ਪ੍ਰੇਮ ਸੰਬੰਧਾਂ ਦੇ ਖੁਲਾਸੇ ਤੋਂ ਬਾਅਦ ਆਸਟ੍ਰੇਲੀਆ ਦੇ ਉੱਪ ਪ੍ਰਧਾਨ ਮੰਤਰੀ ਨੇ ਮੰਗੀ ਮੁਆਫ਼ੀ

02/13/2018 3:45:25 PM

ਸਿਡਨੀ— ਆਸਟ੍ਰੇਲੀਆ ਦੇ ਉੱਪ ਪ੍ਰਧਾਨ ਮੰਤਰੀ ਬਾਰਨਬਾਏ ਜੌਇਸ ਅਤੇ ਉਨ੍ਹਾਂ ਦੀ ਇਕ ਸਾਬਕਾ ਕਰਮਚਾਰੀ ਦੇ ਪ੍ਰੇਮ ਸੰਬੰਧਾਂ ਦੇ ਖੁਲਾਸੇ ਤੋਂ ਬਾਅਦ ਉਠਿਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਸੰਸਦ ਵਿਚ ਮੰਤਰੀ ਪੱਧਰੀ ਨਿਯਮਾਂ ਦਾ ਉਲੰਘਣ ਦਾ ਮੁੱਦਾ ਉਠਣ ਕਾਰਨ ਜੌਇਸ 'ਤੇ ਦਬਾਅ ਹੋਰ ਵਧ ਗਿਆ ਹੈ।  
ਸਿਡਨੀ ਦੀ ਇਕ ਅਖਬਾਰ ਨੇ ਪਿਛਲੇ ਹਫਤੇ ਜੌਇਸ ਦੀ ਪ੍ਰੇਮਿਕਾ ਦੀ ਇਕ ਤਸਵੀਰ ਮੁੱਖ ਪੰਨੇ 'ਤੇ ਪ੍ਰਕਾਸ਼ਿਤ ਕਰ ਕੇ ਉਨ੍ਹਾਂ ਦੇ ਸੰਬੰਧਾਂ ਦਾ ਖੁਲਾਸਾ ਕੀਤਾ ਸੀ, ਉਨ੍ਹਾਂ ਦੀ ਪ੍ਰੇਮਿਕਾ ਗਰਭਵਤੀ ਹੈ। ਇਸ ਖਬਰ ਤੋਂ ਬਾਅਦ ਜੌਇਸ ਦੀ ਪਤਨੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀਆਂ 4 ਧੀਆਂ ਹੈਰਾਨ ਹਨ। ਇਸ ਮਾਮਲੇ ਨੂੰ ਲੈ ਕੇ ਜੌਇਸ ਨੇ ਮੰਗਲਵਾਰ ਨੂੰ ਜਨਤਕ ਤੌਰ 'ਤੇ ਮੁਆਫ਼ੀ ਵੀ ਮੰਗੀ ਪਰ ਇਸ ਮੁਆਫ਼ੀ ਦਾ ਕੀ ਫਾਇਦਾ। ਇੱਥੇ ਜੌਇਸ 'ਤੇ ਇਹ ਗੱਲ ਢੁੱਕਦੀ ਹੈ, ''ਅਬ ਪਛਤਾਏ ਹੋਤ ਕਿਆ, ਜਬ ਚਿੜੀਆ ਚੁਗ ਗਈ ਖੇਤ।''

PunjabKesari
ਜੌਇਸ ਨੇ ਕਿਹਾ ਕਿ ਮੈਂ ਆਪਣੀ ਪਤਨੀ ਅਤੇ ਧੀਆਂ ਤੋਂ ਮੁਆਫ਼ੀ ਮੰਗਦਾ ਹੈ। ਮੇਰੇ ਪ੍ਰੇਮ ਸੰਬੰਧਾਂ ਕਾਰਨ ਤੁਸੀਂ ਦੁਖੀ ਹੋਏ, ਇਸ ਲਈ ਮੈਂ ਮੁਆਫ਼ੀ ਮੰਗਦਾ ਹਾਂ। ਜੌਇਸ ਨੇ ਇਸ ਤੋਂ ਪਹਿਲਾਂ ਵੀ ਲਿਖਤੀ ਬਿਆਨ 'ਚ ਕਿਹਾ ਸੀ ਕਿ ਮੈਨੂੰ ਡੂੰਘਾ ਦੁੱਖ ਹੈ ਕਿ ਮੈਂ 24 ਸਾਲ ਦੇ ਵਿਆਹ ਦੇ ਰਿਸ਼ਤੇ ਨੂੰ ਨਹੀਂ ਨਿਭਾ ਸਕਿਆ, ਜਿਸ ਕਾਰਨ ਆਪਣੀ ਪਤਨੀ ਅਤੇ ਧੀਆਂ ਨੂੰ ਦੁੱਖ ਪਹੁੰਚਾਇਆ ਹੈ।

PunjabKesari
ਦੱਸਣਯੋਗ ਹੈ ਕਿ ਮੰਤਰੀ ਪੱਧਰੀ ਨਿਯਮਾਂ ਮੁਤਾਬਕ ਮੰਤਰੀਆਂ ਦੇ ਸਾਥੀਆਂ ਨੂੰ ਪ੍ਰਧਾਨ ਮੰਤਰੀ ਦੀ ਆਗਿਆ ਦੇ ਬਿਨਾਂ ਮੰਤਰੀ ਦਫਤਰਾਂ ਵਿਚ ਨੌਕਰੀ ਨਹੀਂ ਦਿੱਤੀ ਜਾ ਸਕਦੀ। ਓਧਰ ਜੌਇਸ ਨੇ ਕਿਹਾ, ''ਮੈਂ ਚੋਣ ਜ਼ਾਬਤਾ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਇਹ ਸਪੱਸ਼ਟ ਹੈ ਕਿ ਉਨ੍ਹਾਂ ਦੀ ਪਤਨੀ ਵਿੱਕੀ ਕੈਂਪੀਅਨ ਹੁਣ ਮੇਰੀ ਸਾਥੀ ਹੈ ਪਰ ਜਦੋਂ ਉਹ ਮੇਰੇ ਦਫਤਰ ਵਿਚ ਕੰਮ ਕਰ ਰਹੀ ਸੀ, ਉਦੋਂ ਉਹ ਮੇਰੀ ਸਾਥੀ ਨਹੀਂ ਸੀ। ਵਿੱਕੀ ਪਿਛਲੇ ਸਾਲ ਤੋਂ ਉਨ੍ਹਾਂ ਲਈ ਕੰਮ ਨਹੀਂ ਕਰ ਰਹੀ ਹੈ।''


Related News