ਬੰਗਾਲਦੇਸ਼ ''ਚ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 13

11/11/2019 4:37:37 PM

ਢਾਕਾ (ਭਾਸ਼ਾ): ਬੰਗਲਾਦੇਸ਼ ਵਿਚ 'ਬੁਲਬੁਲ' ਤੁਫਾਨ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 20 ਤੋਂ ਵੱਧ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਕਈ ਘਰ ਨਸ਼ਟ ਹੋ ਗਏ ਹਨ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਵਿਸਥਾਪਿਤ ਹੋਣਾ ਪਿਆ ਹੈ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਚੱਕਰਵਾਤੀ ਤੂਫਾਨ ਐਤਵਾਰ ਨੂੰ ਬੰਗਲਾਦੇਸ਼ ਵਿਚ ਪਹੁੰਚਿਆ ਅਤੇ ਇਸ ਦੌਰਾਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲੀਆਂ। 

ਇਕ ਅੰਗਰੇਜ਼ੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਚੱਕਰਵਾਤ ਨਾਲ ਦੇਸ਼ ਦੇ ਦੱਖਣੀ-ਪੱਛਮੀ ਤਟੀ ਜ਼ਿਲਿਆਂ ਵਿਚ ਲੱਗਭਗ 5000 ਘਰ ਤਬਾਹ ਹੋਏ। ਰਿਪੋਰਟ ਵਿਚ ਕਿਹਾ ਗਿਆ,''ਹੁਣ ਤੱਕ 13 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।'' ਇਹ ਮੌਤਾਂ ਦੱਖਣੀ ਬੰਗਲਾਦੇਸ਼ ਦੇ ਵਿਭਿੰਨ ਹਿੱਸਿਆਂ ਖੁੱਲਣਾ, ਬਰਗੁਨਾ ਅਤੇ ਗੋਪਾਲਗੰਜ਼ ਵਿਚ ਹੋਈਆਂ ਹਨ। ਅਧਿਕਾਰੀਆਂ ਨੇ ਕਈ ਰੂਟਾਂ 'ਤੇ ਕਿਸ਼ਤੀ ਆਵਾਜਾਈ 'ਤੇ ਅਸਥਾਈ ਰੂਪ ਨਾਲ ਰੋਕ ਲਗਾ ਦਿੱਤੀ ਹੈ। 

ਬੰਗਲਾਦੇਸ਼ ਸਰਕਾਰ ਨੇ ਪ੍ਰਭਾਵਿਤ ਲੋਕਾਂ ਨੂੰ ਆਸਰਾ ਦੇਣ ਦੇ ਇੰਤਜ਼ਾਮ ਕੀਤੇ ਹਨ। ਆਫਤ ਪ੍ਰਬੰਧਨ ਅਤੇ ਰਾਹਤ ਰਾਜ ਮੰਤਰੀ ਇਨਾਮੁਰ ਰਹਿਮਾਨ ਨੇ ਕਿਹਾ ਕਿ ਚੱਕਰਵਾਤ ਦੌਰਾਨ 5,787 ਆਸਰਾ ਕੇਂਦਰਾਂ ਵਿਚ 21 ਲੱਖ ਤੋਂ ਵੱਧ ਲੋਕਾਂ ਨੂੰ ਠਹਿਰਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਤੂਫਾਨ ਨਾਲ ਫਸਲ ਨੂੰ ਵੀ ਨੁਕਸਾਨ ਪਹੁੰਚਿਆ ਹੈ।


Vandana

Content Editor

Related News