ਹਨੇਰੀ ਰਾਤ ''ਚ ਅਚਾਨਕ ਬਿਸਤਰੇ ''ਚ ਵੜ੍ਹਿਆ ਮਗਰਮੱਛ ਤੇ ਫਿਰ...

Monday, Jun 22, 2020 - 02:11 AM (IST)

ਹਨੇਰੀ ਰਾਤ ''ਚ ਅਚਾਨਕ ਬਿਸਤਰੇ ''ਚ ਵੜ੍ਹਿਆ ਮਗਰਮੱਛ ਤੇ ਫਿਰ...

ਨਵੀਂ ਦਿੱਲੀ: ਇਕ ਮਿੰਟ ਲਈ ਅੱਖਾਂ ਬੰਦ ਕਰੋ ਤੇ ਸੋਚੋ ਕਿ ਰਾਤ ਨੂੰ ਤੁਸੀਂ ਨੂੰ ਆਪਣੀ ਧੁਨ ਵਿਚ ਆਰਾਮ ਨਾਲ ਸੋ ਰਹੇ ਹੋਵੇ ਤੇ ਅਚਾਨਕ ਜਦੋਂ ਤੁਹਾਡੀ ਅੱਧੀ ਰਾਤ ਅੱਖ ਖੁੱਲ੍ਹੇ ਤਾਂ ਤੁਹਾਡੇ ਬੈੱਡ 'ਤੇ ਮਗਰਮੱਛ ਵੀ ਸੋ ਰਿਹਾ ਹੋਵੇ। ਮਗਰਮੱਛ ਦਾ ਨਾਂ ਸੁਣਦੇ ਹੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਤੇ ਜੇਕਰ ਉਹ ਬਿਸਤਰ ਵਿਚ ਹੋਵੋ ਤਾਂ ਡਰ ਦੇ ਮਾਰੇ ਹਾਲਤ ਵੈਸੇ ਹੀ ਖਰਾਬ ਹੋ ਜਾਵੇਗੀ। ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਵਿਅਕਤੀ ਦੇ ਨਾਲ ਅਜਿਹਾ ਹੀ ਹੋਇਆ ਹੈ।

ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ tangothedwarfcaiman ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ ਕਿ ਇਹ ਮੈਨੂੰ ਬਿਨਾਂ ਗੁੱਡਨਾਈਟ ਕਿੱਸ ਕੀਤੇ ਸੋਂਦਾ ਨਹੀਂ ਹੈ। ਇਸ ਮਗਰਮੱਛ ਦੇ ਬੱਚੇ ਦਾ ਨਾਂ ਟੋਂਗੋ ਹੈ। ਇੰਸਟਾਗ੍ਰਾਮ ਯੂਜ਼ਰ ਦੇ ਮੁਤਾਬਕ ਇਹ ਮਗਰਮੱਛ ਦਾ ਬੱਚਾ ਰੋਜ਼ਾਨਾ ਹੀ ਇਸੇ ਤਰ੍ਹਾਂ ਬਿਸਤਰੇ ਵਿਚ ਆਉਂਦਾ ਹੈ ਤੇ ਉਨ੍ਹਾਂ ਨੂੰ ਗੁੱਡਨਾਈਟ ਕਿੱਸ ਕਰਨ ਤੋਂ ਬਾਅਦ ਆਪਣੇ ਟੈਂਕ ਵਿਚ ਚਲਿਆ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਕੁਝ ਇੰਸਟਾਗ੍ਰਾਮ ਯੂਜ਼ਰਾਂ ਦਾ ਮੰਨਣਾ ਹੈ ਕਿ ਇਹ ਮਗਰਮੱਛ ਬਹੁਤ ਹੀ ਪਿਆਰਾ ਹੈ ਪਰ ਕੁਝ ਦਾ ਕਹਿਣਾ ਹੈ ਕਿ ਇਸ ਨੂੰ ਦੇਖਣ ਤੋਂ ਬਾਅਦ ਤਾਂ ਇਕ ਮਿੰਟ ਲਈ ਸਾਹ ਹੀ ਰੁਕ ਗਿਆ ਸੀ।

ਜਾਣਕਾਰੀ ਲਈ ਦੱਸ ਦਈਏ ਕਿ tangothedwarfcaiman ਨੇ ਇਸ ਮਗਰਮੱਛ ਦੇ ਬੱਚੇ ਨੂੰ ਪਾਲ ਰੱਖਿਆ ਹੈ। ਉਹ ਅਕਸਰ ਮਗਰਮੱਛ ਦੇ ਨਾਲ ਕਈ ਸਾਰੇ ਤਿਓਹਾਰ ਮਨਾਉਂਦੇ ਹੋਏ ਨਜ਼ਰ ਆਉਂਦੇ ਹਨ। ਇੰਨਾਂ ਹੀ ਨਹੀਂ ਇਹ ਮਗਰਮੱਛ ਉਨ੍ਹਾਂ ਦੇ ਨਾਲ ਟੀਵੀ ਦੇਖਦਾ ਹੈ, ਪਿਆਰ ਨਾਲ ਰਹਿੰਦਾ ਹੈ ਤੇ ਖਾਣਾ ਵੀ ਖਾਂਦਾ ਹੈ।


author

Baljit Singh

Content Editor

Related News