2020 'ਚ ਟਰੰਪ ਦੀ ਬੀਮਾਰੀ ਨਾਲ ਮੌਤ ਤੇ ਪੁਤਿਨ ਦਾ ਹੋਵੇਗਾ ਕਤਲ : ਬਾਬਾ ਵਾਂਗਾ ਦੀ ਭਵਿੱਖਬਾਣੀ

Thursday, Dec 26, 2019 - 02:31 PM (IST)

2020 'ਚ ਟਰੰਪ ਦੀ ਬੀਮਾਰੀ ਨਾਲ ਮੌਤ ਤੇ ਪੁਤਿਨ ਦਾ ਹੋਵੇਗਾ ਕਤਲ : ਬਾਬਾ ਵਾਂਗਾ ਦੀ ਭਵਿੱਖਬਾਣੀ

ਵਾਸ਼ਿੰਗਟਨ/ਸ਼ੋਫੀਆ - ਇਨਸਾਨ 'ਚ ਭਵਿੱਖ ਜਾਣ ਦੀ ਉਤਸੁਕਤਾ ਹਮੇਸ਼ਾ ਤੋਂ ਰਹੀ ਹੈ। ਖਾਸ ਕਰਕੇ ਨਵੇਂ ਸਾਲ ਦੇ ਆਉਣ 'ਤੇ ਹਰ ਕੋਈ ਇਹ ਜ਼ਰੂਰ ਜਾਣਨਾ ਚਾਹੁੰਦਾ ਹੈ ਕਿ ਉਸ ਦਾ ਆਉਣ ਵਾਲਾ ਕੱਲ ਕਿਹੋਂ ਜਿਹਾ ਹੋਵੇਗਾ। ਜੇਕਰ ਭਵਿੱਖਬਾਣੀ 'ਤੇ ਹੀ ਭਰੋਸਾ ਕਰੀਏ ਤਾਂ ਆਉਣ ਵਾਲਾ ਸਾਲ 2020 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਯੂਰਪ ਲਈ ਖਾਸਾ ਚੰਗਾ ਨਹੀਂ ਰਹਿਣ ਵਾਲਾ।

PunjabKesari

ਅਜਿਹਾ ਕੀ ਹੋਵੇਗਾ ਡੋਨਾਲਡ ਟਰੰਪ ਨਾਲ...
ਬੁਲਗਾਰੀਆ ਦੀ ਰਹੱਸਵਾਦੀ ਬਾਬਾ ਵਾਂਗਾ ਦੀ ਭਵਿੱਖਬਾਣੀ ਕੁਝ ਇਸੇ ਵੱਲ ਇਸ਼ਾਰਾ ਕਰਦੀ ਹੈ। ਇਸ ਦੇ ਮੁਤਾਬਕ, ਡੋਨਾਲਡ ਟਰੰਪ ਨੂੰ 2020 'ਚ ਇਕ ਗੰਭੀਰ ਬੀਮਾਰੀ ਹੋਵੇਗੀ, ਜਿਸ ਕਾਰਨ ਉਹ ਬੋਲੇ ਹੋ ਜਾਣਗੇ। ਇਹੀਂ ਨਹੀਂ, ਭਵਿੱਖਬਾਣੀ ਨੇ ਵਲਾਦਿਮੀਰ ਪੁਤਿਨ ਦੀ ਹੱਤਿਆ ਦੇ ਯਤਨ ਦੀ ਵੀ ਗੱਲ ਕੀਤੀ ਹੈ। ਬਾਬਾ ਵਾਂਗਾ ਨੇ ਆਪਣੀ ਭਵਿੱਖਬਾਣੀ 'ਚ ਇਹ ਵੀ ਆਖਿਆ ਕਿ 2020 'ਚ ਯੂਰਪ 'ਤੇ ਮੁਸਲਿਮ ਕੱਟੜਪੰਥੀ ਪ੍ਰਮਾਣੂ ਹਮਲਾ ਕਰ ਸਕਦੇ ਹਨ। ਦਾਅਵਾ ਕੀਤਾ ਜਾਂਦਾ ਹੈ ਕਿ ਨੇਤਰਹੀਨ ਬੁਲਗਾਰੀਆਈ ਬਾਬਾ ਵਾਂਗਾ ਨੇ 9/11 ਹਮਲੇ ਦੀ ਵੀ ਭਵਿੱਖਬਾਣੀ ਕੀਤੀ ਸੀ।

'ਬ੍ਰੇਨ ਟਿਊਮਰ ਦੇ ਸ਼ਿਕਾਰ ਹੋ ਜਾਣਗੇ ਟਰੰਪ'
'ਡੇਲੀ ਮੇਲ' ਦੀ ਰਿਪੋਰਟ ਮੁਤਾਬਕ, ਬਾਬਾ ਵਾਂਗਾ ਦੀਆਂ ਕੁਝ ਗੱਲਾਂ ਸੱਚ ਸਾਬਿਤ ਹੋਈਆਂ ਹਨ। ਇਨ੍ਹਾਂ 'ਚ ਜ਼ਿਆਦਾਤਰ ਸਾਜਿਸ਼ ਦੀਆਂ ਭਵਿੱਖਬਾਣੀਆਂ ਹਨ। ਹਾਲਾਂਕਿ ਬਾਬਾ ਵਾਂਗਾ ਦੀ 1996 'ਚ ਹੀ ਮੌਤ ਹੋ ਗਈ ਹੈ ਪਰ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਸਾਲ 5079 ਤੱਕ ਦੀ ਭਵਿੱਖਬਾਣੀ ਕੀਤੀ ਹੈ। ਬਾਬਾ ਵਾਂਗਾ ਦੀ ਭਵਿੱਖਬਾਣੀ ਇਹ ਵੀ ਆਖਦੀ ਹੈ ਕਿ 2020 'ਚ ਡੋਨਾਲਡ ਟਰੰਪ ਬ੍ਰੇਨ ਟਿਊਮਰ ਦੇ ਸ਼ਿਕਾਰ ਹੋ ਜਾਣਗੇ। ਇਹੀਂ ਨਹੀਂ, ਬੀਮਾਰੀ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ।

PunjabKesari

'ਪੁਤਿਨ ਖਿਲਾਫ ਉਨ੍ਹਾਂ ਦੇ ਦਫਤਰ 'ਚ ਵੀ ਸਾਜਿਸ਼'
ਬਾਬਾ ਵਾਂਗਾ ਦੀ ਭਵਿੱਖਬਾਣੀ ਮੁਤਾਬਕ, ਪੁਤਿਨ ਖਿਲਾਫ ਉਨ੍ਹਾਂ ਦੇ ਦਫਤਰ ਦੇ ਲੋਕ ਵੀ ਸਾਜਿਸ਼ ਕਰ ਰਹੇ ਹਨ ਅਤੇ ਉਨ੍ਹਾਂ ਦੀ ਹੱਤਿਆ ਦਾ ਯਤਨ ਕੀਤਾ ਜਾਵੇਗਾ। ਬਾਬਾ ਵਾਂਗਾ ਦੇਖ ਨਹੀਂ ਸਕਦੀ ਸੀ। ਉਨ੍ਹਾਂ ਦੇ ਚੇਲੇ ਸਾਲਾਂ ਤੋਂ ਯੂਰਪ ਦੀ ਬਦਹਾਲੀ ਦੀ ਭਵਿੱਖਬਾਣੀ ਦਾ ਹਵਾਲਾ ਦਿੰਦੇ ਰਹੇ ਹਨ। ਹਾਲਾਂਕਿ ਅਜਿਹੀ ਕੋਈ ਆਪਦਾ ਨਹੀਂ ਆਈ ਹੈ।

PunjabKesari

2011 'ਚ ਆ ਚੁੱਕੀ ਹੈ ਡਾਕਿਊਮੈਂਟਰੀ
ਉਨ੍ਹਾਂ ਦਾ ਦਾਅਵਾ ਸੀ ਕਿ ਯੂਰਪ 2016 ਤੱਕ ਅਸਲ 'ਚ ਨਹੀਂ ਰਹੇਗਾ। ਫਿਲਹਾਲ, ਇਹ ਵੀ ਤੱਥ ਹੈ ਕਿ ਉਸੇ ਸਾਲ ਬ੍ਰਿਟੇਨ ਦੇ ਰੈਫਰੈਂਡਮ 'ਚ ਯੂਰਪੀ ਸੰਘ ਤੋਂ ਵੱਖ ਹੋਣ ਲਈ ਵੋਟਿੰਗ ਹੋਈ। ਸਾਲ 2011 'ਚ ਬਾਬਾ ਵਾਂਗਾ ਦੇ ਬਾਰੇ 'ਚ ਉਪਲੱਬਧ ਜਾਣਕਾਰੀਆਂ 'ਤੇ ਇਕ ਡਾਕਿਊਮੈਂਟਰੀ 'Vanga : The Visible and InVisible World' ਵੀ ਬਣਾਈ ਗਈ। ਕਈ ਦੂਜੇ ਖੋਜਕਾਰਾਂ ਨੇ ਵੀ ਬਾਬਾ ਵਾਂਗਾ 'ਤੇ ਅਧਿਐਨ ਕੀਤਾ ਹੈ।

PunjabKesari

ਓਬਾਮਾ ਦੇ ਰਾਸ਼ਟਰਪਤੀ ਬਣਨ ਦੀ ਕਰ ਦਿੱਤੀ ਸੀ ਭਵਿੱਖਬਾਣੀ
ਜ਼ਿਕਰਯੋਗ ਹੈ ਕਿ ਬਾਬਾ ਵਾਂਗਾ ਨੇ 1989 'ਚ ਵੀ ਇਹ ਭਵਿੱਖਬਾਣੀ ਕਰ ਦਿੱਤੀ ਸੀ ਕਿ ਅਮਰੀਕਾ 'ਚ 9/11 ਜਿਹਾ ਹਮਲੇ ਹੋਵੇਗਾ। ਇਹੀਂ ਨਹੀਂ, ਉਨ੍ਹਾਂ ਨੂੰ ਰੂਸੀ ਪਣਡੁੱਬੀ The Kursh ਦੇ ਡੁੱਬਣ ਦੀ ਵੀ ਗੱਲ ਕੀਤੀ ਸੀ। ਵਾਂਗਾ ਨੇ ਆਖਿਆ ਸੀ ਕਿ ਆਈ. ਐੱਸ. ਆਈ. ਐੱਸ. ਦਾ ਪਤਨ ਹੋਵੇਗਾ ਅਤੇ ਇਹ ਵੀ ਆਖਿਆ ਕਿ ਅਮਰੀਕਾ ਦਾ 44ਵਾਂ ਰਾਸ਼ਟਰਪਤੀ ਇਕ ਅਫਰੀਕਨ-ਅਮਰੀਕੀ ਹੋਵੇਗਾ। ਬਾਬਾ ਵਾਂਗਾ ਦੇ ਚੇਲਿਆਂ ਅਤੇ ਚਾਹੁੰਣ ਵਾਲੇ ਉਨ੍ਹਾਂ ਨੂੰ ਦਾਦੀ ਵਾਂਗਾ ਵੀ ਆਖਦੇ ਸਨ। 1911 'ਚ ਉਨ੍ਹਾਂ ਦਾ ਜਨਮ ਉੱਤਰੀ ਮੇਸੀਡੋਨੀਆ 'ਚ ਹੋਇਆ ਸੀ।

PunjabKesari


author

Khushdeep Jassi

Content Editor

Related News