ਪਿਤਾ ਦੀ ਮੌਤ ਕਾਰਨ ਬੇਕਰਸਫੀਲਡ ਨਿਵਾਸੀ ਧਾਲੀਵਾਲ ਪਰਿਵਾਰ ਨੂੰ ਸਦਮਾ

Wednesday, Jul 22, 2020 - 10:03 AM (IST)

ਪਿਤਾ ਦੀ ਮੌਤ ਕਾਰਨ ਬੇਕਰਸਫੀਲਡ ਨਿਵਾਸੀ ਧਾਲੀਵਾਲ ਪਰਿਵਾਰ ਨੂੰ ਸਦਮਾ

ਬੇਕਰਸਫੀਲਡ, (ਨੀਟਾ ਮਾਛੀਕੇ)- ਬੇਕਰਸਫੀਲਡ ਨਿਵਾਸੀ ਅਨੰਦ ਟਰੱਕ ਰਿਪੇਅਰ ਸ਼ਾਪ ਵਾਲੇ ਜਗਨਾਹਰ ਸਿੰਘ ਧਾਲੀਵਾਲ (ਨਾਹਰਾ ਬਿਲਾਸਪੁਰ) ਅਤੇ ਪਰਿਵਾਰ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ. ਜਸਵੰਤ ਸਿੰਘ ਧਾਲੀਵਾਲ (90) ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ।

ਉਨ੍ਹਾਂ ਦਾ ਪਿਛਲਾ ਪਿੰਡ ਬਿਲਾਸਪੁਰ ਜ਼ਿਲ੍ਹਾ ਮੋਗਾ ਵਿਚ ਹੈ ਅਤੇ ਉਹ ਪਿਛਲੇ 18 ਤੋਂ ਅਮਰੀਕਾ ਵਿਖੇ ਆਪਣੇ ਬੱਚਿਆ ਕੋਲ ਰਹਿ ਰਹੇ ਸਨ। ਉਨ੍ਹਾਂ ਦੀ ਦੇਹ ਦਾ ਅੰਤਿਮ ਸੰਸਕਾਰ ਮਿਤੀ 26 ਜੁਲਾਈ ਦਿਨ ਐਤਵਾਰ  ਨੂੰ ਗ੍ਰੀਨ-ਲਾਨ ਫਿਊਨਰਲ ਹੋਂਮ ਬੇਕਰਸਫੀਲਡ (2739 panama lane) ਵਿਖੇ ਸਵੇਰੇ 10 ਤੋਂ ਦੁਪਿਹਰ 12 ਵਜੇ ਦਰਮਿਆਨ ਹੋਵੇਗਾ, ਉਪਰੰਤ ਭੋਗ ਗੁਰਦਵਾਰਾ ਸਹਿਬ ਬਾਬਾ ਦੀਪ ਸਿੰਘ ਜੀ (ਸ਼ਹੀਦ ਦਰਬਾਰ) ਬੇਕਰਸਫੀਲਡ (6700 Stine Rd) ਵਿਖੇ ਪਵੇਗਾ। ਦੁੱਖ ਸਾਂਝਾ ਕਰਨ ਸੰਪਰਕ ਨੰਬਰ 661-598-9200 ਹੈ।


author

Lalita Mam

Content Editor

Related News