ਪਾਕਿਸਤਾਨ ’ਚ ਡਕੈਤਾਂ ਦਾ ਪੁਲਸ ਚੈੱਕ-ਪੋਸਟ ’ਤੇ ਹਮਲਾ, 2 ਪੁਲਸ ਮੁਲਾਜ਼ਮ ਕੀਤੇ ਅਗਵਾ

Monday, Mar 13, 2023 - 02:24 AM (IST)

ਪਾਕਿਸਤਾਨ ’ਚ ਡਕੈਤਾਂ ਦਾ ਪੁਲਸ ਚੈੱਕ-ਪੋਸਟ ’ਤੇ ਹਮਲਾ, 2 ਪੁਲਸ ਮੁਲਾਜ਼ਮ ਕੀਤੇ ਅਗਵਾ

ਗੁਰਦਾਸਪੁਰ/ਸਿੰਧ (ਏ. ਐੱਨ. ਆਈ., ਵਿਨੋਦ)-ਡਕੈਤਾਂ ਨੇ ਸਿੰਧ ਦੀ ਕੰਧਕੋਟ ਤਹਿਸੀਲ ਕੋਲ ਦੁਰਾਨੀ ਮੇਹਰ ਦੇ ਕੱਚੇ ਇਲਾਕੇ ’ਚ ਇਕ ਪੁਲਸ ਚੈੱਕ-ਪੋਸਟ ’ਤੇ ਹਮਲਾ ਕੀਤਾ ਅਤੇ 2 ਪੁਲਸ ਮੁਲਾਜ਼ਮਾਂ ਨੂੰ ਅਗਵਾ ਕਰ ਲਿਆ। ਡਕੈਤਾਂ ਨੇ ਆਪਣੀ ਹਿਰਾਸਤ ’ਚ 2 ਲੋਕਾਂ ਦਾ ਇਕ ਵੀਡੀਓ ਅਪਲੋਡ ਕਰਦਿਆਂ ਇਕ 13 ਸਾਲਾ ਸ਼ੱਕੀ ਵਾਜਿਦ ਦੀ ਰਿਹਾਈ ਦੀ ਮੰਗ ਕੀਤੀ, ਜਿਸ ਨੂੰ ਪਹਿਲਾਂ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਜ਼ੀਰਕਪੁਰ ’ਚ ਖ਼ੌਫ਼ਨਾਕ ਵਾਰਦਾਤ, ਚਾਕੂਆਂ ਨਾਲ ਹਮਲਾ ਕਰ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

ਸਿੰਧ ਕੈਬਨਿਟ ਨੇ ਕੱਚਾ ਖੇਤਰ ’ਚ ਡਕੈਤਾਂ ਦੇ ਖ਼ਿਲਾਫ਼ ਇਕ ਸਾਂਝਾ ਆਪ੍ਰੇਸ਼ਨ ਚਲਾਉਣ ਦਾ ਫ਼ੈਸਲਾ ਕੀਤਾ, ਜਿਸ ’ਚ ਸਿੰਧ, ਪੰਜਾਬ ਅਤੇ ਬਲੋਚਿਸਤਾਨ ਪੁਲਸ ਵਿਭਾਗ ਹਿੱਸਾ ਲੈਣਗੇ। ਜਨਵਰੀ ’ਚ ਸਿੰਧ ਪੁਲਸ ਨੇ ਮਿਲਟਰੀ-ਗ੍ਰੇਡ ਦੇ ਆਧੁਨਿਕ ਅਤੇ ਭਾਰੀ ਹਥਿਆਰਾਂ ਦੀ ਖਰੀਦ ਲਈ 2.79 ਬਿਲੀਅਨ ਪਾਕਿਸਤਾਨੀ ਰੁਪਏ ਮੰਗੇ ਸਨ।

ਇਹ ਖ਼ਬਰ ਵੀ ਪੜ੍ਹੋ : ਨਾਜਾਇਜ਼ ਖਣਨ ਖ਼ਿਲਾਫ਼ ਵੱਡੀ ਕਾਰਵਾਈ, 4 ਪੋਕਲੇਨ ਮਸ਼ੀਨਾਂ ਤੇ 5 ਟਿੱਪਰ ਕੀਤੇ ਜ਼ਬਤ


author

Manoj

Content Editor

Related News