ਬੰਗਲਾਦੇਸ਼ ਦੀ ਸਾਹਸੀ ਪਹਿਲ, ਟਰਾਂਸਜੈਂਡਰ ਲੋਕਾਂ ਨੂੰ ਮਿਲੇਗਾ ਜੱਦੀ ਜਾਇਦਾਦ ''ਚ ਹੱਕ

11/17/2020 6:08:42 PM

ਢਾਕਾ (ਬਿਊਰੋ): ਬੰਗਲਾਦੇਸ਼ ਨੇ ਸਮਾਜਿਕ ਤਰੱਕੀ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਚੁੱਕਿਆ ਹੈ। ਉਸ ਨੇ ਟਰਾਂਸਜੈਂਡਰ ਭਾਈਚਾਰੇ ਦੇ ਲੋਕਾਂ ਦੇ ਲਈ ਉਤਰਾਧਿਕਾਰ ਦਾ ਇਕ ਨਵਾਂ ਕਾਨੂੰਨ ਬਣਾਉਣ ਦਾ ਫ਼ੈਸਲਾ ਲਿਆ ਹੈ। ਆਪਣੀ ਕੈਬਨਿਟ ਦੀ ਇਕ ਬੈਠਕ ਵਿਚ ਪ੍ਰਧਾਨ ਮੰਤਰੀ ਬੇਗਮ ਸ਼ੇਖ ਹਸੀਨਾ ਵਾਜੇਦ ਨੇ ਇਸ ਭਾਈਚਾਰੇ ਦੇ ਲਈ ਇਕ ਨਵਾਂ ਕਾਨੂੰਨ ਲਿਆਉਣ ਦਾ ਐਲਾਨ ਕੀਤਾ। ਇਸ ਦੇ ਤਹਿਤ ਬੰਗਲਾਦੇਸ਼ ਵਿਚ ਟਰਾਂਸਜੈਂਡਰ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਪਰਿਵਾਰ ਦੀ ਪੁਸ਼ਤੈਨੀ ਮਤਲਬ ਜੱਦੀ ਜਾਇਦਾਦ ਵਿਚ ਹੱਕ ਮਿਲੇਗਾ।

ਬੰਗਲਾਦੇਸ਼ ਜਿਹੇ ਰੂੜ੍ਹੀਵਾਦੀ ਸਮਾਜ ਵਿਚ ਇਸ ਨੂੰ ਸਰਕਾਰ ਦਾ ਬਹੁਤ ਸਾਹਸੀ ਅਤੇ ਤਰੱਕੀ ਦੀ ਦਿਸ਼ਾ ਵਿਚ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਬੰਗਲਾਦੇਸ਼ ਮੁਸਲਿਮ ਬਹੁ ਗਿਣਤੀ ਦੇਸ਼ ਹੈ। ਦੇਸ਼ ਦੀ ਕਰੀਬ ਪੌਣੇ 17 ਕਰੋੜ ਦੀ ਆਬਾਦੀ ਵਿਚ ਜ਼ਿਆਦਾ ਲੋਕ ਇਸਲਾਮ ਧਰਮ ਮੰਨਦੇ ਹਨ। ਉੱਥੇ ਪਰਿਵਾਰਕ ਕਾਨੂੰਨ ਆਮਤੌਰ 'ਤੇ ਇਸਲਾਮੀ ਕਾਨੂੰਨਾਂ ਮੁਤਾਬਕ ਚੱਲਦਾ ਹੈ। ਇਸ ਦੇ ਤਹਿਤ ਮਾਤਾ-ਪਿਤਾ ਦੀ ਮੌਤ ਦੇ ਬਾਅਦ ਟਰਾਂਸਜੈਂਡਰ ਔਲਾਦ ਨੂੰ ਪਰਿਵਾਰਕ ਜਾਇਦਾਦ ਵਿਚ ਕੋਈ ਹਿੱਸਾ ਨਹੀਂ ਮਿਲਦਾ।

ਪੜ੍ਹੋ ਇਹ ਅਹਿਮ ਖਬਰ- 13 ਸਾਲਾ ਬੱਚੀ ਦਾ 48 ਸਾਲ ਦੇ ਵਿਅਕਤੀ ਨਾਲ ਜ਼ਬਰੀ ਵਿਆਹ, ਪਾਲ ਰਹੀ ਆਪਣੀ ਉਮਰ ਦੇ ਬੱਚੇ  

ਕੈਬਨਿਟ ਦੀ ਬੈਠਕ ਦੀ ਜਾਣਕਾਰੀ ਦਿੰਦੇ ਹੋ ਬੰਗਲਾਦੇਸ਼ ਦੇ ਕਾਨੂੰਨ ਮੰਤਰੀ ਅਨਿਸੁਲ ਹੱਕ ਨੇ ਕਿਹਾ,''ਅਸੀਂ ਇਸਲਾਮੀ ਸ਼ਰੀਆ ਕਾਨੂੰਨ ਅਤੇ ਆਪਣੇ ਸੰਵਿਧਾਨ ਦੇ ਮੁਤਾਬਕ, ਨਵੇਂ ਕਾਨੂੰਨ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਵਿਚ ਟਰਾਂਸਜੈਂਡਰ ਔਲਾਦ ਨੂੰ ਪਰਿਵਾਰ ਵਿਚ ਜਾਇਦਾਦ ਦਾ ਅਧਿਕਾਰ ਮਿਲ ਸਕੇ। ਕਿਉਂਕਿ ਸੰਸਦ ਵਿਚ ਸੱਤਾਧਾਰੀ ਅਵਾਮੀ ਪਾਰਟੀ ਦਾ ਭਾਰੀ ਬਹੁਮਤ ਹੈ ਇਸ ਲਈ ਜਾਣਕਾਰਾਂ ਦਾ ਮੰਨਣਾ ਹੈ ਕਿ ਜਦੋਂ ਇਹ ਬਿੱਲ ਪੇਸ਼ ਹੋਵੇਗਾ, ਤਾਂ ਉਸ ਦੇ ਆਸਾਨੀ ਨਾਲ ਪਾਸ ਹੋਣ ਦੀ ਸੰਭਾਵਨਾ ਰਹੇਗੀ। ਬੰਗਲਾਦੇਸ਼ ਵਿਚ ਟਰਾਂਸਜੈਂਡਰ ਲੋਕਾਂ ਦੀ ਗਿਣਤੀ 15 ਲੱਖ ਦੱਸੀ ਜਾਂਦੀ ਹੈ। 2013 ਵਿਚ ਉਹਨਾਂ ਨੂੰ ਇਕ ਕਾਨੂੰਨੀ ਅਧਿਕਾਰ ਮਿਲਿਆ ਸੀ ਕਿ ਉਹ ਆਪਣੀ ਪਛਾਣ ਇਕ ਵੱਖਰੀ ਮਤਲਬ ਤੀਜੇ ਲਿੰਗ ਦੇ ਰੂਪ ਵਿਚ ਕਰ ਸਕਦੇ ਹਨ। ਪਿਛਲੇ ਸਾਲ ਉਹਨਾਂ ਨੂੰ ਤੀਜੇ ਲਿੰਗ ਦੇ ਰੂਪ ਵਿਚ ਖੁਦ ਨੂੰ ਵੋਟਰ ਦੇ ਰੂਪ ਵਿਚ ਰਜਿਸਟਰ ਕਰਾਉਣ ਦਾ ਅਧਿਕਾਰ ਦਿੱਤਾ ਗਿਆ।ਇਸੇ ਮਹੀਨੇ ਬੰਗਲਾਦੇਸ਼ ਵਿਚ ਟਰਾਂਸਜੈਂਡਰ ਲੋਕਾਂ ਦੇ ਲਈ ਪਹਿਲਾ ਮਦਰਸਾ ਖੋਲ੍ਹਿਆ ਗਿਆ।


Vandana

Content Editor

Related News