2026 ਨੂੰ ਲੈ ਕੇ ਬਾਬਾ ਵੇਂਗਾ ਦੀ ਡਰਾਉਣੀ ਭਵਿੱਖਵਾਣੀ, ਹੁਣ ਦੁਨੀਆ ''ਤੇ ਆਵੇਗਾ ਇਹ ਵੱਡਾ ਸੰਕਟ
Saturday, Oct 18, 2025 - 10:09 PM (IST)

ਇੰਟਰਨੈਸ਼ਨਲ ਡੈਸਕ — ਸਾਲ 2025 ਜਿੱਥੇ ਜੰਗਾਂ, ਕੁਦਰਤੀ ਆਫ਼ਤਾਂ ਤੇ ਦੁਖਦ ਘਟਨਾਵਾਂ ਨਾਲ ਭਰਿਆ ਹੋਇਆ ਰਿਹਾ, ਉੱਥੇ ਹੁਣ 2026 ਨੂੰ ਲੈ ਕੇ ਵੀ ਡਰਾਉਣੀਆਂ ਭਵਿੱਖਵਾਣੀਆਂ ਸਾਹਮਣੇ ਆ ਰਹੀਆਂ ਹਨ। ਬਾਬਾ ਵੇਂਗਾ ਨੇ 2026 ਬਾਰੇ ਜੋ ਕਿਹਾ ਹੈ, ਉਹ ਵਿਸ਼ਵ ਆਰਥਿਕਤਾ ਨੂੰ ਲੈ ਕੇ ਚਿੰਤਾਜਨਕ ਹੈ।
ਬਾਬਾ ਵੇਂਗਾ ਦੀ 2026 ਬਾਰੇ ਡਰਾਉਣੀ ਭਵਿੱਖਵਾਣੀ
ਰਿਪੋਰਟਾਂ ਮੁਤਾਬਕ, ਬਾਬਾ ਵੇਂਗਾ ਨੇ 2026 ਵਿੱਚ ਦੁਨੀਆ ਭਰ ਵਿੱਚ ਇਕ ਭਾਰੀ ਆਰਥਿਕ ਸੰਕਟ (Economic Crisis) ਆਉਣ ਦੀ ਭਵਿੱਖਵਾਣੀ ਕੀਤੀ ਹੈ। ਉਹ ਕਹਿੰਦੀ ਹੈ ਕਿ ਇਸ ਸਾਲ “ਕੈਸ਼ ਕਰੈਸ਼ (Cash Crush)” ਹੋਵੇਗਾ — ਜਿਸ ਵਿੱਚ ਡਿਜ਼ਿਟਲ ਤੇ ਨਕਦ ਦੋਵੇਂ ਕਿਸਮ ਦੀ ਮੁਦਰਾ ਪ੍ਰਣਾਲੀ ਡਹਿ ਜਾਵੇਗੀ।
ਇਸ ਕਾਰਨ ਬੈਂਕਿੰਗ ਖੇਤਰ ਵਿੱਚ ਹਾਹਾਕਾਰ, ਮੁਦਰਾ ਦੀ ਕੀਮਤ ਘਟਣ ਅਤੇ ਬਾਜ਼ਾਰ ਵਿੱਚ ਪੈਸੇ ਦੀ ਕਮੀ ਵਰਗੀਆਂ ਸਥਿਤੀਆਂ ਬਣ ਸਕਦੀਆਂ ਹਨ। ਇਸ ਨਾਲ ਵਿਸ਼ਵ ਪੱਧਰ 'ਤੇ ਮਹਿੰਗਾਈ, ਉੱਚ ਵਿਆਜ ਦਰਾਂ ਅਤੇ ਟੈਕਨੋਲੋਜੀ ਖੇਤਰ ਵਿੱਚ ਅਸਥਿਰਤਾ ਵਧ ਸਕਦੀ ਹੈ।
ਆਰਥਿਕ ਤੰਗੀ ਦੀ ਸੰਭਾਵਨਾ
ਬਾਬਾ ਵੇਂਗਾ ਦੀ ਭਵਿੱਖਵਾਣੀ ਮੁਤਾਬਕ, 2026 ਵਿੱਚ ਆਰਥਿਕ ਮੰਦੀ ਇੰਨੀ ਵੱਡੀ ਹੋ ਸਕਦੀ ਹੈ ਕਿ ਕਈ ਦੇਸ਼ਾਂ ਦੀ ਅਰਥਵਿਵਸਥਾ ਡੋਲ ਜਾਵੇਗੀ। ਬਹੁਤ ਸਾਰੇ ਲੋਕ ਆਪਣੀਆਂ ਸੇਵਿੰਗਸ ਗੁਆ ਸਕਦੇ ਹਨ ਅਤੇ ਵਿਸ਼ਵ ਪੱਧਰ 'ਤੇ ਵਿੱਤੀ ਤੰਗੀ ਦਾ ਮਾਹੌਲ ਬਣ ਸਕਦਾ ਹੈ।
ਕੌਣ ਸੀ ਬਾਬਾ ਵੇਂਗਾ?
ਬਾਬਾ ਵੇਂਗਾ ਦਾ ਅਸਲੀ ਨਾਮ ਵੇਂਗੇਲੀਆ ਪਾਂਦੇਵਾ ਦਿਮਿਤਰੋਵਾ ਸੀ। ਉਹ 31 ਜਨਵਰੀ 1911 ਨੂੰ ਬੁਲਗਾਰੀਆ ਵਿੱਚ ਜੰਮੀ ਸੀ। 12 ਸਾਲ ਦੀ ਉਮਰ ਵਿੱਚ ਇੱਕ ਭਿਆਨਕ ਤੂਫ਼ਾਨ ਦੌਰਾਨ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਉਹਨਾਂ ਦੀਆਂ ਕਈ ਭਵਿੱਖਵਾਣੀਆਂ — ਜਿਵੇਂ 9/11 ਹਮਲਾ, ਸੋਵੀਅਤ ਯੂਨੀਅਨ ਦਾ ਵਿਘਟਨ ਅਤੇ ਸੁਨਾਮੀ — ਹੈਰਾਨੀਜਨਕ ਤੌਰ 'ਤੇ ਸੱਚ ਸਾਬਤ ਹੋਈਆਂ ਹਨ।