ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ‘ਸਕ੍ਰੀਨ’ ਦੇਖਣ ’ਤੇ ਪਾਬੰਦੀ

Saturday, Sep 07, 2024 - 05:51 PM (IST)

ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ‘ਸਕ੍ਰੀਨ’ ਦੇਖਣ ’ਤੇ ਪਾਬੰਦੀ

ਸਟਾਕਹੋਮ - ਸਵੀਡਨ 'ਚ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ 'ਸਕ੍ਰੀਨ' ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਟੀਵੀ ਅਤੇ ਮੋਬਾਈਲ ਫ਼ੋਨ ਸਮੇਤ ਕਿਸੇ ਵੀ 'ਸਕ੍ਰੀਨ' ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਐਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ 2 ਤੋਂ 5 ਸਾਲ ਦੇ ਬੱਚੇ ਦਿਨ ’ਚ ਵੱਧ ਤੋਂ ਵੱਧ ਇਕ ਘੰਟੇ ਲਈ ਸਕ੍ਰੀਨ ਦੀ ਵਰਤੋਂ ਕਰ ਸਕਦੇ ਹਨ, ਜਦੋਂ ਕਿ 6 ਤੋਂ 12 ਸਾਲ ਦੇ ਬੱਚੇ ਦੋ ਘੰਟੇ ਸਕ੍ਰੀਨ ਦੀ ਵਰਤੋਂ ਕਰ ਸਕਦੇ ਹਨ। ਇਸ ’ਚ ਕਿਹਾ ਗਿਆ ਹੈ ਕਿ ਅੱਲ੍ਹੜਾਂ ਨੂੰ ਦਿਨ ’ਚ ਵੱਧ ਤੋਂ ਵੱਧ 3  ਘੰਟੇ ਲਈ ਸਕ੍ਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ -ਪਾਕਿ 'ਚ ਲੋੜੀਂਦੇ ਡਾਕੂਆਂ ਨੇ ਸ਼ੁਰੂ ਕੀਤੇ ਆਪਣੇ ਯੂ-ਟਿਊਬ ਚੈਨਲ

ਇਸ ਦੌਰਾਨ ਸਵੀਡਨ ਦੀ ਸਰਕਾਰ ਨੇ ਇਹ ਸਲਾਹ ਅਜਿਹੇ ਸਮੇਂ ਜਾਰੀ ਕੀਤੀ ਹੈ ਜਦੋਂ ਵੱਖ-ਵੱਖ ਖੋਜਾਂ ਨੇ ਦਿਖਾਇਆ ਹੈ ਕਿ 'ਸਕ੍ਰੀਨ' ਦੀ ਜ਼ਿਆਦਾ ਵਰਤੋਂ ਬੱਚਿਆਂ ਅਤੇ ਅੱਲ੍ਹੜਾਂ 'ਚ ਨੀਂਦ ਦੀ ਗੁਣਵੱਤਾ 'ਤੇ ਅਸਰ ਪਾ ਰਹੀ ਹੈ ਜਿਸ ਕਾਰਨ ਡਿਪ੍ਰੈਸ਼ਨ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ ਅਤੇ ਸਰੀਰਕ ਸਰਗਰਮੀਆਂ 'ਚ ਲਗਾਤਾਰ ਕਮੀ ਆ ਰਹੀ ਹੈ। ਦੱਸ ਦਈਏ ਕਿ ਅਮਰੀਕਾ, ਆਇਰਲੈਂਡ, ਕੈਨੇਡਾ, ਆਸਟ੍ਰੇਲੀਆ ਅਤੇ ਫਰਾਂਸ ਵਰਗੇ ਦੇਸ਼ਾਂ ਨੇ ਵੀ ਅਜਿਹੀ ਸਲਾਹ ਜਾਰੀ ਕੀਤੀ ਹੈ, ਜਿਨ੍ਹਾਂ ’ਚੋਂ ਫਰਾਂਸ ਨੇ ਸਭ ਤੋਂ ਸਖ਼ਤ ਸਲਾਹ ਜਾਰੀ ਕੀਤੀ ਹੈ ਕਿ ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕ੍ਰੀਨ ਦੀ ਵਰਤੋਂ ਕਰਨ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sunaina

Content Editor

Related News