ਪਾਕਿਸਤਾਨ ਦੇ ਸਿੰਧ ''ਚ ਹਿੰਦੂਆਂ ''ਤੇ ਮੁੜ ਲਾਠੀਚਾਰਜ, ਲਗਾਤਾਰ ਦੂਜੇ ਦਿਨ ਕੀਤਾ ਲਹੂ-ਲੁਹਾਨ

09/08/2023 5:51:30 AM

ਕਰਾਚੀ (ਭਾਸ਼ਾ): ਪਾਕਿਸਤਾਨ ਦੇ ਹਿੰਦੂ ਭਾਈਚਾਰੇ ਤੇ ਹੋਰ ਧਰਮਾਂ ਦੇ ਕਈ ਮੈਂਬਰ ਵੀਰਵਾਰ ਨੂੰ ਉਸ ਵੇਲੇ ਜ਼ਖ਼ਮੀ ਹੋ ਗਏ ਜਦੋਂ ਸਿੰਧ ਸੂਬੇ ਵਿਚ ਪੁਲਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ। ਪ੍ਰਦਰਸ਼ਨਕਾਰੀ ਫ਼ਿਰੌਤੀ ਲਈ ਹਿੰਦੂ ਵਪਾਰੀਆਂ ਤੇ ਘੱਟ ਗਿਣਤੀਆਂ ਭਾਈਚਾਰੇ ਦੇ ਹੋਰ ਲੋਕਾਂ ਦੇ ਅਗਵਾ ਹੋਣ ਦੇ ਵੱਧਦੇ ਮਾਮਲਿਆਂ ਦੇ ਖ਼ਿਲਾਫ਼ ਧਰਨਾ ਦੇ ਰਹੇ ਸਨ। ਸਿੰਧ ਸੂਬੇ ਦੇ ਕਸ਼ਮੋਰ ਦੇ ਦਰਿਆਈ ਖੇਤਰਾਂ ਵਿਚ ਡਾਕੂਆਂ ਵੱਲੋਂ ਘੱਟ ਗਿਣਤੀ ਭਾਈਚਾਰੇ ਦੇ ਕੁਝ ਮੈਂਬਰਾਂ ਨੂੰ ਅਗਵਾ ਕੀਤੇ ਜਾਣ ਵਿਰੁੱਧ ਭਾਈਚਾਰੇ ਦੇ ਮੈਂਬਰ 1 ਸਤੰਬਰ ਤੋਂ ਪ੍ਰਦਰਸ਼ਨ ਕਰ ਰਹੇ ਹਨ। ਬੁੱਧਵਾਰ ਨੂੰ ਪੁਲਸ ਵੱਲੋਂ ਹੋਏ ਲਾਠੀਚਾਰਜ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਵੀਰਵਾਰ ਨੂੰ ਵੀ ਆਪਣਾ ਧਰਨਾ ਜਾਰੀ ਰੱਖਿਆ। 

ਇਹ ਖ਼ਬਰ ਵੀ ਪੜ੍ਹੋ - ਸ਼ਰਮਨਾਕ! 8 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ, Private Parts 'ਤੇ ਲੱਗੀਆਂ ਸੱਟਾਂ ਕਾਰਨ ਕਰਨੀ ਪਈ ਸਰਜਰੀ

ਪਾਕਿਸਤਾਨ ਪੀਪਲਜ਼ ਪਾਰਟੀ ਦੇ ਇਕ ਪ੍ਰਭਾਵਸ਼ਾਲੀ ਆਗੂ ਦੇ ਦਖ਼ਲ ਦੇ ਬਾਵਜੂਦ ਜਦੋਂ ਪ੍ਰਦਰਸ਼ਨਕਾਰੀਆਂ ਨੇ ਧਰਨਾ ਖ਼ਤਮ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪੁਲਸ ਨੇ ਲਾਠੀਚਾਰਜ ਕੀਤਾ, ਜਿਸ ਨਾਲ ਕੁਝ ਲੋਕ ਜ਼ਖ਼ਮੀ ਹੋ ਗਏ। ਕਮਿਊਨਿਟੀ ਮੈਂਬਰ ਸ਼ਿਵ ਕਾਚੀ ਨੇ ਟੈਲੀਫੋਨ 'ਤੇ ਪੀ.ਟੀ.ਆਈ. ਨੂੰ ਦੱਸਿਆ, "ਸਾਬਕਾ ਮੰਤਰੀ ਅਤੇ ਪੀ.ਪੀ.ਪੀ. ਦੇ ਪ੍ਰਭਾਵਸ਼ਾਲੀ ਨੇਤਾ ਅਹਿਸਾਨ ਮਜ਼ਾਰੀ ਸ਼ੁਰੂ ਵਿਚ ਪ੍ਰਦਰਸ਼ਨਕਾਰੀਆਂ ਨਾਲ ਇੱਕਜੁੱਟਤਾ ਪ੍ਰਗਟਾਉਣ ਲਈ ਸ਼ਾਮਲ ਹੋਏ ਅਤੇ ਦੋ ਅਗਵਾ ਕੀਤੇ ਹਿੰਦੂ ਕਾਰੋਬਾਰੀਆਂ ਨੂੰ ਡਾਕੂਆਂ ਦੇ ਚੁੰਗਲ ਵਿਚੋਂ ਛੁਡਵਾਇਆ।" ਉਨ੍ਹਾਂ ਕਿਹਾ ਕਿ ਅਗਵਾ ਕੀਤੇ ਗਏ ਦੋਨਾਂ ਦੀ ਰਿਹਾਈ ਤੋਂ ਬਾਅਦ ਕਾਰੋਬਾਰੀਆਂ, ਮਜ਼ਾਰੀ ਨੇ ਪ੍ਰਦਰਸ਼ਨਕਾਰੀਆਂ ਨੂੰ ਧਰਨਾ ਖ਼ਤਮ ਕਰਨ ਲਈ ਕਿਹਾ ਅਤੇ ਭਰੋਸਾ ਦਿਵਾਇਆ ਕਿ ਅਧਿਕਾਰੀ ਹੁਣ ਇਸ ਮਾਮਲੇ ਨੂੰ ਸੰਭਾਲਣਗੇ ਅਤੇ ਬਾਕੀਆਂ ਨੂੰ ਰਿਹਾਅ ਕਰਵਾਉਣਗੇ। ਪਰ ਜਦੋਂ ਪ੍ਰਦਰਸ਼ਨ ਵਿਚ ਸ਼ਾਮਲ ਲੋਕਾਂ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਸਥਾਨਕ ਪੁਲਸ ਅਧਿਕਾਰੀਆਂ 'ਤੇ ਕੋਈ ਭਰੋਸਾ ਨਹੀਂ ਹੈ, ਤਾਂ ਮਜ਼ਾਰੀ ਚਲੇ ਗਏ ਅਤੇ ਕੁਝ ਸਮੇਂ ਬਾਅਦ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕਰ ਦਿੱਤਾ। ਸੱਟਾਂ ਦੇ ਬਾਵਜੂਦ, ਕੁਝ ਲੋਕ ਅਜੇ ਵੀ ਪ੍ਰਦਰਸ਼ਨ ਵਾਲੀ ਥਾਂ 'ਤੇ ਮੌਜੂਦ ਹਨ। ਕਾਚੀ ਨੇ ਕਿਹਾ ਕਿ ਡਾਕੂਆਂ ਨੇ ਫਿਰੌਤੀ ਲਈ ਹੋਰ ਘੱਟ ਗਿਣਤੀ ਭਾਈਚਾਰਿਆਂ ਦੇ ਕਈ ਮੈਂਬਰਾਂ ਨੂੰ ਵੀ ਅਗਵਾ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਪਤੀ ਨੇ ਪੁਗਾਇਆ ਵਿਆਹ ਤੋਂ ਪਹਿਲਾਂ ਕੀਤਾ ਵਾਅਦਾ, ਪਤਨੀ ਨੂੰ ਤੋਹਫ਼ੇ 'ਚ ਦਿੱਤਾ 'ਚੰਨ ਦਾ ਟੁਕੜਾ'

ਵਧਦੀਆਂ ਜਾ ਰਹੀਆਂ ਨੇ ਅਗਵਾ ਹੋਣ ਦੀਆਂ ਘਟਨਾਵਾਂ

ਪ੍ਰਦਰਸ਼ਨ ਦੇ ਪ੍ਰਬੰਧਕਾਂ ਵਿਚੋਂ ਇਕ ਡਾ: ਚੰਦ ਮਹਾਰ ਨੇ ਦੱਸਿਆ ਕਿ ਹਾਲ ਹੀ ਦੇ ਦਿਨਾਂ ਵਿਚ ਡਾਕੂਆਂ ਨੇ ਇਕ 9 ਸਾਲਾ ਲੜਕੇ ਸਮੇਤ ਕੁੱਲ 5 ਹਿੰਦੂਆਂ ਨੂੰ ਅਗਵਾ ਕਰ ਲਿਆ ਸੀ ਅਤੇ ਕੁਝ ਦਿਨ ਪਹਿਲਾਂ ਇਕ 7 ਸਾਲਾ ਹਿੰਦੂ ਲੜਕੀ ਪ੍ਰਿਆ ਕੁਮਾਰੀ ਨੂੰ ਵੀ ਸੰਘਾਰ ਨੇੜਿਓਂ ਅਗਵਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਡਾਕੂਆਂ ਵੱਲੋਂ ਭਾਈਚਾਰੇ ਦੇ ਮੈਂਬਰਾਂ ਨੂੰ ਅਗਵਾ ਕਰਨ ਦੀਆਂ ਕਈ ਘਟਨਾਵਾਂ ਕਾਰਨ ਭਾਈਚਾਰਾ ਡਰ ਵਿਚ ਹੈ ਅਤੇ ਉਹ ਸੂਬੇ ਦੇ ਕਈ ਹਿੱਸਿਆਂ ਵਿਚ ਆਪਣੇ ਬੱਚਿਆਂ ਨੂੰ ਸਕੂਲਾਂ ਵਿਚ ਭੇਜਣ ਤੋਂ ਵੀ ਡਰਦੇ ਹਨ। ਹਿੰਦੂ ਕਾਰੋਬਾਰੀ ਮੁਖੀ ਜਗਦੀਸ਼ (72) ਦੇ ਅਗਵਾ ਹੋਣ ਤੋਂ ਬਾਅਦ ਐਤਵਾਰ ਸ਼ਾਮ ਤੋਂ ਹੀ ਕੰਧਕੋਟ ਸ਼ਹਿਰ ਵਿਚ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News