ਬੰਗਲਾਦੇਸ਼ ਨਾਗਰਿਕਾਂ ਨੂੰ ਦੇਵੇਗਾ ਵਾਪਸੀ ਦੀ ਇਜਾਜ਼ਤ, ਮੰਗੀ ਭਾਰਤ ਤੋਂ ਸੂਚੀ

12/16/2019 3:33:35 PM

ਢਾਕਾ (ਬਿਊਰੋ): ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ. ਅਬਦੁੱਲ ਮੋਮੀਨ ਦਾ ਕਹਿਣਾ ਹੈ ਕਿ ਉਹਨਾਂ ਦੇ ਦੇਸ਼ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਬੰਗਲਾਦੇਸ਼ੀ ਨਾਗਰਿਕਾਂ ਦੀ ਸੂਚੀ ਦੇਵੇ ਜਿਹੜੇ ਭਾਰਤ ਵਿਚ ਗੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਹਨ। ਉਹ ਅਜਿਹੇ ਲੋਕਾਂ ਨੂੰ ਵਾਪਸ ਸੱਦਣ ਲਈ ਤਿਆਰ ਹਨ। ਨੈਸ਼ਨਲ ਰਜਿਸਟਰ ਆਫ ਸਿਟੀਜਨਸਿਪ (ਐੱਨ.ਆਰ.ਸੀ.) ਨੂੰ ਲੈਕੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਹਨਾਂ ਨੇ ਇਹ ਗੱਲ ਕਹੀ। ਮੋਮੀਨ ਨੇ ਵੀਰਵਾਰ ਨੂੰ ਆਪਣੀ ਭਾਰਤ ਯਾਤਰਾ ਇਹ ਕਹਿੰਦੇ ਹੋਏ ਰੱਦ ਕਰ ਦਿੱਤੀ ਸੀ ਕਿ ਉਹ ਕਾਫੀ ਬਿੱਜੀ ਹਨ। 

ਉਹਨਾਂ ਦਾ ਕਹਿਣਾ ਹੈ ਕਿ ਬੰਗਲਾਦੇਸ਼-ਭਾਰਤ ਦੇ ਰਿਸ਼ਤੇ ਵਧੀਆ ਹਨ ਅਤੇ ਉਹਨਾਂ 'ਤੇ ਕੋਈ ਪ੍ਰਭਾਵ ਨਹੀਂ ਪਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਨੇ ਐੱਨ.ਆਰ.ਸੀ. ਪ੍ਰਕਿਰਿਆ ਨੂੰ ਆਪਣਾ ਅੰਦਰੂਨੀ ਮਾਮਲਾ ਦੱਸਿਆ ਹੈ ਅਤੇ ਢਾਕਾ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਹੈ ਕਿ ਇਸ ਨਾਲ ਬੰਗਲਾਦੇਸ਼ ਨੂੰ ਕੋਈ ਫਰਕ ਨਹੀਂ ਪਵੇਗਾ। ਮੋਮੀਨ ਨੇ ਉਹਨਾਂ ਅਟਕਲਾਂ ਨੂੰ ਵੀ ਖਾਰਿਜ ਕੀਤਾ ਜਿਹਨਾਂ ਵਿਚ ਕਿਹਾ ਜਾ ਰਿਹਾ ਸੀ ਕਿ ਕੁਝ ਭਾਰਤੀ ਗੈਰ ਕਾਨੂੰਨੀ ਤਰੀਕੇ ਨਾਲ ਬੰਗਲਾਦੇਸ਼ ਵਿਚ ਦਾਖਲ ਹੋ ਰਹੇ ਹਨ।ਉਹ ਅਰਥਵਿਵਸਥਾ ਦੇ ਕਾਰਨ ਦਲਾਲਾਂ ਜ਼ਰੀਏ ਬੰਗਲਾਦੇਸ਼ ਆ ਰਹੇ ਹਨ।

ਉਹਨਾਂ ਨੇ ਮੀਡੀਆ ਨਾਲ ਗੱਲਬਾਤ ਵਿਚ ਦੱਸਿਆ ਕਿ ਸਾਡੇ ਨਾਗਰਿਕਾਂ ਦੇ ਇਲਾਵਾ ਜਿਹੜਾ ਕੋਈ ਵੀ ਬੰਗਲਾਦੇਸ਼ ਵਿਚ ਦਾਖਲ ਹੋਵੇਗਾ ਅਸੀਂ ਉਸ ਨੂੰ ਵਾਪਸ ਭੇਜ ਦੇਵਾਂਗੇ। ਵਿਦੇਸ਼ ਮੰਤਰੀ ਨੇ ਨਵੀਂ ਦਿੱਲੀ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਵਿਚ  ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਬੰਗਲਾਦੇਸ਼ੀਆਂ ਦੀ ਸੂਚੀ ਦੇਵੇ ਤਾਂ ਜੋ ਉਹ ਉਹਨਾਂ ਨੂੰ ਵਾਪਸ ਦੇਸ਼ ਬੁਲਾ ਸਕਣ। ਉਹਨਾਂ ਨੇ ਕਿਹਾ,''ਅਸੀਂ ਬੰਗਲਾਦੇਸ਼ੀ ਨਾਗਰਿਕਾਂ ਨੂੰ ਵਾਪਸ ਬੁਲਾ ਲਵਾਂਗੇ ਕਿਉਂਕਿ ਉਹਨਾਂ ਕੋਲ ਆਪਣੇ ਦੇਸ਼ ਵਿਚ ਦਾਖਲ ਹੋਣ ਦਾ ਅਧਿਕਾਰ ਹੈ।''
 


Vandana

Content Editor

Related News