ੁਰੂ ਹੋਈਆਂ ਚੋਣਾਂ, ਅਰਲੀ ਵੋਟਿੰਗ ਰਾਹੀਂ 1 ਮਿਲੀਅਨ ਲੋਕ ਪਾ ਚੁੱਕੇ ਵੋਟਾਂ

ਸਰੀ- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਚੋਣਾਂ ਸ਼ੁਰੂ ਹੋ ਗਈਆਂ ਹਨ। ਉੱਥੋਂ ਦੇ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ 8 ਵਜੇ ਤੋਂ ਰਾਤ ਦੇ 8 ਵਜੇ ਤੱਕ ਵੋਟਾਂ ਪੈਣੀਆਂ ਹਨ। ਹਾਲਾਂਕਿ ਅਰਲੀ ਵੋਟਿੰਗ ਤਹਿਤ 1 ਮਿਲੀਅਨ ਭਾਵ 10 ਲੱਖ ਲੋਕ ਪਹਿਲਾਂ ਹੀ ਵੋਟਾਂ ਪਾ ਚੁੱਕੇ ਹਨ। ਵੱਡੀ ਗਿਣਤੀ ਵਿਚ ਲੋਕ ਮੇਲ ਇਨ ਬੈਲੇਟ ਭਾਵ ਡਾਕ ਰਾਹੀਂ ਪਹਿਲਾਂ ਹੀ ਵੋਟ ਪਾ ਚੁੱਕੇ ਹਨ। ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਹੀ ਸੂਬਾ ਚੋਣਾਂ ਕਰਵਾ ਰਹੇ ਹਨ। ਐੱਨ. ਡੀ. ਪੀ. ਪਾਰਟੀ ਦੇ ਲੀਡਰ ਜੌਹਨ ਹੌਰਗਨ ਨੇ ਸਮੇਂ ਤੋਂ ਪਹਿਲਾਂ ਹੀ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਸੀ। ਸਰਵੇਖਣਾਂ ਵਿਚ ਤਾਂ ਇਹ ਹੀ ਲੱਗ ਰਿਹਾ ਹੈ ਕਿ ਜੌਹਨ ਹੌਰਗਨ ਦੁਬਾਰਾ ਜਿੱਤ ਜਾਣਗੇ ਪਰ ਇਹ ਫੈਸਲਾ ਤਾਂ ਨਤੀਜਿਆਂ ਵਿਚ ਹੀ ਹੋਵੇਗਾ। 

ਜ਼ਿਕਰਯੋਗ ਹੈ ਕਿ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਲੋਕਾਂ ਨੇ ਡਾਕ ਰਾਹੀਂ ਲੱਖਾਂ ਦੀ ਗਿਣਤੀ ਵਿਚ ਵੋਟਾਂ ਪਾਈਆਂ ਗਈਆਂ ਹਨ ਜਦਕਿ ਪਿਛਲੀ ਵਾਰ ਤਾਂ 7 ਹਜ਼ਾਰ ਤੋਂ ਵੀ ਘੱਟ ਲੋਕਾਂ ਨੇ ਡਾਕ ਰਾਹੀਂ ਵੋਟ ਪਾਈ ਸੀ। 

ਐੱਨ. ਡੀ. ਪੀ. ਵਲੋਂ ਜੌਹਨ ਹੌਰਗਨ, ਲਿਬਰਲ ਪਾਰਟੀ ਵਲੋਂ ਐਂਡਰੀਊ ਵਿਲਕਿਨਸਨ ਗ੍ਰੀਨਜ਼ ਪਾਰਟੀ ਵਲੋਂ ਸੋਨੀਆ ਫਰਸਟੇਨਾ ਬ੍ਰਿਟਿਸ਼ ਕੋਲੰਬੀਆ ਦੇ ਨਵੇਂ ਮੁੱਖ ਮੰਤਰੀ ਦੇ ਅਹੁਦੇ ਲਈ ਚੋਣ ਲੜ ਰਹੇ ਹਨ। ਬਹੁਤ ਸਾਰੇ ਪੰਜਾਬੀ ਆਪਣੀ ਪਾਰਟੀ ਦੇ ਨੇਤਾਵਾਂ ਲਈ ਪ੍ਰਚਾਰ ਕਰ ਰਹੇ ਹਨ। ਦੱਸ ਦਈਏ ਕਿ ਪਿਛਲੀ ਵਾਰ ਐੱਨ. ਡੀ. ਪੀ. ਤੇ ਗ੍ਰੀਨ ਪਾਰਟੀ ਨੇ ਮਿਲ ਕੇ ਸਰਕਾਰ ਬਣਾਈ ਸੀ। ਇਸ ਵਾਰ ਦੇ ਨਤੀਜੇ ਹੀ ਦੱਸਣਗੇ ਕਿ ਜਿੱਤ ਦਾ ਸਿਹਰਾ ਕਿਸ ਦੇ ਸਿਰ ਸਜਦਾ ਹੈ। 


author

Sanjeev

Content Editor

Related News