ਬੰਗਲਾਦੇਸ਼ ਦੇ ਸਾਬਕਾ ਮੰਤਰੀ ਸ਼ਾਹਜਹਾਂ ਸਿਰਾਜ ਦਾ ਦਿਹਾਂਤ
Tuesday, Jul 14, 2020 - 11:22 PM (IST)

ਢਾਕਾ- ਬੰਗਲਾਦੇਸ਼ ਦੇ ਸਾਬਕਾ ਮੰਤਰੀ ਅਤੇ ਲਿਬਰੇਸ਼ਨ ਵਾਰ ਦੇ ਸੰਗਠਕਾਂ ਵਿਚੋਂ ਇਕ ਸ਼ਾਹਜਹਾਂ ਸਿਰਾਜ ਦੀ ਮੰਗਲਵਾਰ ਨੂੰ ਮੌਤ ਹੋ ਗਈ। ਉਹ 77 ਸਾਲ ਦੇ ਸਨ।
ਸਿਰਾਜ ਦੇ ਪਰਿਵਾਰ ਵਿਚ ਪਤਨੀ, ਪੁੱਤ ਅਤੇ ਧੀ ਹਨ। ਬੰਗਲਾਦੇਸ਼ ਨੈਸ਼ਨਲ ਪਾਰਟੀ ਦੇ ਸੰਯੁਕਤ ਜਨਰਲ ਸਕੱਤਰ ਰਾਹੁਲ ਕਬੀਰ ਰਿਜਵੀ ਨੇ ਕਿਹਾ ਕਿ ਸਿਰਾਜ ਕਈ ਬੀਮਾਰੀਆਂ ਤੋਂ ਪੀੜਤ ਸਨ ਅਤੇ ਉਨ੍ਹਾਂ ਨੇ ਆਖਰੀ ਸਾਹ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਏਵਰਕੇਅਰ (ਬੰਗਲਾਦੇਸ਼ ਵਿਚ ਅਪੋਲੋ) ਹਸਪਤਾਲ ਵਿਚ ਆਖਰੀ ਸਾਹ ਲਿਆ।
ਸਿਰਾਜ, ਟਾਂਗੈਲ ਤੋਂ ਚਾਰ ਵਾਰ ਸੰਸਦ ਮੈਂਬਰ ਰਹੇ ਹਨ। 2001-06 ਵਿੱਚ ਬੀ. ਐੱਨ. ਪੀ. ਦੀ ਸਰਕਾਰ ਵਿਚ ਮੰਤਰੀ ਰਹੇ ਸਨ। ਉਨ੍ਹਾਂ ਨੂੰ 1969 ਦੇ ਵਿਦਰੋਹ ਅਤੇ 1971 ਵਿਚ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿੱਚ ਆਪਣੀ ਅਹਿਮ ਭੂਮਿਕਾ ਲਈ ਯਾਦ ਕੀਤਾ ਜਾਂਦਾ ਹੈ।