ਬੰਗਲਾਦੇਸ਼ ''ਚ ਚੱਕਰਵਾਤ, ਲੱਖਾਂ ਲੋਕ ਪਹੁੰਚਾਏ ਗਏ ਸੁਰੱਖਿਅਤ ਸਥਾਨ

11/10/2019 10:58:07 AM

ਢਾਕਾ (ਭਾਸ਼ਾ) ਬੰਗਲਾਦੇਸ਼ ਵਿਚ ਐਤਵਾਰ ਸਵੇਰੇ ਸ਼ਕਤੀਸ਼ਾਲੀ ਚੱਕਰਵਾਤ 'ਬੁਲਬੁਲ' ਦੇ ਆਉਣ ਕਾਰਨ ਲੱਖਾਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ। ਬੰਗਲਾਦੇਸ਼ ਦੇ ਜੂਨੀਅਰ ਆਫਤ ਪ੍ਰਬੰਧਨ ਮੰਤਰੀ ਐਨਾਮੁਰ ਰਹਿਮਾਨ ਨੇ ਦੱਸਿਆ ਕਿ 18 ਲੱਖ ਤੋਂ ਵੱਧ ਲੋਕਾਂ ਨੂੰ ਸ਼ਨੀਵਾਰ ਸ਼ਾਮ ਤੱਕ ਸੁਰੱਖਿਅਤ ਕੱਢਿਆ ਗਿਆ। ਸ਼ਨੀਵਾਰ ਸਵੇਰ ਤੱਕ 5000 ਤੋਂ ਵੱਧ ਆਸਰਾਘਰ ਤਿਆਰ ਕੀਤੇ ਗਏ ਸਨ। 

ਚੱਕਰਵਾਤ ਦੇ ਕਾਰਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲੀਆਂ ਜਦਕਿ ਤੱਟ ਪਾਰ ਕਰਨ ਦੇ ਬਾਅਦ ਇਸ ਦੇ ਕਮਜ਼ੋਰ ਪੈਣ ਦੀ ਸੰਭਾਵਨਾ ਹੈ। ਚੱਕਰਵਾਤ ਗੰਗਾਸਾਗਰ ਦੇ ਕਿਨਾਰੇ ਟਕਰਾਇਆ ਅਤੇ ਇਹ 'ਖੁੱਲ੍ਹਣਾ' ਖੇਤਰ ਤੋਂ ਹੋ ਕੇ ਲੰਘੇਗਾ, ਜਿਸ ਵਿਚ ਸੁੰਦਰਬਨ ਵੀ ਆਉਂਦਾ ਹੈ। ਇਕ ਟੀ.ਵੀ. ਚੈਨਲ ਦੀ ਖਬਰ ਮੁਤਾਬਕ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਬੰਗਲਾਦੇਸ਼ ਦੀ ਜਲ ਸੈਨਾ ਅਤੇ ਤੱਟ ਰੱਖਿਅਕ ਬਲ ਨੂੰ ਤਿਆਰ ਰੱਖਿਆ ਗਿਆ ਹੈ।


Vandana

Content Editor

Related News