ਬੰਗਲਾਦੇਸ਼ : ਡੇਂਗੂ ਦੇ 12,000 ਮਰੀਜ਼ ਹਸਪਤਾਲ ''ਚ ਭਰਤੀ
Monday, Aug 19, 2019 - 01:32 PM (IST)

ਢਾਕਾ (ਏਜੰਸੀ)— ਬੰਗਲਾਦੇਸ਼ ਦੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ 12 ਤੋਂ 18 ਅਗਸਤ ਦੇ ਵਿਚ ਘੱਟੋ-ਘੱਟ 12,000 ਡੇਂਗੂ ਦੇ ਮਰੀਜ਼ ਹਸਪਤਾਲ ਵਿਚ ਭਰਤੀ ਕਰਵਾਏ ਗਏ। ਇੱਥੇ ਐਤਵਾਰ ਨੂੰ 24 ਘੰਟਿਆਂ ਵਿਚ 8 ਵਜੇ ਤੋਂ ਢਾਕਾ ਦੇ 734 ਦੇ ਮੁਕਾਬਲੇ ਵਿਚ ਦੇਸ਼ ਭਰ ਦੇ 972 ਡੇਂਗੂ ਮਰੀਜ਼ ਹਸਪਤਾਲ ਵਿਚ ਭਰਤੀ ਕਰਵਾਏ ਗਏ। ਮਰੀਜ਼ਾਂ ਦੀ ਗਿਣਤੀ ਵੱਧਣ ਨਾਲ ਢਾਕਾ ਦੇ ਬਾਹਰ ਦੇ ਹਸਪਤਾਲਾਂ ਨੂੰ ਖਾਸ ਕਰ ਕੇ ਦੂਰ-ਦੁਰਾਡੇ ਅਤੇ ਪੇਂਡੂ ਖੇਤਰਾਂ ਵਿਚ ਸਿਹਤ ਸਹੂਲਤਾਂ ਦੇ ਗੈਰ ਲੋੜੀਂਦੇ ਪ੍ਰਬੰਧ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਹਸਪਤਾਲ ਦੇ ਸੁਪਰਡੈਂਟ ਕਮੋਡਾ ਪ੍ਰੋਸਾਦ ਸਾਹਾ ਨੇ ਦੱਸਿਆ ਕਿ 500 ਬੈੱਡ ਵਾਲਾ ਫਰੀਦਪੁਰ ਮੈਡੀਕਲ ਕਾਲਜ ਹਸਪਤਾਲ ਹੁਣ 751 ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ, ਜਿਨ੍ਹਾਂ ਵਿਚੋਂ 277 ਡੇਂਗੂ ਦੇ ਮਰੀਜ਼ ਹਨ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਡੇਂਗੂ ਦਾ ਮੌਜੂਦਾ ਦੌਰ ਢਾਕਾ ਤੋਂ ਸ਼ੁਰੂ ਹੋਇਆ ਅਤੇ ਹੁਣ ਬਾਹਰੀ ਜ਼ਿਲਿਆਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ ਕਿਉਂਕਿ ਵੱਡੀ ਗਿਣਤੀ ਵਿਚ ਲੋਕਾਂ ਨੇ ਈਦ ਦੀਆਂ ਛੁੱਟੀਆਂ ਦੌਰਾਨ ਰਾਜਧਾਨੀ ਦੇ ਵੱਖ-ਵੱਖ ਜ਼ਿਲਿਆਂ ਵਿਚ ਯਾਤਰਾ ਕੀਤੀ ਸੀ।