ਹੁਣ ਟੀਵੀ ''ਤੇ ਨਹੀਂ ਦਿਖਣਗੇ ਬਰਗਰ ਤੇ ਕੋਲਡ ਡ੍ਰਿੰਕ ਦੇ AD, ਸਰਕਾਰ ਦਾ ਵੱਡਾ ਫੈਸਲਾ

Friday, Dec 06, 2024 - 07:39 PM (IST)

ਹੁਣ ਟੀਵੀ ''ਤੇ ਨਹੀਂ ਦਿਖਣਗੇ ਬਰਗਰ ਤੇ ਕੋਲਡ ਡ੍ਰਿੰਕ ਦੇ AD, ਸਰਕਾਰ ਦਾ ਵੱਡਾ ਫੈਸਲਾ

ਇੰਟਰਨੈਸ਼ਨਲ ਡੈਸਕ- ਬਚਪਨ ਵਿਚ ਹੀ ਬੱਚਿਆਂ ਵਿਚ ਵਧ ਰਹੇ ਮੋਟਾਪੇ ਦੀ ਸਮੱਸਿਆ ਨਾਲ ਨਜਿੱਠਣ ਲਈ ਬ੍ਰਿਟੇਨ ਸਰਕਾਰ ਨੇ ਬਰਗਰ, ਗ੍ਰੈਨੋਲਾ, ਮਫਿਨ ਅਤੇ ਪੈਸਟਰੀ ਵਰਗੀਆਂ ਵਸਤੂਆਂ ਸਮੇਤ ਮਿੱਠੇ ਖਾਦ ਪਦਾਰਥਾਂ ਲਈ ਦਿਨ ਦੇ ਸਮੇਂ ਟੀਵੀ ਇਸ਼ਤਿਹਾਰਾਂ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਅਗਲੇ ਸਾਲ ਅਕਤੂਬਰ ਵਿੱਚ ਲਾਗੂ ਹੋਣ ਵਾਲੇ ਨਵੇਂ ਨਿਯਮ, "ਘੱਟ ਸਿਹਤਮੰਦ" ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਵਿਗਿਆਪਨਾਂ ਨੂੰ ਰਾਤ 9:00 ਵਜੇ ਤੋਂ ਬਾਅਦ ਹੀ ਪ੍ਰਸਾਰਿਤ ਕਰਨ ਲਈ ਸੀਮਤ ਕਰਨਗੇ। ਪਾਬੰਦੀ ਉਨ੍ਹਾਂ ਖਾਸ ਉਤਪਾਦਾਂ 'ਤੇ ਲਾਗੂ ਹੁੰਦੀ ਹੈ, ਜਿਨ੍ਹਾਂ ਨੂੰ ਚੀਨੀ, ਫੈਟ ਅਤੇ ਨਮਕ ਦੀ ਮਾਤਰਾ ਦੇ ਆਧਾਰ 'ਤੇ ਗੈਰ-ਸਿਹਤਮੰਦ ਮੰਨਿਆ ਜਾਂਦਾ ਹੈ। ਸਰਕਾਰ ਦਾ ਅੰਦਾਜ਼ਾ ਹੈ ਕਿ ਨਵੀਆਂ ਪਾਬੰਦੀਆਂ ਨਾਲ ਹਰ ਸਾਲ ਲਗਭਗ 20 ਹਜ਼ਾਰ ਬੱਚਿਆਂ ਨੂੰ ਮੋਟਾਪੇ ਦੀ ਸਮੱਸਿਆ ਤੋਂ ਬਚਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਇਸ ਦੇਸ਼ 'ਚ ਫੈਲੀ ਰਹੱਸਮਈ ਬੀਮਾਰੀ, 150 ਲੋਕਾਂ ਦੀ ਮੌਤ, ਇਹ ਹਨ ਲੱਛਣ

ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਮੁਤਾਬਕ ਦੇਸ਼ ਦੇ ਬੱਚਿਆਂ 'ਚ ਮੋਟਾਪਾ ਵੱਡੇ ਪੱਧਰ 'ਤੇ ਵਧ ਰਿਹਾ ਹੈ। ਬ੍ਰਿਟੇਨ ਵਿਚ 4 ਸਾਲ ਤੋਂ ਘੱਟ ਉਮਰ ਦਾ ਹਰ ਦਸਵਾਂ ਬੱਚਾ ਮੋਟਾਪੇ ਨਾਲ ਜੂਝ ਰਿਹਾ ਹੈ। ਇਸੇ ਤਰ੍ਹਾਂ ਪੰਜ ਸਾਲ ਦੀ ਉਮਰ ਦਾ ਹਰ ਪੰਜਵਾਂ ਬੱਚੇ ਨੂੰ ਦੰਦਾਂ ਵਿਚ ਸੜਨ ਦੀ ਪਰੇਸ਼ਾਨੀ ਹੋ ਰਹੀ ਹੈ। ਦੰਦਾਂ ਦੇ ਸੜਨ ਦੀ ਇਹ ਸਮੱਸਿਆ ਜ਼ਿਆਦਾ ਖੰਡ ਖਾਣ ਨਾਲ ਹੁੰਦੀ ਹੈ। ਸਰਕਾਰ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਨ੍ਹਾਂ ਜੰਕ ਫੂਡ ਇਸ਼ਤਿਹਾਰਾਂ 'ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਇਨ੍ਹਾਂ ਉਤਪਾਦਾਂ ਨੂੰ ਵੇਖਣ ਮਗਰੋਂ ਉਨ੍ਹਾਂ ਵਿੱਚ ਵਧਦੀ ਇੱਛਾ ਨੂੰ ਘੱਟ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਦੁਨੀਆ ਦੇ 10 ਸਭ ਤੋਂ ਆਕਰਸ਼ਕ ਸ਼ਹਿਰਾਂ ਦੀ ਸੂਚੀ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News