ਪਾਕਿਸਤਾਨ ਨਾਲ ਸਬੰਧ ਸੁਧਾਰਨਾ ਚਾਹੁੰਦਾ ਹੈ ਬੰਗਲਾਦੇਸ਼
Tuesday, Sep 03, 2024 - 02:22 PM (IST)
ਇੰਟਰਨੈਸ਼ਨਲ ਡੈਸਕ- 4 ਅਗਸਤ ਨੂੰ ਵਿਦਿਆਰਥੀ ਅੰਦੋਲਨ ਤੋਂ ਬਾਅਦ ਬੰਗਲਾਦੇਸ਼ ’ਚ ਸੱਤਾ ਤਬਦੀਲੀ ਤੋਂ ਪਾਕਿਸਤਾਨ ਬਹੁਤ ਖੁਸ਼ ਹੈ। ਬੇਦਖਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਕਾਰਜਕਾਲ ਦੌਰਾਨ ਦੋਵਾਂ ਦੇਸ਼ਾਂ ਦੇ ਰਿਸ਼ਤੇ ਖਰਾਬ ਬਣੇ ਰਹੇ ਸੀ। ਹਾਲਾਂਕਿ ਬੰਗਲਾਦੇਸ਼ ਚਾਹੁੰਦਾ ਸੀ ਕਿ ਪਾਕਿਸਤਾਨ 1971 ਦੀ ਆਜ਼ਾਦੀ ਦੀ ਲੜਾਈ ਦੌਰਾਨ ਹੋਏ ਜੰਗੀ ਅਪਰਾਧਾਂ ਲਈ ਮਾਫੀ ਮੰਗੇ ਪਰ ਪਾਕਿਸਤਾਨ ਨੇ ਇਨਕਾਰ ਕਰ ਦਿੱਤਾ। ਇਸ ਇਨਕਾਰ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਵਿਗੜ ਗਏ। ਹੁਣ ਜਦੋਂ ਸ਼ੇਖ ਹਸੀਨਾ ਦੀ ਸਰਕਾਰ ਦਾ ਤਖਤਾ ਪਲਟ ਕੇ ਦੇਸ਼ ’ਚ ਪਾਕਿਸਤਾਨ ਪੱਖੀ ਸਰਕਾਰ ਬਣ ਗਈ ਹੈ, ਪਾਕਿਸਤਾਨ ਨੂੰ ਇਹ ਗੱਲ ਰਾਸ ਨਹੀਂ ਆ ਰਹੀ।
ਪੜ੍ਹੋ ਇਹ ਅਹਿਮ ਖ਼ਬਰ-ਪੌਪ ਗਰੁੱਪ ਨੇ ਡੋਨਾਲਡ ਟਰੰਪ ਨੂੰ ਚੋਣਾਂ ’ਚ ਆਪਣੇ ਗੀਤਾਂ ਦੀ ਵਰਤੋਂ ਕਰਨ ’ਤੇ ਲਾਈ ਰੋਕ
ਨੋਬਲ ਪੁਰਸਕਾਰ ਜੇਤੂ ਡਾਕਟਰ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਵੀ ਪਾਕਿਸਤਾਨ ਨਾਲ ਆਪਣੇ ਸਬੰਧ ਸੁਧਾਰਨ ਲਈ ਯਤਨ ਕਰਨੇ ਸ਼ੁਰੂ ਕਰ ਦਿੱਤੇ ਹਨ। ਅੰਤਰਿਮ ਸਰਕਾਰ ’ਚ ਸੂਚਨਾ ਅਤੇ ਪ੍ਰਸਾਰਣ ਬਾਰੇ ਸਲਾਹਕਾਰ ਨਾਹੀਦ ਇਸਲਾਮ ਨੇ ਸੋਮਵਾਰ ਨੂੰ ਕਿਹਾ ਕਿ ਬੰਗਲਾਦੇਸ਼ ਪ੍ਰਸ਼ਾਸਨ 1971 ਦੀ ਬੰਗਲਾਦੇਸ਼ ਮੁਕਤੀ ਜੰਗ ਨਾਲ ਸਬੰਧਤ ਪਾਕਿਸਤਾਨ ਨਾਲ "ਮਸਲਿਆਂ" ਨੂੰ ਸੁਲਝਾਉਣਾ ਚਾਹੁੰਦਾ ਹੈ। ਇਸ ਦੌਰਾਨ 26 ਸਾਲਾ ਨਾਹੀਦ ਇਸਲਾਮ ਨਾਂ ਦਾ ਇਕ ਵਿਦਿਆਰਥੀ ਕਾਰਕੁਨ, ਸ਼ੇਖ ਹਸੀਨਾ ਦੀ ਸਰਕਾਰ ਦੇ ਪਤਨ ਦਾ ਮੁੱਖ ਚਿਹਰਾ ਸੀ। ਢਾਕਾ 'ਚ ਸੂਤਰਾਂ ਮੁਤਾਬਕ ਨਾਹਿਦ ਇਸਲਾਮ ਨੇ ਸੋਮਵਾਰ ਨੂੰ ਬੰਗਲਾਦੇਸ਼ 'ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਸਈਅਦ ਅਹਿਮਦ ਮਾਰੂਫ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਦੇਸ਼ ਪਾਕਿਸਤਾਨ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਨੂੰ ਸੁਲਝਾਉਣਾ ਚਾਹੁੰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-36 ਪਾਸਪੋਰਟਾਂ ਵਾਲਾ ਵਿਅਕਤੀ ਗ੍ਰਿਫਤਾਰ
ਇਸ ਦੌਰਾਨ ਇਸਲਾਮ ਨੇ ਕਿਹਾ, 'ਅਵਾਮੀ ਲੀਗ (ਸ਼ੇਖ ਹਸੀਨਾ ਦੀ ਪਾਰਟੀ) 1971 ਨੂੰ 'ਇਤਿਹਾਸ ਦਾ ਆਖਰੀ ਅਧਿਆਏ' ਮੰਨਦੀ ਸੀ। ਹਾਲਾਂਕਿ, ਅਸੀਂ ਮੰਨਦੇ ਹਾਂ ਕਿ ਇਤਿਹਾਸ ਅੱਗੇ ਵੀ ਬਣਦਾ ਰਿਹਾ ਹੈ ਅਤੇ ਬਣੇਗਾ। ਅਸੀਂ ਪਾਕਿਸਤਾਨ ਨਾਲ 1971 ਦਾ ਮੁੱਦਾ ਹੱਲ ਕਰਨਾ ਚਾਹੁੰਦੇ ਹਾਂ। ਸਾਲ 1971 ’ਚ ਪਾਕਿਸਤਾਨ ਦੇ ਅੰਦਰੂਨੀ ਸੰਕਟ ਕਾਰਨ ਭਾਰਤ ਅਤੇ ਪਾਕਿਸਤਾਨ ਦਰਮਿਆਨ ਤੀਜੀ ਜੰਗ ਹੋਈ। ਇਸ ਯੁੱਧ ਤੋਂ ਬਾਅਦ ਪੂਰਬੀ ਪਾਕਿਸਤਾਨ ਵੱਖ ਹੋ ਗਿਆ ਅਤੇ ਬੰਗਲਾਦੇਸ਼ ਦਾ ਜਨਮ ਹੋਇਆ। ਪਾਕਿਸਤਾਨ ਨੇ ਹੜ੍ਹਾਂ ਨਾਲ ਜੂਝ ਰਹੇ ਬੰਗਲਾਦੇਸ਼ ਨੂੰ ਵੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਨਾਹਿਦ ਇਸਲਾਮ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੰਗਲਾਦੇਸ਼ ਦੀ ਆਜ਼ਾਦੀ ਅਤੇ ਰਾਸ਼ਟਰੀ ਹਿੱਤਾਂ ਦੀ ਰਾਖੀ ਕਰਦੇ ਹੋਏ ਦੱਖਣੀ ਏਸ਼ੀਆ ਦੇ ਹੋਰ ਦੇਸ਼ਾਂ ਨਾਲ ਮਜ਼ਬੂਤ ਸਬੰਧ ਸਥਾਪਿਤ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।