ਵਟਸਐਪ, ਫੇਸਬੁੱਕ ਤੇ ਯੂਟਿਊਬ 'ਤੇ BAN ! ਇਸ ਦੇਸ਼ ਨੇ ਸੋਸ਼ਲ ਮੀਡੀਆ 'ਤੇ ਕੀਤੀ ਵੱਡੀ ਕਾਰਵਾਈ
Thursday, Feb 12, 2026 - 01:43 PM (IST)
ਇੰਟਰਨੈਸ਼ਨਲ ਡੈਸਕ : ਰੂਸ ਦੀ ਪੁਤਿਨ ਸਰਕਾਰ ਨੇ ਅਮਰੀਕੀ ਸੋਸ਼ਲ ਮੀਡੀਆ ਪਲੇਟਫਾਰਮਾਂ ਵਿਰੁੱਧ ਇੱਕ ਬਹੁਤ ਵੱਡਾ ਕਦਮ ਚੁੱਕਦੇ ਹੋਏ ਦੇਸ਼ ਵਿੱਚ ਵਟਸਐਪ (WhatsApp), ਫੇਸਬੁੱਕ (Facebook), ਇੰਸਟਾਗ੍ਰਾਮ (Instagram) ਅਤੇ ਯੂਟਿਊਬ (YouTube) 'ਤੇ ਪਾਬੰਦੀ ਲਗਾ ਦਿੱਤੀ ਹੈ। ਰਿਪੋਰਟਾਂ ਅਨੁਸਾਰ, ਰੂਸੀ ਨਾਗਰਿਕ ਹੁਣ ਇਨ੍ਹਾਂ ਪ੍ਰਸਿੱਧ ਐਪਸ ਦੀ ਵਰਤੋਂ ਨਹੀਂ ਕਰ ਪਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਕਾਰਵਾਈ ਤੋਂ ਸਿਰਫ਼ ਇੱਕ ਦਿਨ ਪਹਿਲਾਂ ਸਰਕਾਰ ਨੇ ਮੈਸੇਜਿੰਗ ਐਪ ਟੈਲੀਗ੍ਰਾਮ (Telegram) 'ਤੇ ਵੀ ਰੋਕ ਲਗਾ ਦਿੱਤੀ ਸੀ।
ਸਰਕਾਰੀ ਪਲੇਟਫਾਰਮਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼
ਜਾਣਕਾਰੀ ਅਨੁਸਾਰ ਰੂਸ ਸਰਕਾਰ ਚਾਹੁੰਦੀ ਹੈ ਕਿ ਦੇਸ਼ ਦੇ ਨਾਗਰਿਕ ਵਿਦੇਸ਼ੀ ਐਪਸ ਦੀ ਬਜਾਏ ਸਰਕਾਰੀ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਸ਼ੁਰੂ ਕਰਨ। ਰੂਸ ਦੀ ਰੈਗੂਲੇਟਰੀ ਸੰਸਥਾ 'ਰੋਸਕੋਮਨਾਡਜ਼ੋਰ' (Roskomnadzor) ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਨ੍ਹਾਂ ਪਲੇਟਫਾਰਮਾਂ 'ਤੇ ਸ਼ਿਕੰਜਾ ਕੱਸਿਆ ਹੈ। ਇਨ੍ਹਾਂ ਵੈੱਬਸਾਈਟਾਂ ਦੇ ਡੋਮੇਨ ਨਾਵਾਂ ਨੂੰ ਰੂਸ ਦੇ ਰਾਸ਼ਟਰੀ ਡੋਮੇਨ ਨੇਮ ਸਿਸਟਮ (DNS) ਤੋਂ ਹਟਾ ਦਿੱਤਾ ਗਿਆ ਹੈ।
ਕੌਮਾਂਤਰੀ ਮੀਡੀਆ ਸੰਸਥਾਵਾਂ 'ਤੇ ਵੀ ਡਿੱਗੀ ਗਾਜ
ਪੁਤਿਨ ਸਰਕਾਰ ਨੇ ਸਿਰਫ਼ ਸੋਸ਼ਲ ਮੀਡੀਆ ਹੀ ਨਹੀਂ, ਸਗੋਂ ਕਈ ਕੌਮਾਂਤਰੀ ਮੀਡੀਆ ਸੰਸਥਾਵਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਪ੍ਰਭਾਵਿਤ ਹੋਣ ਵਾਲੀਆਂ ਵੈੱਬਸਾਈਟਾਂ ਵਿੱਚ ਬੀਬੀਸੀ (BBC), ਡੌਇਚੇ ਵੇਲੇ ਅਤੇ ਰੇਡੀਓ ਫ੍ਰੀ ਯੂਰਪ ਸ਼ਾਮਲ ਹਨ। ਇਸ ਤੋਂ ਇਲਾਵਾ, ਗੁਮਨਾਮ ਬ੍ਰਾਊਜ਼ਿੰਗ ਲਈ ਵਰਤੇ ਜਾਣ ਵਾਲੇ ਟੌਰ ਬ੍ਰਾਊਜ਼ਰ (Tor Browser) ਨੂੰ ਵੀ ਬਲਾਕ ਕਰ ਦਿੱਤਾ ਗਿਆ ਹੈ।
'ਸੋਵਰੇਨ ਇੰਟਰਨੈੱਟ' ਕਾਨੂੰਨ ਤਹਿਤ ਹੋਈ ਕਾਰਵਾਈ
ਰੂਸ ਵਿੱਚ ਹੁਣ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਲਈ ਦੇਸ਼ ਦੇ ਰਾਸ਼ਟਰੀ DNS ਸਿਸਟਮ ਦੀ ਵਰਤੋਂ ਕਰਨਾ ਲਾਜ਼ਮੀ ਹੋ ਗਿਆ ਹੈ, ਜੋ ਸਰਕਾਰੀ ਏਜੰਸੀ ਦੀ ਨਿਗਰਾਨੀ ਹੇਠ ਕੰਮ ਕਰਦਾ ਹੈ। ਇਹ ਕਦਮ “ਸੋਵਰੇਨ ਇੰਟਰਨੈੱਟ” ਕਾਨੂੰਨ ਤਹਿਤ ਇੰਟਰਨੈੱਟ ਕੰਟਰੋਲ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਚੁੱਕਿਆ ਗਿਆ ਹੈ।
ਦੱਸ ਦੇਈਏ ਕਿ ਰੂਸ ਨੇ ਪਹਿਲਾਂ ਹੀ ਵਟਸਐਪ ਅਤੇ ਟੈਲੀਗ੍ਰਾਮ ਦੀ ਕਾਲਿੰਗ ਫੀਚਰ 'ਤੇ ਰੋਕ ਲਗਾਈ ਹੋਈ ਸੀ ਅਤੇ ਪਿਛਲੇ ਸਾਲ ਦਸੰਬਰ ਵਿੱਚ ਐਪਲ ਦੇ ਫੇਸਟਾਈਮ ਅਤੇ ਸਨੈਪਚੈਟ ਨੂੰ ਵੀ ਬੈਨ ਕਰ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
