ਜਨਤਕ ਥਾਵਾਂ ''ਤੇ ਚਿਹਰਾ ਢੱਕਣ ''ਤੇ ਪਾਬੰਦੀ ਲਾਗੂ

Wednesday, Jan 01, 2025 - 04:52 PM (IST)

ਜਨਤਕ ਥਾਵਾਂ ''ਤੇ ਚਿਹਰਾ ਢੱਕਣ ''ਤੇ ਪਾਬੰਦੀ ਲਾਗੂ

ਬਰਨ (ਯੂ. ਐੱਨ. ਆਈ.)- ਸਵਿਟਜ਼ਰਲੈਂਡ ਵਿਚ ਬੁੱਧਵਾਰ ਨੂੰ ਜਨਤਕ ਥਾਵਾਂ 'ਤੇ ਆਪਣਾ ਮੂੰਹ ਢੱਕਣ 'ਤੇ ਪਾਬੰਦੀ ਲਾਗੂ ਹੋ ਗਈ। ਇਹ ਪਾਬੰਦੀ 2021 ਵਿੱਚ ਪਾਸ ਕੀਤੀ ਗਈ ਸੀ। ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਨੂੰ 1,000 ਸਵਿਸ ਫ੍ਰੈਂਕ ਜਾਂ 1,100 ਡਾਲਰ ਤੋਂ ਵੱਧ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਵਿਟਜ਼ਰਲੈਂਡ ਦੀ ਸਰਕਾਰ ਨੇ 6 ਨਵੰਬਰ ਨੂੰ ਜਨਤਕ ਥਾਵਾਂ 'ਤੇ ਚਿਹਰਾ ਢੱਕਣ 'ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਦੀ ਤਾਰੀਖ਼ 1 ਜਨਵਰੀ, 2025 ਤੋਂ ਲਾਗੂ ਕੀਤੀ ਸੀ। ਇਹ ਫ਼ੈਸਲਾ 7 ਮਾਰਚ, 2021 ਨੂੰ ਸਵਿਸ ਲੋਕਾਂ ਦੁਆਰਾ ਸ਼ੁਰੂ ਕੀਤੇ ਗਏ ਜਨਮਤ ਸੰਗ੍ਰਹਿ ਤੋਂ ਬਾਅਦ ਲਿਆ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ- 38 ਸਾਲਾ ਵਿਅਕਤੀ ਨੇ 2025 ਲਈ ਕੀਤੀ ਹੈਰਾਨੀਜਨਕ ਭਵਿੱਖਬਾਣੀ

ਇੱਥੇ ਦੱਸ ਦਈਏ ਕਿ ਇਹ ਪਾਬੰਦੀ ਹਵਾਈ ਜਹਾਜ਼ਾਂ, ਕੂਟਨੀਤਕ ਜਾਂ ਕੌਂਸਲਰ ਅਹਾਤੇ, ਧਾਰਮਿਕ ਸਥਾਨਾਂ, ਜਾਂ ਅਜਿਹੀਆਂ ਸਥਿਤੀਆਂ 'ਤੇ ਲਾਗੂ ਨਹੀਂ ਹੁੰਦੀ, ਜਿੱਥੇ ਕਿਸੇ ਦਾ ਚਿਹਰਾ ਢੱਕਣ ਨਾਲ ਸਿਹਤ ਜਾਂ ਸੁਰੱਖਿਆ ਨੂੰ ਖਤਰਾ ਪੈਦਾ ਹੁੰਦਾ ਹੈ ਜਾਂ ਸਥਾਨਕ ਰੀਤੀ-ਰਿਵਾਜਾਂ ਦੀ ਪਾਲਣਾ ਵਿੱਚ ਵਿਘਨ ਪੈਂਦਾ ਹੈ। ਜੇਕਰ ਉਲੰਘਣਾ ਕਰਨ ਵਾਲੇ ਤੁਰੰਤ ਭੁਗਤਾਨ ਕਰਦੇ ਹਨ ਤਾਂ ਉਨ੍ਹਾਂ ਨੂੰ 100 ਫ੍ਰੈਂਕ ਜੁਰਮਾਨਾ ਕੀਤਾ ਜਾਵੇਗਾ ਜਾਂ ਜੇਕਰ ਉਹ ਮੌਕੇ 'ਤੇ ਭੁਗਤਾਨ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਨੂੰ 1000 ਫ੍ਰੈਂਕ ਜੁਰਮਾਨਾ ਲਗਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News