ਟਿਊਮਰ ਨੇ ਇਸ ਲੜਕੇ ਦਾ ਕਰ ਦਿੱਤਾ ਮਾੜਾ ਹਾਲ, ਭਾਵੁਕ ਕਰ ਦੇਣਗੀਆਂ ਤਸਵੀਰਾਂ

08/19/2017 6:07:36 PM

ਢਾਕਾ— ਦੁਨੀਆ ਵਿਚ ਅਜਿਹੇ ਕਈ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਜਾਂ ਸੁਣ ਕੇ ਅਸੀਂ ਹੱਕੇ-ਬੱਕੇ ਰਹਿ ਜਾਂਦੇ ਹਾਂ। ਅਜਿਹਾ ਹੀ ਇਕ ਮਾਮਲਾ ਬੰਗਲਾਦੇਸ਼ੀ ਲੜਕੇ ਦਾ ਸਾਹਮਣੇ ਆਇਆ ਹੈ। 19 ਸਾਲਾ ਰਾਜੀਵ ਗੈਨ ਨਾਂ ਦਾ ਲੜਕਾ ਟਿਊਮਰ ਵਰਗੀ ਖਤਰਨਾਕ ਬੀਮਾਰੀ ਤੋਂ ਜੂਝ ਰਿਹਾ ਹੈ। ਰਾਜੀਵ ਜਦੋਂ 3 ਮਹੀਨੇ ਦਾ ਸੀ, ਤਾਂ ਉਸ ਦੇ ਹੱਥ 'ਚ ਇਹ ਟਿਊਮਰ ਹੋ ਗਿਆ ਸੀ। ਹੁਣ ਉਸ ਦੇ ਇਕ ਹੱਥ 'ਚ ਤਕਰੀਬਨ 5 ਕਿਲੋ ਦਾ ਟਿਊਮਰ ਹੈ। ਉਸ ਦੀਆਂ ਉਂਗਲੀਆਂ ਦੇ ਵੱਡੇ ਆਕਾਰ ਨੂੰ ਦੇਖ ਕੇ ਡਰ ਲੱਗਦਾ ਹੈ। ਸ਼ੁਰੂਆਤੀ ਇਲਾਜ ਨਾ ਹੋਣ ਕਾਰਨ ਟਿਊਮਰ ਇੰਨਾ ਵਧ ਗਿਆ ਹੈ ਜੋ ਕਿ ਉਸ ਦੀ ਪਿੱਠ ਅਤੇ ਪੈਰ 'ਚ ਵੀ ਫੈਲ ਚੁੱਕਾ ਹੈ।
ਇਸ ਬੀਮਾਰੀ ਕਾਰਨ ਰਾਜੀਵ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਖੁਦ ਨਾ ਤੁਰ ਸਕਦਾ ਹੈ, ਨਾ ਸਹੀ ਢੰਗ ਨਾਲ ਸੌਂ ਸਕਦਾ ਹੈ। ਬਸ ਇੰਨਾ ਹੀ ਨਹੀਂ ਉਹ ਸਹੀ ਢੰਗ ਨਾਲ ਖੜ੍ਹਾ ਵੀ ਹੋ ਸਕਦਾ, ਉਸ ਨੂੰ ਆਪਣੇ ਸਰੀਰ ਦਾ ਸੰਤੁਲਨ ਬਣਾ ਕੇ ਰੱਖਣ ਲਈ ਹੱਥ ਸਿਰ 'ਤੇ ਰੱਖਣਾ ਪੈਂਦਾ ਹੈ। 
ਰਾਜੀਵ ਦੇ ਅੰਕਲ ਨੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਦੇਖਦੇ ਹੀ ਦੇਖਦੇ ਉਸ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ। ਤਸਵੀਰਾਂ ਵਾਇਰਲ ਹੁੰਦੇ ਹੀ ਬੰਗਲਾਦੇਸ਼ ਦੇ ਸਿਹਤ ਵਿਭਾਗ ਨੇ ਰਾਜੀਵ ਦੇ ਇਲਾਜ ਦਾ ਵਾਅਦਾ ਕਰਦੇ ਹੋਏ ਉਸ ਨੂੰ ਢਾਕਾ ਮੈਡੀਕਲ ਕਾਲਜ ਦੇ ਡਾਕਟਰਾਂ ਨੂੰ ਮਿਲਣ ਲਈ ਕਿਹਾ ਹੈ, ਜਿੱਥੇ ਡਾਕਟਰ ਉਸ ਦਾ ਟੈਸਟ ਕਰਨਗੇ ਅਤੇ ਇਲਾਜ ਸ਼ੁਰੂ ਕਰਨਗੇ। ਓਧਰ ਰਾਜੀਵ ਦਾ ਕਹਿਣਾ ਹੈ ਕਿ ਉਹ ਇਕ ਆਮ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਉਸ ਦਾ ਇਲਾਜ ਹੁੰਦਾ ਹੈ, ਤਾਂ ਮੈਂ ਆਮ ਜ਼ਿੰਦਗੀ ਜੀ ਸਕਦਾ ਹਾਂ। ਨੌਕਰੀ ਲੱਭ ਸਕਦਾ ਹਾਂ ਅਤੇ ਆਪਣੇ ਪਿਤਾ ਦੀ ਪਰਿਵਾਰ ਚਲਾਉਣ 'ਚ ਮਦਦ ਕਰ ਸਕਦਾ ਹੈ।


Related News