ਚਾਰ ਮਹੀਨੇ ਦੇ ਬੱਚੇ ਤੇ ਵਿਅਕਤੀ ਤੇ ਚਾਕੂ ਨਾਲ ਹਮਲਾ, ਸ਼ੱਕੀ ਔਰਤ ਗ੍ਰਿਫਤਾਰ

12/13/2017 10:13:51 PM

ਟੋਰਾਂਟੋ— ਬੁੱਧਵਾਰ ਦੀ ਸਵੇਰੇ ਐਟੋਬਿਕੋਕ 'ਚ ਇਕ ਚਾਰ ਮਹੀਨੇ ਦੇ ਬੱਚੇ ਤੇ ਇਕ ਵਿਅਕਤੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੋਵਾਂ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। 
ਦੱਸਿਆ ਜਾ ਰਿਹਾ ਹੈ ਕਿ ਘਟਨਾ ਸਵੇਰੇ 8:35 ਵਜੇ ਦੇ ਕਰੀਬ ਸ਼ੇਰਵੇਅ ਗਾਰਡਨ ਰੋਡ ਤੇ ਇਵਾਨ ਐਵੇਨਿਊ ਦੇ ਨੇੜੇ ਵਾਪਰੀ। ਕਾਂਸਟੇਬਲ ਡੇਵਿਡ ਹਾਪਕਿੰਸਨ ਨੇ ਦੱਸਿਆ ਕਿ ਇਕ ਚਾਰ ਮਹੀਨੇ ਦੇ ਬੱਚੇ ਤੇ ਵਿਅਕਤੀ ਨੂੰ ਇਕ ਇਮਾਰਤ ਦੀ ਲਾਬੀ 'ਚ ਚਾਕੂ ਮਾਰਿਆ ਗਿਆ ਸੀ। ਬੱਚੇ ਤੇ ਵਿਅਕਤੀ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ। ਪੈਰਾ ਮੈਡੀਕਲ ਦੀ ਟੀਮ ਦਾ ਕਹਿਣਾ ਹੈ ਕਿ ਬੱਚਾ ਬੇਹੋਸ਼ ਹੈ ਤੇ ਉਸ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ।
ਉੱਧਰ ਪੁਲਸ ਨੇ ਇਸ ਸਬੰਧ 'ਚ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹ ਵੀ ਗੰਭੀਰ ਜ਼ਖਮੀ ਹੈ। ਸ਼ੁਰੂਆਤੀ ਜਾਂਚ 'ਚ ਲੱਗ ਰਿਹਾ ਹੈ ਕਿ ਇਸ ਸਾਰੀ ਘਟਨਾ ਲਈ ਔਰਤ ਹੀ ਜ਼ਿੰਮੇਦਾਰ ਹੈ। ਫਿਲਹਾਲ ਪੁਲਸ ਇਸ ਸਾਰੇ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।


Related News