ਕੋਵਿਡ-19 : ਬੰਗਲਾਦੇਸ਼ ''ਚ ਪਹਿਲੇ ਮਾਮਲੇ ਦੀ ਪੁਸ਼ਟੀ, ਦੱਖਣੀ ਕੋਰੀਆ ''ਚ 7,300 ਇਨਫੈਕਟਿਡ

Monday, Mar 09, 2020 - 11:43 AM (IST)

ਕੋਵਿਡ-19 : ਬੰਗਲਾਦੇਸ਼ ''ਚ ਪਹਿਲੇ ਮਾਮਲੇ ਦੀ ਪੁਸ਼ਟੀ, ਦੱਖਣੀ ਕੋਰੀਆ ''ਚ 7,300 ਇਨਫੈਕਟਿਡ

ਢਾਕਾ/ਸਿਓਲ (ਬਿਊਰੋ): ਬੰਗਲਾਦੇਸ਼ ਨੇ ਦੇਸ਼ ਵਿਚ ਜਾਨਲੇਵਾ ਕੋਰੋਨਾਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉੱਧਰ ਸਰਕਾਰ ਨੇ ਲੋਕਾਂ ਨੂੰ ਨਾ ਘਬਰਾਉਣ ਅਤੇ ਡਾਕਟਰਾਂ ਤੋਂ ਸਲਾਹ ਲੈਣ ਦੀ ਅਪੀਲ ਕੀਤੀ ਹੈ। ਸਰਕਾਰ ਮੁਤਾਬਕ,''ਜੇਕਰ ਉਹਨਾਂ ਨੂੰ ਇਸ ਬੀਮਾਰੀ ਦੇ ਕੋਈ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਰਿਪੋਰਟ ਕਰਨ।'' 

ਜਾਣਕਾਰੀ ਮੁਤਾਬਕ ਦੋ ਪੁਰਸ਼ਾਂ ਅਤੇ ਇਕ ਮਹਿਲਾ ਜਿਹਨਾਂ ਦੀ ਉਮਰ 20 ਤੋਂ 35 ਸਾਲ ਦੇ ਵਿਚ ਹੈ ਦਾ ਸ਼ਨੀਵਾਰ ਨੂੰ ਸਕਰਾਤਮਕ ਪਰੀਖਣ ਕੀਤਾ ਗਿਆ। ਉਹਨਾਂ ਵਿਚੋਂ ਦੋ ਇਟਲੀ ਤੋਂ ਬੰਗਲਾਦੇਸ਼ ਪਰਤੇ ਸਨ। ਇਹਨਾਂ ਵਿਚੋਂ ਔਰਤ ਦੀ ਰਿਪੋਰਟ ਪੌਜ਼ੀਟਿਵ ਪਾਈ ਗਈ।ਉੱਧਰ ਕੋਰੋਨਾਵਇਰਸ ਦਾ ਕਹਿਰ ਦੱਖਣੀ ਕੋਰੀਆ ਵਿਚ ਵੀ ਹੌਲੀ-ਹੌਲੀ ਵੱਧਦਾ ਜਾ ਰਿਹਾ ਹੈ। ਇੱਥੇ ਘੱਟੋ-ਘੱਟ 7,300 ਲੋਕ ਇਸ ਵਾਇਰਸ ਨਾਲ ਇਨਫੈਕਟਿਡ ਹਨ। ਉੱਥੇ ਇਸ ਇਨਫੈਕਸ਼ਨ ਨਾਲ ਮੌਤ ਦਾ ਅੰਕੜਾ 51 ਤੱਕ ਪਹੁੰਚ ਚੁੱਕਾ ਹੈ। 

ਪੜ੍ਹੋ ਇਹ ਅਹਿਮ ਖਬਰ - ਇਸ ਸਾਲ ਖਤਮ ਨਹੀਂ ਹੋਵੇਗਾ ਕੋਰੋਨਾ, SARS ਦਾ ਇਲਾਜ ਲੱਭਣ ਵਾਲੇ ਡਾਕਟਰ ਦਾ ਦਾਅਵਾ

ਕੋਰੀਆ ਸੈਂਟਰ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (KCDC) ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਬੀਤੇ 24 ਘੰਟੇ ਵਿਚ ਦੱਖਣੀ ਕੋਰੀਆ ਵਿਚ 248 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਕ ਦੀ ਮੌਤ ਹੋਈ ਹੈ। ਕੇ.ਸੀ.ਡੀ.ਸੀ. ਦੇ ਮੁਤਾਬਕ ਇਸ ਇਨਫੈਕਸ਼ਨ ਨਾਲ ਪੀੜਤ 166 ਲੋਕ  ਠੀਕ ਹੋ ਚੁੱਕੇ ਹਨ ਅਤੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬੀਤੇ 24 ਘੰਟੇ ਦੇ ਅੰਦਰ 36 ਲੋਕ ਇਸ ਵਾਇਰਸ ਨਾਲ ਠੀਕ ਵੀ ਹੋਏ ਹਨ।


author

Vandana

Content Editor

Related News