ਮਰਦਾਂ ਦਾ ਗੰਜਾਪਨ ਦੂਰ ਕਰਨ ਲਈ ਵਿਗਿਆਨੀਆਂ ਨੇ ਬਣਾਇਆ ਖਾਸ ਯੰਤਰ

09/21/2019 8:05:24 PM

ਲੰਡਨ— ਸਾਰਿਆਂ ਨੂੰ ਆਪਣੇ ਵਾਲਾਂ ਨਾਲ ਪਿਆਰ ਹੁੰਦਾ ਹੈ ਕਿਉਂਕਿ ਕਿਸੇ ਦੀ ਵੀ ਖੂਬਸੂਰਤੀ 'ਚ ਵਾਲਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਰੋਜ਼ਾਨਾ ਜੇਕਰ ਤੁਹਾਡੇ 50 ਤੋਂ 100 ਵਾਲ ਟੁੱਟਦੇ ਹਨ ਤਾਂ ਆਮ ਗੱਲ ਹੈ। ਹਾਲਾਂਕਿ ਬਹੁਤ ਜ਼ਿਆਦਾ ਵਾਲ ਟੁੱਟਣ ਲੱਗਣ ਅਤੇ ਨਵੇਂ ਵਾਲ ਨਾ ਆਉਣ ਤਾਂ ਇਹ ਪ੍ਰੇਸ਼ਾਨੀ ਵਾਲੀ ਗੱਲ ਹੋ ਸਕਦੀ ਹੈ ਪਰ ਵਾਲ ਝੜਨ ਤੋਂ ਪ੍ਰੇਸ਼ਾਨ ਲੋਕਾਂ ਲਈ ਇਕ ਚੰਗੀ ਖਬਰ ਹੈ। ਖੋਜਕਾਰਾਂ ਨੇ ਇਕ ਅਜਿਹਾ ਯੰਤਰ ਵਿਕਸਤ ਕੀਤਾ ਹੈ, ਜੋ ਮਰਦਾਂ ਦੇ ਗੰਜੇਪਨ ਨੂੰ ਦੂਰ ਕਰਨ 'ਚ ਮਦਦਗਾਰ ਸਾਬਿਤ ਹੋ ਸਕਦਾ ਹੈ। ਇਸ ਯੰਤਰ ਨੂੰ ਬੇਸਬਾਲ ਕੈਪ ਦੇ ਹੇਠਾਂ ਪਹਿਨਿਆ ਜਾ ਸਕਦਾ ਹੈ।

ਪਹਿਨਣ ਵਾਲੇ ਤੋਂ ਊਰਜਾ ਪ੍ਰਾਪਤ ਕਰਦੈ ਇਹ ਯੰਤਰ
ਇਹ ਯੰਤਰ ਪਹਿਨਣ ਵਾਲੇ ਵਿਅਕਤੀ ਤੋਂ ਊਰਜਾ ਪ੍ਰਾਪਤ ਕਰਦਾ ਹੈ ਅਤੇ ਵਾਲਾਂ ਦੇ ਰੋਗਾਂ ਨੂੰ ਠੀਕ ਕਰਨ ਲਈ ਇਲੈਕਟ੍ਰਿਕ ਪਲਸ ਭੇਜਦਾ ਹੈ। ਇਸ ਨਾਲ ਵਾਲ ਫਿਰ ਤੋਂ ਉੱਗਣ ਲੱਗਦੇ ਹਨ। ਇਹ ਯੰਤਰ ਪਹਿਨਣ ਵਾਲੇ ਵਿਅਕਤੀ ਦੀ ਗਤੀਵਿਧੀ ਤੋਂ ਊਰਜਾ ਪ੍ਰਾਪਤ ਕਰਦਾ ਹੈ, ਇਸ ਲਈ ਇਸ ਨੂੰ ਭਾਰੀ ਬੈਟਰੀ ਪੈਕ ਜਾਂ ਹੋਰ ਇਲੈਕਟ੍ਰਾਨਿਕਸ ਦੀ ਲੋੜ ਨਹੀਂ ਹੁੰਦੀ। ਅਸਲ 'ਚ ਇਸ ਨੂੰ ਬੇਸਬਾਲ ਟੋਪੀ ਦੇ ਹੇਠਾਂ ਸਾਵਧਾਨੀ ਨਾਲ ਪਹਿਨਿਆ ਜਾ ਸਕਦਾ ਹੈ।


Baljit Singh

Content Editor

Related News